PunjabTop News

ਕੀ ਡਾ. ਧਰਮਵੀਰ ਗਾਂਧੀ ਹੋਣਗੇ 2024 ਲੋਕ ਸਭਾ ਚੋਣਾ ‘ਚ ਕਾਂਗਰਸ ਦੇ ਉਮੀਦਵਾਰ ?

ਪਟਿਆਲਾ : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਸ਼ੁਰੂ ਹੋਏ ਲਗਭਗ 4 ਮਹੀਨੇ ਪੂਰੇ ਹੋਣ ਵਾਲੇ ਹਨ। ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਪੰਜਾਬ ਤੋਂ ਸ਼ੁਰੂ ਹੋ ਗਈ ਹੈ। ਯਾਤਰਾ ਦੇ ਦੌਰਾਨ ਰਾਹੁਲ ਗਾਂਥੀ ਨਾਲ ਕਈ ਸਿਆਸੀ ਲੋਕ ਜੁੜਦੇ ਨਜ਼ਰ ਆਏ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ਯਾਤਰਾ ‘ਚ ਮੋਜੂਦ ਸਨ। ਯਾਤਰਾ ਦੌਰਾਨ ਪਟਿਆਲਾ ਦੇ ਸਾਬਕਾ ਐਮ.ਪੀ ਡਾ.ਧਰਮਵੀਰ ਗਾਂਧੀ ਵੀ ਨਜ਼ਰ ਆਏ। ਤੁਹਾਨੂੰ ਦੱਸ ਦਈਏ ਕਿ ਡਾ ਗਾਂਧੀ ਨੇ ‘ਆਪ’ ਵੱਲੋਂ 2014 ਦੀ ਲੋਕ ਸਭਾ ਸੀਟ ‘ਤੇ ਚੋਣਾਂ ਜਿੱਤੀਆ ਸਨ।

Bharat Jodo Yatra ’ਚ ਭਿੜੇ ਕਾਂਗਰਸੀ ! ਪਈ ਫੁੱਟ , ਅਫ਼ਸਰਾਂ ’ਤੇ Mann ਦਾ ਐਕਸ਼ਨ, ਢੀਂਡਸੇ ਖੜਕਾਏ ਬਾਦਲ

ਉਨ੍ਹਾਂ ਨੇ ਆਪਣੇ ਵਿਰੋਧੀ ਮਹਾਰਾਨੀ ਪਰਨੀਤ ਕੌਰ ਨੂੰ ਹਰਾਇਆ ਸੀ। ਹਲਾਂਕਿ ਦੇਖਿਆ ਜਾਵੇ ਤਾਂ ਰਸਮੀ ਤੌਰ ’ਤੇ ਡਾ. ਗਾਂਧੀ ਪਾਰਟੀ ‘ਚ ਸ਼ਾਮਲ ਨਹੀਂ ਹੋਏ, ਪਰ ਉਹ ਪਾਰਟੀ ਨੂੰ ਸਪੋਰਟ ਕਰਦੇ ਦਿੱਖ ਰਹੇ ਹਨ। ਜੇਕਰ ਗੱਲ ਕਰੀਏ ਮਹਾਰਾਨੀ ਪ੍ਰਨੀਤ ਕੌਰ ਦੀ ਤਾਂ ਉਹ ਇਸ ਸਮੇਂ ਮੌਜੂਦਾ ਪਟਿਆਲਾ ਤੋਂ ਸਾਂਸਦ ਹਨ। ਕਾਂਗਰਸ ਛੱਡਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਬੀਜੇਪੀ ‘ਚ ਸ਼ਾਮਲ ਹੋ ਗਏ ਸੀ। ਜਦਕਿ ਉਨ੍ਹਾਂ ਦੀ ਧਰਮ ਪਤਨੀ ਪ੍ਰਨੀਤ ਕੌਰ ਵੱਲੋਂ ਕਾਂਗਰਸ ਪਾਰਟੀ ਛੱਡਣ ਦੀ ਕੋਈ ਪ੍ਰਤੀਕਿਰਆਂ ਨਹੀਂ ਆਈ। ਹੁਣ ਦੇਖਣਾ ਹੋਵੇਗਾ ਕਿ 2024 ‘ਚ ਆਉਣ ਵਾਲੀ ਲੋਕ ਸਭਾ ਚੋਣਾ ‘ਚ ਕਾਂਗਰਸ ਪਾਰਟੀ ਪ੍ਰਨੀਤ ਕੌਰ ਨੂੰ ਹਟਾ ਡਾ. ਗਾਂਧੀ ਨੂੰ ਟਿਕਟ ਦਿੰਦੇ ਹੈ ਜਾਂ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button