PunjabTop News

ਕੀ ਆਪਣੀ ਹੀ ਪਾਰਟੀ ਤੋਂ ਨਾਰਾਜ਼ ਨੇ MLA ਦੇਵ ਮਾਨ? ਕੈਬਨਿਟ ਮੰਤਰੀ ਜੋੜਾਮਾਜਰਾ ਦੇ ਬਲਾਉਣ ‘ਤੇ ਵੀ ਸਟੇਜ ‘ਤੇ ਨਹੀਂ ਗਏ ਦੇਵ ਮਾਨ

ਨਾਭਾ: ਪੰਜਾਬ ਦੇ ਬਾਗਬਾਨੀ, ਸੂਚਨਾ ਤੇ ਲੋਕ ਸੰਪਰਕ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋ ਨਾਭਾ ਸਥਿਤ ਪੰਜਾਬ ਫਾਰਮ ਵਿਖੇ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਵਿੱਚ ਪਹੁੰਚੇ। ਇਸ ਸਮਾਗਮ ਵਿੱਚ ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਅਤੇ ਜ਼ਿਲਾ ਯੋਜਨਾ ਪਲੈਨਿੰਗ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਸਟੇਜ ਤੇ ਬੈਠੇ ਨਜ਼ਰ ਆਏ। ਉੱਥੇ ਹੀ ਦੂਜੇ ਪਾਸੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਆਮ ਪਬਲਿਕ ਵਿੱਚ ਹੀ ਬੈਠੇ ਨਜ਼ਰ ਆਏ, ਕੈਬਨਿਟ ਮੰਤਰੀ ਵੱਲੋਂ ਇਸ਼ਾਰਾ ਕਰਕੇ ਦੇਵਮਾਨ ਨੂੰ ਸਟੇਜ ਤੇ ਬੈਠਣ ਲਈ ਵੀ ਕਿਹਾ ਪਰ ਉਹ ਨਾ ਮੰਨੇ, ਜਿਸ ਤੋਂ ਬਾਅਦ ਖੇਤੀਬਾੜੀ ਅਫ਼ਸਰ ਵੀ ਵਿਧਾਇਕ ਦੇਵਮਾਨ ਨੂੰ ਸਟੇਜ ਤੇ ਬੁਲਾਉਣ ਲਈ ਗਏ ਪਰ ਉਹਨਾਂ ਨੂੰ ਵੀ ਬੇਰੰਗ ਪਰਤਨਾ ਪਿਆ।

ਕੁੁੱਲ੍ਹੜ ਪੀਜ਼ਾ ਦੇ ਬਾਹਰ ਹੋਇਆ ਹੰਗਾਮਾ, ਕੁੜੀ ਨੇ ਘੇਰੀ ਸਹਿਜ ਦੀ ਮਾਂ, ਵੀਡੀਓ ਦੀ ਦੱਸੀ ਅਸਲ ਸੱਚਾਈ!

ਇਸ ਸਬੰਧੀ ਜਦੋਂ ਮੰਤਰੀ ਜੋੜੇਮਾਜਰਾ ਨੂੰ ਸਵਾਲ ਕੀਤਾ ਤਾਂ ਉਹਨਾ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਦੂਜੇ ਪਾਸੇ ਦੇਵਮਾਨ ਨੇ ਵੀ ਮੀਡਿਆ ਅੱਗੇ ਚੁੱਪੀ ਧਾਰੀ ਰੱਖੀ। ਜਦੋਂ ਮੰਤਰੀ ਨੂੰ ਜਦੋਂ ਰਾਘਵ ਚੱਢਾ ਦੇ ਵਿਆਹ ਦੇ ਖ਼ਰਚੇ ਸਬੰਧੀ ਵਿਰੋਧੀ ਧਿਰਾਂ ਵੱਲੋਂ ਸਵਾਲ ਉਠਾਏ ਜਾਣ ਬਾਰੇ ਪੁੱਛਿਆ ਗਿਆ ਤਾਂ ਮੰਤਰੀ ਦਾ ਕਹਿਣਾ ਸੀ ਕਿ ਰਾਘਵ ਚੱਢਾ ਦੀ ਪਤਨੀ ਪਰਿਣੀਤੀ ਚੋਪੜਾ ਗਰੀਬ ਘਰ ਦੀ ਲੜਕੀ ਨਹੀਂ ਹੈ, ਉਹ ਖਰਚਾ ਕਰ ਸਕਦੀ ਹੈ, ਵਿਰੋਧੀ ਧਿਰਾਂ ਨੂੰ ਸਗੋਂ ਮੁਬਾਰਕਬਾਦ ਦੇਣੀ ਚਾਹੀਦੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button