IndiaTop News

ਕੀਤਾ ਜਾਵੇਗਾ 3,000 ਦਾ FASTag ਅਧਾਰਤ ਸਾਲਾਨਾ ਪਾਸ ਜਾਰੀ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਇੱਕ ਇਤਿਹਾਸਕ ਪਹਿਲਕਦਮੀ ਦਾ ਐਲਾਨ ਕੀਤਾ। 15 ਅਗਸਤ, 2025 ਤੋਂ, ਨਿੱਜੀ ਵਾਹਨਾਂ (ਜਿਵੇਂ ਕਿ ਕਾਰ, ਜੀਪ, ਵੈਨ ਆਦਿ) ਲਈ ₹ 3,000 ਦਾ FASTag ਅਧਾਰਤ ਸਾਲਾਨਾ ਪਾਸ ਜਾਰੀ ਕੀਤਾ ਜਾਵੇਗਾ। ਇਹ ਪਾਸ ਐਕਟੀਵੇਸ਼ਨ ਦੀ ਮਿਤੀ ਤੋਂ ਇੱਕ ਸਾਲ ਜਾਂ 200 ਯਾਤਰਾਵਾਂ, ਜੋ ਵੀ ਪਹਿਲਾਂ ਹੋਵੇ, ਲਈ ਵੈਧ ਹੋਵੇਗਾ।ਇਹ ਸਹੂਲਤ ਵਿਸ਼ੇਸ਼ ਤੌਰ ‘ਤੇ ਗੈਰ-ਵਪਾਰਕ ਵਾਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੀ ਗਈ ਹੈ, ਤਾਂ ਜੋ ਰਾਸ਼ਟਰੀ ਰਾਜਮਾਰਗਾਂ ‘ਤੇ ਸੁਚਾਰੂ ਅਤੇ ਨਿਰਵਿਘਨ ਯਾਤਰਾ ਨੂੰ ਯਕੀਨੀ ਬਣਾਇਆ ਜਾ ਸਕੇ। ਗਡਕਰੀ ਨੇ ਕਿਹਾ ਕਿ ਇਸ ਪਾਸ ਲਈ ਜਲਦੀ ਹੀ NHAI ਅਤੇ MoRTH ਦੀਆਂ ਵੈੱਬਸਾਈਟਾਂ ਅਤੇ ‘ਹਾਈਵੇ ਟ੍ਰੈਵਲ ਐਪ’ ‘ਤੇ ਇੱਕ ਵੱਖਰਾ ਲਿੰਕ ਉਪਲਬਧ ਕਰਵਾਇਆ ਜਾਵੇਗਾ, ਜੋ ਪਾਸ ਦੀ ਐਕਟੀਵੇਸ਼ਨ ਅਤੇ ਨਵੀਨੀਕਰਨ ਨੂੰ ਸਰਲ ਅਤੇ ਸੁਵਿਧਾਜਨਕ ਬਣਾਏਗਾ।

ਇਸ ਐਲਾਨ ਨਾਲ ਲੱਖਾਂ ਨਿੱਜੀ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ, ਜਿਸ ਨਾਲ ਉਨ੍ਹਾਂ ਦੀ ਯਾਤਰਾ ਨਾ ਸਿਰਫ਼ ਤੇਜ਼ ਹੋਵੇਗੀ ਸਗੋਂ ਵਧੇਰੇ ਆਰਾਮਦਾਇਕ ਅਤੇ ਤਣਾਅ-ਮੁਕਤ ਵੀ ਹੋਵੇਗੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button