NewsBreaking NewsD5 specialPunjab

ਕਿੰਨਰਾਂ ‘ਤੇ ਭਾਰੀ ਪਈ ਕੋਰੋਨਾ ਮਹਾਂਮਾਰੀ, ਸੰਕਰਮਣ ਨੇ ਖੋਹੀ ਰੋਜ਼ੀ ਰੋਟੀ

ਲੁਧਿਆਣਾ : ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪਿਛਲੇ ਕਈ ਮਹੀਨਿਆਂ ਤੋਂ ਲੋਕ ਖੁਸ਼ੀ ਦੇ ਮੌਕੇ ‘ਤੇ ਟਰਾਂਸਜੈਂਡਰ (ਕਿੰਨਰਾਂ) ਨੂੰ ਬੁਲਾਉਣ ਤੋਂ ਪਰਹੇਜ਼ ਕਰਨ ਲੱਗੇ ਹਨ। ਪਹਿਲਾਂ ਕਿਸੇ ਦੇ ਘਰ ਮੁੰਡੇ ਦੇ ਜਨਮ ‘ਤੇ ਇਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਬੁਲਾਇਆ ਜਾਂਦਾ ਸੀ ਅਤੇ ਉਹ ਆਪ ਵੀ ਪਹੁੰਚ ਜਾਂਦੇ ਸਨ ਪਰ ਕੋਰੋਨਾ ਸੰਕਰਮਣ ਨੇ ਉਨ੍ਹਾਂ ਦੀ ਰੋਜੀ – ਰੋਟੀ ਵੀ ਖੌਹ ਲਈ ਹੈ। ਇਹ ਦਿਨਾਂ ‘ਚ ਵੱਡੇ ਪੱਧਰ ‘ਤੇ ਖੁਸ਼ੀ ਸਮਾਗਮਾਂ ਦੇ ਆਯੋਜਨਾਂ ‘ਤੇ ਰੋਕ ਲੱਗਣ ਅਤੇ ਸਮਾਜਿਕ ਮੇਲ – ਮਿਲਾਪ ਘੱਟ ਹੋਣ ਦੇ ਕਾਰਨ ਟਰਾਂਸਜੈਂਡਰਾਂ ਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਾਬਕਾ ਫੌਜੀਆਂ ਨੇ ਚੁੱਕੀ ਵੱਡੀ ਜ਼ਿੰਮੇਵਾਰੀ, ਸਿੰਘੂ ਬਾਰਡਰ ‘ਤੇ ਬੈਠੇ ਕਿਸਾਨ ਹੋਏ ਖੁਸ਼ ,ਕਰਤਾ ਵੱਡਾ ਐਲਾਨ

ਅੱਜ ਇਨ੍ਹਾਂ ਨੂੰ ਰਾਸ਼ਨ ਆਦਿ ਉਪਲੱਬਧ ਕਰਵਾਉਣ ਲਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਲੁਧਿਆਣਾ ਦੇ ਸਹਿਯੋਗ ਤੋਂ ਡਾ . ਡੀ.ਐਨ. ਕੋਟਨਿਸ ਐਕਿਊਪ੍ਰੈਸ਼ਰ ਸੈਂਟਰ ਅਤੇ ਸਰਬਤ ਦਾ ਭੱਲਾ ਚੈਰੀਟੇਬਲ ਟਰੱਸਟ ਵੱਲੋਂ ਐਕਿਊਪ੍ਰੈਸ਼ਰ ਹਸਪਤਾਲ ‘ਚ 60 ਤੋਂ ਜਿਆਦਾ ਟਰਾਂਸਜੈਂਡਰ ਨੂੰ ਰਾਸ਼ਨ ਵੰਡਿਆ ਗਿਆ ਹੈ। ਇਸ ਮੌਕੇ ‘ਤੇ ਮੁੱਖ ਮਹਿਮਾਨ ਦੇ ਤੌਰ ‘ਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਸਕੱਤਰ – ਕਮ-ਸੀ.ਜੇ.ਐਮ ਮੈਡਮ ਪ੍ਰੀਤੀ ਸੁਖੀਜਾ ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਕੇਂਦਰ ਦੇ ਜਨਰਲ ਸਕੱਤਰ ਆਈ ਪੀ ਐਸ ਇਕਬਾਲ ਸਿੰਘ ਗਿੱਲ, ਐਨ ਜੀ ਓ ਪ੍ਰਧਾਨ ਜਸਵੰਤ ਸਿੰਘ, ਰੇਸ਼ਮ ਸਿੰਘ ਸੱਗੂ ਕਾਂਗਰਸ ਆਗੂ ਅਤੇ ਓ ਡੀ ਸੀ ਸੈਂਟਰ ਲੁਧਿਆਣਾ ਦਾ ਸਮੁੱਚਾ ਸਟਾਫ ਸ਼ਾਮਲ ਹੋਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button