Uncategorized

ਕਿਸਾਨ ਸਹਾਹਿਕ ਧੰਦੇ ਅਪਣਾ ਕੇ ਆਪਣੀ ਆਮਦਨ ਵਿੱਚ ਕਰ ਸਕਦੇ ਹਨ ਵਾਧਾ : ਡਾ ਹਰਵਿੰਦਰ ਲਾਲ

 

ਫਤਹਿਗੜ੍ਹ ਸਾਹਿਬ 25 ਅਗਸਤ

ਬਲਾਕ ਬਸੀ ਪਠਾਣਾ, ਖਮਾਣੋ ਅਤੇ ਅਮਲੋਹ ਵਿਖੇ ਕਿਸਾਨਾਂ ਦੀ ਆਤਮਾ ਸਕੀਮ ਅਧੀਨ ਗੋਸ਼ਟੀ-ਕਮ-ਟ੍ਰੇਨਿੰਗ ਕਰਵਾਈ ਗਈ। ਇਨ੍ਹਾਂ ਟ੍ਰੇਨਿੰਗਾਂ ਵਿੱਚ ਡਾ ਰੀਤ ਵਰਮਾ, ਸਹਾਇਕ ਪ੍ਰੋਫੈਸਰ ਕੇ.ਵੀ.ਕੇ ਨੇ ਕਿਸਾਨਾਂ ਨੂੰ ਕੇ.ਵੀ.ਕੇ ਵਿਖੇ ਲੱਗਣ ਵਾਲੀਆਂ ਟ੍ਰੇਨਿੰਗਾਂ ਅਤੇ ਹੋਰ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਦੱਸਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ, ਫਤਿਹਗੜ੍ਹ ਸਾਹਿਬ ਡਾ ਹਰਵਿੰਦਰ ਲਾਲ, ਨੇ ਦੱਸਿਆ ਕਿ ਕਿਸਾਨ ਸਹਾਹਿਕ ਧੰਦੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਨੇ ਝੋਨੇ ਅਤੇ ਬਾਸਮਤੀ ਦੀ ਫਸਲ ਉੱਪਰ ਕੀੜੇ ਮਕੌੜਿਆਂ ਅਤੇ ਵੱਖ ਵੱਖ ਬਿਮਾਰੀਆਂ ਅਤੇ ਇਸ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਡਾ਼ ਰਣਜੋਤ ਸਿੰਘ ਭੂਮੀ ਰੱਖਿਆ ਅਫਸਰ ਨੇ ਕਿਸਾਨਾਂ ਨੂੰ ਪਾਣੀ ਬਚਾਉਣ ਲਈ ਨਵੀਂਆਂ ਤਕਨੀਕਾਂ ਜਿਵੇਂ ਕਿ ਤੁਪਕਾ ਸਿੰਚਾਈ, ਫੁਹਾਰਾ ਸਿੰਚਾਈ ਅਤੇ ਰੇਨ ਗੰਨ ਰਾਹੀਂ ਸਿੰਚਾਈ ਸਬੰਧੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਡਾ਼ ਜ਼ਸਵਿਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨਾਂ ਨਾਲ ਗੰਨੇ ਦੀ ਕਾਸ਼ਤ ਸਬੰਧੀ ਜਰੂਰੀ ਨੁਕਤੇ ਸਾਂਝੇ ਕੀਤੇ ਅਤੇ ਝੋਨੇ ਦੀ ਪਰਾਲੀ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ। ਡਾ਼ ਚਰਨਜੀਤ ਸਿੰਘ ਡੇਅਰੀ ਇੰਸਪੈਕਟਰ ਨੇ ਕਿਸਾਨਾਂ ਨੂੰ ਡੇਅਰੀ ਵਿਭਾਗ ਵਿੱਚ ਚੱਲ ਰਹੀਆਂ ਵੱਖ ਵੱਖ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ।

ਡਾ਼ ਜਤਿੰਦਰ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ ਨੇ ਆਤਮਾ ਸਕੀਮ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡਾ਼ ਬਲਜੋਤ ਕੌਰ, ਮੱਛੀ ਪਾਲਣ ਅਫਸਰ ਨੇ ਕਿਸਾਨਾਂ ਨੂੰ ਆਪਣੇ ਵਿਭਾਗ ਦੀਆ ਸਕੀਮਾਂ ਬਾਰੇ ਜਾਣੂ ਕਰਵਾਇਆ। ਡਾ਼ ਹਰਮਨਜੀਤ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਹਾਜਰ ਕਿਸਾਨਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਚੱਲ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਮੰਤਵ ਕਿਸਾਨ ਮਿੱਤਰਾਂ ਨੂੰ ਖੇਤੀਬਾੜੀ ਅਤੇ ਅਲਾਈਡ ਵਿਭਾਗਾਂ ਵਿੱਚ ਚੱਲ ਰਹੀਆਂ ਵੱਖ -ਵੱਖ ਸਕੀਮਾਂ ਬਾਰੇ ਜਾਣਕਾਰੀ ਦੇਣਾ ਹੈ ਤਾਂ ਜੋ ਕਿਸਾਨ ਮਿੱਤਰ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਕਿਸਾਨਾਂ ਨਾਲ ਸਾਂਝੀ ਕਰਨ ਅਤੇ ਇਨ੍ਹਾਂ ਸਕੀਮਾਂ ਦਾ ਲਾਭ ਲੈ ਸਕਣ।ਡਾ ਗੁਰਪ੍ਰੀਤ ਸਿੰਘ , ਬਾਗਬਾਨੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਬਾਰੇ ਦੱਸਿਆ। ਡਾ਼ ਸੁਨਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਬਲਾਕ ਬਸੀ ਪਠਾਣਾ ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਪਰਖ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਡਾ਼ ਸ਼ਿਵਾ , ਇੰਜੀਨੀਅਰ ਕੇ.ਵੀ.ਕੇ, ਫਤਿਹਗੜ੍ਹ ਸਾਹਿਬ ਨੇ ਕਿਸਾਨਾਂ ਨੂੰ ਵੱਖ ਵੱਖ ਖੇਤੀ ਮਸ਼ੀਨਰੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਡਾ. ਦਮਨ ਝਾਂਜੀ, ਖੇਤੀਬਾੜੀ ਵਿਕਾਸ ਅਫਸਰ, ਬਲਾਕ ਖਮਾਣੋ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਬੇਲੋੜੀ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾਇਆ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਨੂੰ ਤਰਜੀਹ ਦੇਣ ਲਈ ਕਿਹਾ। ਇਸ ਮੌਕੇ ਸ੍ਰੀ ਸੰਜੇ ਕੁਮਾਰ ਬੀ.ਟੀ.ਐਮ, ਸ੍ਰੀ ਗਗਨਦੀਪ ਸਿੰਘ, ਸ੍ਰੀ ਹਰਦੀਪ ਸਿੰਘ ਸਹਾਇਕ ਤਕਨੀਕੀ ਮੈਨੇਜਰ, ਸ੍ਰੀ ਨਵਪ੍ਰੀਤ ਸਿੰਘ, ਸ੍ਰੀਮਤੀ ਕਿਰਨਦੀਪ ਸਹਾਇਕ ਤਕਨੀਕੀ ਮੈਨੇਜਰ, ਸ੍ਰੀ ਰਵਿੰਦਰ ਸਿੰਘ ਬੇਲਦਾਰ, ਸ੍ਰੀ ਯੂੁਸਫ ਬੇਲਦਾਰ, ਕਿਸਾਨ ਸ੍ਰੀ ਬਲਵੀਰ ਸਿੰਘ, ਪਿੰਡ ਰੱਤੋਂ, ਸ੍ਰੀ ਲਖਵੀਰ ਸਿੰਘ ਪਿੰਡ ਮਨੈਲੀ, ਸ੍ਰੀ ਯਾਦਵਿੰਦਰ ਸਿੰਘ ਪਿੰਡ ਚੰਡਿਆਲਾ, ਬਲਾਕ ਖਮਾਣੋ , ਸ੍ਰੀ ਗੁਰਦੀਪ ਸਿੰਘ ਪਿੰਡ ਕੋਟਲਾ , ਸ੍ਰੀ ਨਾਜਰ ਸਿੰਘ , ਸ੍ਰੀ ਪ੍ਰਿਤਪਾਲ ਸਿੰਘ ਪਿੰਡ ਦਮਹੇੜੀ, ਸ੍ਰੀ ਬਲਕਾਰ ਸਿੰਘ ਪਿੰਡ ਸ਼ੇਰਗੜ੍ਹ ਬਲਾਕ ਬਸੀ ਪਠਾਣਾ ਅਤੇ ਕਿਸਾਨ ਹਾਜਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button