Breaking NewsD5 specialNewsPoliticsPunjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅੱਜ ਨਹੀਂ ਹੋਵੇਗੀ CM ਕੈਪਟਨ ਨਾਲ ਮੁਲਾਕਾਤ, 25 ਨਵੰਬਰ ਨੂੰ ਹੋਵੇਗੀ ਮੀਟਿੰਗ

ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਦੇ ਵਿੱਚ ਇੱਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਪੰਜਾਬ ‘ਚ ਰੇਲ ਸੇਵਾ ਬਹਾਲ ਕਰ ਦਿੱਤੀ ਗਈ ਹੈ। ਉਥੇ ਹੀ ਦੂਜੇ ਪਾਸੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਫਿਰ ਦੁਹਰਾਇਆ ਕਿ ਜਦੋਂ ਤੱਕ ਕਾਲੇ ਕਨੂੰਨ ਵਾਪਸ ਨਹੀਂ ਹੋਣਗੇ ਉਦੋਂ ਤੱਕ ਰੇਲਵੇ ਟ੍ਰੈਕ ਨਹੀਂ ਛੱਡਾਂਗੇ। ਸਿਰਫ ਮਾਲਗੱਡੀਆਂ ਲਈ ਟ੍ਰੈਕ ਖਾਲੀ ਕੀਤੇ ਜਾਣਗੇ।

ਕੇਜਰੀਵਾਲ ਵੀ ਮਿਲ ਗਿਆ ਮੋਦੀ ਨਾਲ,ਕਿਸਾਨਾਂ ਨੂੰ ਦਿੱਲੀ ਆਉਣ ਤੋਂ ਚਾਹੁੰਦਾ ਹੈ ਰੋਕਣਾ?

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਆੜ ‘ਚ ਕੇਂਦਰ ਸਰਕਾਰ ਸਾਡੇ ਤੇ ਪਾਬੰਦੀਆਂ ਲਗਾ ਰਹੀ ਹੈ, ਜੋ ਕਿ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦੱਸ ਦਈਏ ਕਿ ਅੰਮ੍ਰਿਤਸਰ ‘ਚ ਅਜੇ ਵੀ ਰੇਲਵੇ ਟ੍ਰੈਕ ‘ਤੇ ਬੈਠੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅੱਜ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੈਠਕ ਹੋਣੀ ਸੀ, ਜੋ ਕਿ ਹੁਣ ਰੱਦ ਹੋ ਗਈ ਹੈ। ਉਥੇ ਹੀ ਹੁਣ ਇਹ ਬੈਠਕ 25 ਨਵੰਬਰ ਨੂੰ ਆਯੋਜਿਤ ਕੀਤੀ ਜਾਵੇਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button