ਕਿਸਾਨ ਨੇ ਮੱਝ ਦੀ ਮੌਤ ਲਈ ਵਿਧਾਇਕ ਨੂੰ ਜ਼ਿਮੇਵਾਰ ਦੱਸਿਆ ਹੈ, ਪੂਰਾ ਮਾਮਲਾ ਰਾਜਸਥਾਨ ਦਾ ਹੈ। ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਬਹਿਰੋੜ ਤੋਂ ਆਜ਼ਾਦ ਵਿਧਾਇਕ ਬਲਜੀਤ ਯਾਦਵ ਇਸ ਸਮੇਂ ਹੈਲੀਕਾਪਟਰ ਨੂੰ ਲੈ ਕੇ ਚਰਚਾ ਵਿਚ ਹਨ। ਆਪਣੇ ਕਾਰਜਕਾਲ ਦੇ 4 ਸਾਲ ਪੂਰੇ ਹੋਣ ਉਤੇ ਵਿਧਾਇਕ ਨੇ ਸਮਰਥਕਾਂ ਦਾ ਧੰਨਵਾਦ ਕਰਨ ਲਈ ਧੰਨਵਾਦ ਯਾਤਰਾ ਕੱਢੀ ਅਤੇ ਇਸ ਦੌਰਾਨ ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਜਨਤਾ ‘ਤੇ ਫੁੱਲ ਸੁੱਟੇ ਸੀ
ਇਸ ਦੌਰਾਨ ਇੱਕ ਮੱਝ ਦੀ ਮੌਤ ਕਾਰਨ ਵਿਧਾਇਕ ਵਿਵਾਦਾਂ ਵਿਚ ਘਿਰ ਗਿਆ। ਪਿੰਡ ਵਾਸੀ ਨੇ ਦੱਸਿਆ ਕਿ ਹੈਲੀਕਾਪਟਰ ਕਾਫੀ ਨੀਵਾਂ ਉੱਡ ਰਿਹਾ ਸੀ ਅਤੇ ਇਸ ਦੀ ਆਵਾਜ਼ ਸੁਣ ਕੇ ਡਰਦਿਆਂ ਉਸ ਦੀ ਮੱਝ ਦੀ ਮੌਤ ਹੋ ਗਈ। ਇਸ ਸਬੰਧੀ ਉਸ ਨੇ ਥਾਣੇ ਪਹੁੰਚ ਕੇ ਸ਼ਿਕਾਇਤ ਦਿੱਤੀ ਅਤੇ ਮੁਆਵਜ਼ੇ ਦੀ ਮੰਗ ਵੀ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.