ਕਿਸਾਨ ਘੋਲ ਦੇ ਮੌਜੂਦਾ ਪੜਾਅ ਬਾਰੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਬਿਆਨ

ਕੇਂਦਰ ਸਰਕਾਰ ਦੀ ਤਾਨਾਸ਼ਾਹ ਹਠਧਰਮੀ ਨੂੰ ਮਾਤ ਦੇਣ ਲਈ ਵਿਸ਼ਾਲ ਏਕਤਾ ਤੇ ਕਾਰਪੋਰੇਟ ਕਾਰੋਬਾਰੀਆਂ ਦੀ ਨਾਕਾਬੰਦੀ ਮਜ਼ਬੂਤ ਕਰੋ
ਸੰਘਰਸ਼ ਦੀ ਲਾਟ ਹੋਰ ਉੱਚੀ ਕਰੋ
ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਨੇ ਕੇਂਦਰ ਸਰਕਾਰ ਵੱਲੋਂ ਛੇਵੇਂ ਦਿਨ ਵੀ ਮਾਲ ਗੱਡੀਆਂ ਬੰਦ ਰੱਖਣ ਨੂੰ ਸਮੁੱਚੇ ਪੰਜਾਬ ਨੇ ਜੰਮੂ ਕਸ਼ਮੀਰ ਦੀ ਖੇਤੀ, ਵਪਾਰ, ਸਨਅਤੀ ਕਾਰੋਬਾਰ ਤੇ ਸਮਾਜਿਕ ਜੀਵਨ ਖਿਲਾਫ਼ ਆਰਥਿਕ ਨਾਕਾਬੰਦੀ ਕਰਾਰ ਦਿੱਤਾ ਹੈ। ਕੇਂਦਰੀ ਭਾਜਪਾ ਹਕੂਮਤ ਦਾ ਪੰਜਾਬ ਦੇ ਸਮਾਜਿਕ ਆਰਥਿਕ ਜੀਵਨ ਨੂੰ ਯਰਗਮਾਲ ਬਣਾਉਣ ਵਾਲਾ ਇਹ ਧਾੜਵੀ ਕਦਮ ਅਮਰੀਕਣ ਸਾਮਰਾਜੀਆਂ ਦੇ ਸਰਗਣੇ ਡੋਨਲਡ ਟਰੰਪ ਦੇ ਕਦਮਾਂ ਨਾਲ ਮੇਲ ਖਾਂਦਾ ਹੈ। ਸਾਮਰਾਜੀ ਅਧੀਨਤਾ ਤੋਂ ਨਾਬਰ ਹੋਣ ਵਾਲੇ ਮੁਲਕਾਂ ਖਿਲਾਫ਼ ਆਰਥਿਕ ਪਾਬੰਦੀਆਂ ਰਾਹੀਂ ਈਨ ਮੰਨਾਉਣ ਲਈ ਚੁੱਕੇ ਜਾਂਦੇ ਕਦਮਾਂ ਵਰਗਾ ਹੈ। ਪੰਜਾਬ ਦੀ ਸੰਘਰਸ਼ਸ਼ੀਲ ਕਿਸਾਨ ਜਨਤਾ ਦੀ ਜਾਗਦੀ ਜ਼ਮੀਰ, ਫੌਲਾਦੀ ਏਕਤਾ ਅਤੇ ਸਹੀ ਸੰਘਰਸ਼ ਸੇਧ ਇਹਨਾਂ ਧਾੜਵੀ ਕਦਮਾਂ ਅੱਗੇ ਸੀਸ਼ ਨਿਵਾਉਣ ਤੋਂ ਇਨਕਾਰ ਕਰਦੀ ਹੈ।
ਸਵੇਰੇ ਸਵੇਰੇ ਕਿਸਾਨਾਂ ਲਈ ਖੁਸੀ ਦੀ ਖ਼ਬਰ,ਖੇਤੀਬਾੜੀ ਯੂਨੀਵਰਸਿਟੀ ਤੋਂ ਆਈ ਜਾਣਕਾਰੀ
ਪੰਜਾਬ ਦੀ ਸਮਾਜਿਕ ਆਰਥਿਕ ਨਾਕਾਬੰਦੀ ਵਾਲਾ ਇਹ ਧਾੜਵੀ ਕਦਮ ਖੇਤੀ ਖੇਤਰ ਨੂੰ ਕਾਰਪੋਰੇਟਾਂ ਦੇ ਹੱਥੀਂ ਸੌਂਪਣ ਵਾਲੇ ਕਾਲੇ ਕਾਨੂੰਨਾਂ ਖਿਲਾਫ਼ ਮੁਲਕ ਭਰ ਦੇ ਕਿਸਾਨਾਂ ਦੀ ਲਹਿਰ ਵਿੱਚ ਮੋਹਰੀ ਰੋਲ ਨਿਭਾਉਣ ਬਦਲੇ ਸਜ਼ਾ ਦੇਣ ਦੀ ਬਦਲਾਖੋਰ ਕਾਰਵਾਈ ਹੈ। ਪੰਜਾਬ ਵਿੱਚ ਫਿਰਕੂ ਅਮਨ ਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ, ਜਾਤਪਾਤੀ ਵਿਰੋਧਾਂ ਨੂੰ ਸਿਰ ਚੁੱਕਣ ਤੋਂ ਪਹਿਲਾਂ ਹੀ ਨੱਪ ਦੇਣ, ਕਿਸਾਨ ਲਹਿਰ ਨੂੰ ਕੱਟੜ ਧਾਰਮਿਕ ਲੀਹਾਂ ਤੇ ਇਲਾਕਾਵਾਦੀ ਟਕਰਾਵਾਂ ਵੱਲ ਧੱਕਣ ਖਿਲਾਫ਼ ਪਹਿਰੇਦਾਰੀ ਕਰਦੇ ਰਹਿਣ ਦਾ ਅਮਲ ਭਾਜਪਾ ਦੀਆਂ ਪਾਟਕਪਾਊ ਤੇ ਭਟਕਾਊ ਨੀਤੀਆਂ ਤੇ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਵਾਲਾ ਹੋ ਨਿੱਬੜਿਆ ਹੈ।
🔴LIVE🔴ਹੁਣ ਸ਼੍ਰੋਮਣੀ ਕਮੇਟੀ ਨੇ ਘੇਰ ਲਿਆ ਕੈਪਟਨ !ਸੱਤਵੇਂ ਅਸਮਾਨ ‘ਤੇ ਪਹੁੰਚਿਆ ਕਿਸਾਨਾਂ ਦਾ ਗੁੱਸਾ !
ਪੰਜਾਬ ਦੇ ਕਿਸਾਨਾਂ ਦੀ ਲਗਾਤਾਰ ਅੱਗੇ ਵਧ ਰਹੀ ਸ਼ਾਂਤਮਈ, ਦ੍ਰਿੜ੍ਹ ਤੇ ਲਮਕਵੀਂ ਜੱਦੋਜਹਿਦ ਨੇ ਭਾਜਪਾ ਦੇ ਸਾਰੇ ਭਟਕਾਊ ਸ਼ਸਤਰ ਨਾਕਾਮ ਕਰ ਦਿੱਤੇ ਹਨ। ਇੱਕਜੁਟ ਕਿਸਾਨ ਲਹਿਰ ਨੇ ਭਾਜਪਾ ਹਕੂਮਤ ਦੇ ਬਦੇਸ਼ੀ ਸਾਮਰਾਜੀ ਕੰਪਨੀਆਂ ਤੇ ਭਾਰਤੀ ਕਾਰਪੋਰੇਟ ਘਰਾਣਿਆਂ ਦੇ ”ਵਿਚੋਲੀਏ” ਵਾਲੇ ਰੋਲ ਤੇ ਕਿਰਦਾਰ ਨੂੰ ਉਘਾੜਨ ਵਿੱਚ ਆਗੂ ਰੋਲ ਅਦਾ ਕੀਤਾ ਹੈ। ਟੋਲ ਪਲਾਜ਼ਿਆਂ, ਰਿਲਾਇੰਸ ਤੇ ਐਸਾਰ ਪੰਪਾਂ, ਸ਼ਾਪਿੰਗ ਮਾਲਜ਼ ਤੇ ਸਾਇਲੋ ਗੋਦਾਮਾਂ ਦੀ ਘੇਰਾਬੰਦੀ ਰਾਹੀਂ ਲੁੱਟ ਦੇ ਕਾਰੋਬਾਰ ਠੱਪ ਕਰਕੇ ਇਹਨਾਂ ਵਿਚੋਲੀਆ ਦਾ ਮੂੰਹ ਚਿੜਾਇਆ ਹੈ। ਹੁਣ ਇਸ ਲਹਿਰ ਵੱਲੋਂ ਵੇਦਾਂਤਾ ਤੇ ਲਾਰਸਨ ਐਂਡ ਟੂਬਰੋ ਦੇ ਨਿੱਜੀ ਥਰਮਲ ਪਲਾਂਟਾਂ ਅਤੇ ਅਡਾਨੀ ਦੇ ਸਾਇਲੋ ਸਟੋਰਾਂ ਨੂੰ ਵੀ ਆਪਣੀ ਲਪੇਟ ‘ਚ ਲਏ ਜਾਣ ਦੀ ਇਹਨਾਂ ਕੰਪਨੀਆਂ ਦੀ ‘ਵਿਚੋਲੀਆ’ ਸਰਕਾਰ ਨੇ ਬਹੁਤ ਚੀਸ ਮੰਨੀ ਹੈ।
ਹੁਣ ਅਕਾਲੀ ਦਲ ਦੇ ਵੱਡੇ ਲੀਡਰ ਨੇ ਕਰਤਾ ਵੱਡਾ ਐਲਾਨ !ਮੋਦੀ ਤੇ ਕੈਪਟਨ ਨੂੰ ਛੇੜ ਦਿੱਤਾ ਨਵਾਂ ਪੰਗਾ!ਖੇਤੀ ਕਾਨੂੰਨ ਰੱਦ?
ਪੰਜਾਬ ਦੀ ਆਰਥਿਕ ਨਾਕਾਬੰਦੀ ਦੀ ਦਾਬ ਪਾ ਕੇ ਕੇਂਦਰ ਸਰਕਾਰ ਇਸ ਘਿਰਾਓ ਵਾਲੀ ਲੰਬੀ ਲੜੀ ਨੂੰ ਤੋੜਨ ਦੀ ਸ਼ੁਰੂਆਤ ਥਰਮਲ ਪਲਾਂਟਾਂ ਤੋਂ ਕਰਨਾ ਚਾਹੁੰਦੀ ਹੈ। ਸਮੁੱਚੀ ਕਿਸਾਨ ਲਹਿਰ ਨੂੰ ਇਸ ਸਾਜ਼ਿਸ਼ ਬਾਰੇ ਚੌਕਸ ਹੋਣਾ ਚਾਹੀਦਾ ਹੈ। ਇਸਦਾ ਮੂੰਹਤੋੜ ਜੁਆਬ ਦੇਣ ਲਈ ਇੱਕਜੁਟ ਹੁੰਗਾਰਾ ਦੇਣਾ ਚਾਹੀਦਾ ਹੈ। ਪੰਜਾਬ ਦੇ ਮਿਹਨਤਕਸ਼ ਲੋਕਾਂ, ਮੁਲਾਜ਼ਮਾਂ, ਬੁੱਧੀਜੀਵੀਆਂ, ਵਕੀਲਾਂ, ਕਲਾਕਾਰਾਂ, ਦੁਕਾਨਦਾਰਾਂ, ਵਪਾਰੀਆਂ, ਸਨਅਤਕਾਰਾਂ ਤੇ ਹੋਰ ਕਾਰੋਬਾਰੀਆਂ ਵੱਲੋਂ ਪੰਜਾਬ ਬੰਦ ਦੌਰਾਨ ਅਤੇ ਦੁਸਹਿਰੇ ਮੌਕੇ ਦਿਖਾਈ ਗਈ ਵਿਸ਼ਾਲ ਏਕਤਾ ਨੂੰ ਕਾਇਮ ਰੱਖ ਕੇ ਆਰਥਿਕ ਨਾਕਾਬੰਦੀ ਦਾ ਮੂੰਹਤੋੜ ਜੁਆਬ ਦੇਣਾ ਬਣਦਾ ਹੈ।
ਕਿਸਾਨਾਂ ਲਈ ਆਈ ਵੱਡੀ ਖ਼ਬਰ,ਆਹ ਤਰੀਕੇ ਨਾਲ ਕਿਸਾਨ ਕਰਵਾ ਸਕਦੇ ਹਨ ਕਾਨੂੰਨ ਰੱਦ|| #Meet Hayer
ਪ੍ਰਾਈਵੇਟ ਥਰਮਲ ਪਲਾਂਟਾਂ ਦੀ ਬਿਜਲੀ ਪੈਦਾਵਾਰ ਠੱਪ ਕਰਕੇ ਸਰਕਾਰੀ ਥਰਮਲ ਪਲਾਂਟਾਂ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਅਤੇ ਵੇਚੇ ਜਾ ਰਹੇ ਬਠਿੰਡਾ ਥਰਮਲ ਨੂੰ ਵਾਪਸ ਕਰਵਾ ਕੇ ਚਾਲੂ ਕਰਵਾਉਣ ਰਾਹੀਂ ਬਿਜਲੀ ਸਪਲਾਈ ਯਕੀਨੀ ਕਰਵਾਉਣੀ ਚਾਹੀਦੀ ਹੈ। ਰਹਿੰਦੀ ਕਸਰ ਨੈਸ਼ਨਲ ਗ੍ਰਿਡ ਤੋਂ ਬਿਜਲੀ ਖਰੀਦ ਕੇ ਪੂਰੀ ਕੀਤੀ ਜਾਣੀ ਚਾਹੀਦੀ ਹੈ। ਪ੍ਰਾਈਵੇਟ ਥਰਮਲ ਸਰਕਾਰੀ ਕੰਟਰੋਲ ‘ਚ ਲਏ ਜਾਣ ਦੀ ਮੰਗ ਕਰਨੀ ਚਾਹੀਦੀ ਹੈ। ਇਸ ਲਈ ਆਓ! ਮੁਲਕ ਭਰ ਦੇ ਕਿਸਾਨਾਂ ਤੇ ਮਜ਼ਦੂਰਾਂ, ਮੁਲਾਜ਼ਮਾਂ ਦੇ ਚੱਕਾ ਜਾਮ ਦੇ ਮੁਲਕ ਵਿਆਪੀ ਸੱਦੇ ਨੂੰ ਪੂਰੇ ਜ਼ੋਰ ਨਾਲ ਪੰਜਾਬ ਭਰ ‘ਚ ਸਫ਼ਲ ਬਣਾਉਣ ਲਈ ਮੈਦਾਨ ਵਿੱਚ ਨਿੱਤਰੀਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.