Breaking NewsD5 specialIndiaNewsTop News

ਕਿਸਾਨ ਅੰਦੋਲਨ ਵੇਲੇ ਨੌਜਵਾਨ ‘ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ‘ਚ ਨਿਹੰਗ ਸਿੰਘ ਨੂੰ 10 ਸਾਲ ਦੀ ਕੈਦ

ਸੋਨੀਪਤ: ਕਿਸਾਨ ਅੰਦੋਲਨ ਵੇਲੇ ਇਕ ਨੌਜਵਾਨ ’ਤੇ ਤਲਵਾਰ ਨਾਲ ਜਾਨਲੇਵਾ ਹਮਲਾ ਕਰਨ ਦੇ ਮਾਮਲੇ ’ਚ ਮੁਲਜ਼ਮ ਨਿਹੰਗ ਮਨਪ੍ਰੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਐਡੀਸ਼ਨਲ ਜ਼ਿਲ੍ਹੇ ਤੇ ਸੈਸ਼ਨ ਜੱਜ ਅਜੈ ਪਰਾਸ਼ਰ ਦੀ ਅਦਾਲਤ ਨੇ ਦੋਸ਼ੀ ਨੂੰ ਦਸ ਸਾਲ ਦੀ ਕੈਦ ਤੇ 15 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ ’ਤੇ ਨੌ ਮਹੀਨੇ ਹੋਰ ਕੈਦ ਦੀ ਸਜ਼ਾ ਭੁਗਤਣੀ ਪਵੇਗੀ।

ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਗੀਤ ਰਾਹੀ ਕਾਤਲਾਂ ਨੂੰ ਵੰਗਾਰਿਆ | D5 Channel Punjabi

ਕੁੰਡਲੀ ਪਿੰਡ ਦੇ ਸ਼ੇਖਰ ਟੀਡੀਆਈ ਮੌਲ ’ਚ ਦੁਕਾਨ ਕਰਦੇ ਸਨ। ਉਹ 12 ਅਪ੍ਰੈਲ, 2021 ਨੂੰ ਦੁਪਹਿਰ ਇਕ ਵਜੇ ਆਪਣੇ ਦੋਸਤ ਸੰਨੀ ਨਾਲ ਬਾਈਕ ’ਤੇ ਘਰੋਂ ਕੁੰਡਲੀ ਦੇ ਟੀਡੀਆਈ ਮੌਲ ’ਚ ਜਾ ਰਹੇ ਸਨ। ਕੁੰਡਲੀ ਬਾਰਡਰ ਤੋਂ ਲੈ ਕੇ ਰਸੋਈ ਪਿੰਡ ਤਕ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨਕਾਰੀ ਰੋਡ ’ਤੇ ਟੈਂਟ ਲਾ ਕੇ ਬੈਠੇ ਸਨ, ਬਾਈਕ ਨੂੰ ਸੰਨੀ ਚਲਾ ਰਿਹਾ ਸੀ। ਉਹ ਧਰਨਾ ਦੇ ਰਹੇ ਲੋਕਾਂ ਦੇ ਟੈਂਟ ਦੇ ਨਜ਼ਦੀਕ ਤੋਂ ਹੋ ਕੇ ਨਿਕਲ ਰਹੇ ਸਨ। ਉੱਥੇ ਕੁਝ ਨਿਹੰਗਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਚੱਲ ਰਹੀ ਸੀ। ਇਸ ਕਾਰਨ ਰਸਤਾ ਬੰਦ ਸੀ।

MSP ਕਮੇਟੀ ਰੱਦ! ਨਰਿੰਦਰ ਤੋਮਰ ਦਾ ਬਿਆਨ, ਵਿਕੇ ਅੱਧੇ MLA, ਹਾਈਕੋਰਟ ਪਹੁੰਚੀ ਸਰਕਾਰ! 5 Channel Punjabi

ਉਸ ਦੌਰਾਨ ਸੰਨੀ ਨੇ ਇਕ ਕਿਨਾਰੇ ਤੋਂ ਬਾਈਕ ਕੱਢਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਉਨ੍ਹਾਂ ਦਾ ਇਕ ਨਿਹੰਗ ਨਾਲ ਵਿਵਾਦ ਹੋ ਗਿਆ। ਨਿਹੰਗ ਦੇ ਹੱਥ ’ਚ ਤਲਵਾਰ ਸੀ ਤੇ ਉਸਨੇ ਗੁੱਸੇ ’ਚ ਨੌਜਵਾਨ ਦੇ ਸਿਰ ’ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਚਣ ਦੀ ਕੋਸ਼ਿਸ਼ ’ਚ ਸ਼ੇਖਰ ਤੇ ਸੰਨੀ ਉੱਥੋਂ ਬਾਈਕ ਲੈ ਕੇ ਭੱਜ ਗਏ। ਉੱਥੇ, ਬਾਅਦ ’ਚ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਸੀ। ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੇ ਮਨਪ੍ਰੀਤ ਵਜੋਂ ਹੋਈ ਸੀ। ਉਹ ਫਿਲਹਾਲ ਦਿੱਲੀ ਦੇ ਗੋਬਿੰਦਪੁਰੀ ’ਚ ਰਹਿ ਰਿਹਾ ਸੀ, ਜਿੱਥੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button