Top NewsBreaking NewsD5 specialEntertainmentIndiaNews

ਕਿਸਾਨ ਅੰਦੋਲਨ ਨੂੰ ਲੈ ਕੇ ਕੀਤਾ ਗਿਆ ਸਵਾਲ ਤਾਂ ਸਲਮਾਨ ਖਾਨ ਨੇ ਕਹੀ ਇਹ ਗੱਲ

ਮੁੰਬਈ : ਦਿੱਲੀ ਬਾਰਡਰਾਂ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਪਿਛਲੇ 2 ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲ ਰਿਹਾ ਹੈ। ਅਮਰੀਕੀ ਪੋਪ ਸਟਾਰ ਰਿਹਾਨਾ ਦੇ ਟਵੀਟ ਤੋਂ ਬਾਅਦ ਬਾਲੀਵੁੱਡ ਤੋਂ ਲੈ ਕੇ ਸਾਰੇ ਖਿਡਾਰੀ ਅਤੇ ਆਗੂ ਕਿਸਾਨ ਅੰਦੋਲਨ ‘ਤੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ। ਇਸ ‘ਚ ਜਦੋਂ ਸਲਮਾਨ ਖਾਨ ਇੱਕ ਸਮਾਗਮ ‘ਚ ਪੁੱਜੇ ਤਾਂ ਉਨ੍ਹਾਂ ਨੂੰ ਵੀ ਇਸ ਸਵਾਲ ਦਾ ਸਾਮਣਾ ਕਰਨਾ ਪਿਆ। ਹਾਲਾਂਕਿ ਸਲਮਾਨ ਖਾਨ ਸਿੱਧੇ – ਸਿੱਧੇ ਕੁੱਝ ਵੀ ਕਹਿਣ ਤੋਂ ਬਚਦੇ ਨਜ਼ਰ ਆਏ।

ਛੋਟੇ ਜਿਹੇ ਬੱਚੇ ਦੀ ਮੋਦੀ ਨੂੰ ਲਲਕਾਰ! ਕਹਿੰਦਾ ਕੱਲੇ ਕੱਲੇ ਡੰਡੇ ਦਾ ਹਿਸਾਬ ਲਵਾਂਗਾ ਵੱਡਾ ਹੋਕੇ

ਵੀਰਵਾਰ ਨੂੰ ਸਲਮਾਨ ਮੁੰਬਈ ‘ਚ ਇੱਕ ਮਿਊਜ਼ਿਕ ਸ਼ੋਅ ਦੇ ਲਾਂਚ ਦੇ ਦੌਰਾਨ ਪਹੁੰਚੇ। ਇਸ ਦੌਰਾਨ ਉਹ ਮੀਡੀਆ ਨਾਲ ਗੱਲ ਕਰਨ ਲਈ ਆਏ। ਸਲਮਾਨ ਖਾਨ ਤੋਂ ਪੁੱਛਿਆ ਗਿਆ ਕਿ ਦੇਸ਼ਭਰ ‘ਚ ਇਨ੍ਹਾਂ ਦਿਨਾਂ ‘ਚ ਕਿਸਾਨ ਅੰਦੋਲਨ ਦੀ ਚਰਚਾ ਹੋ ਰਹੀ ਹੈ ਅਤੇ ਕਈ ਸਿਤਾਰੇ ਵੀ ਆਪਣੀ ਪ੍ਰਤੀਕ੍ਰਿਆ ਦੇ ਰਹੇ ਹੈ ਅਜਿਹੇ ‘ਚ ਉਹ ਕੀ ਕਹਿਣਾ ਚਾਹੋਗੇ? ਇਸ ਸਵਾਲ ‘ਤੇ ਅਦਾਕਾਰ ਨੇ ਬਹੁਤ ਹੀ ਸੰਤੁਲਿਤ ਅੰਦਾਜ ‘ਚ ਜਵਾਬ ਦਿੱਤਾ।

ਸਾਬਕਾ ਫੌਜੀ ਨੇ ਸਿੰਘੂ ਬਾਰਡਰ ‘ਤੇ ਪੱਟੀਆਂ ਧੂੜਾਂ! ਕਰਤਾ ਵੱਡਾ ਐਲਾਨ! 56 ਇੰਚ ਵਾਲੇ ਦੀ ਕੱਢੀ ਫੂਕ!

ਤਿੰਨੋਂ ਖਾਨ ਅਦਾਕਾਰਾਂ ‘ਚੋਂ ਸਲਮਾਨ ਖਾਨ ਨੇ ਕਿਸਾਨ ਅੰਦੋਲਨ ‘ਤੇ ਚੁੱਪੀ ਤੋੜੀ ਹੈ। ਅਜੇ ਤੱਕ ਸ਼ਾਹਰੁਖ ਖਾਨ ਅਤੇ ਆਮੀਰ ਖਾਨ ਤੋਂ ਇਸ ‘ਤੇ ਕੋਈ ਬਿਆਨ ਨਹੀਂ ਆਇਆ ਹੈ। ਸਲਮਾਨ ਨੇ ਕਿਹਾ ਕਿ ‘ਬਿਲਕੁੱਲ ਮੈਂ ਇਸ ‘ਤੇ ਗੱਲ ਕਰਾਂਗਾ, ਜ਼ਰੂਰ ਕਰਾਂਗਾ। ਜੋ ਵੀ ਠੀਕ ਹੈ ਉਹ ਜ਼ਰੂਰ ਹੋਣਾ ਚਾਹੀਦਾ ਹੈ। ਜੋ ਠੀਕ ਹੈ ਉਹ ਹੋਣਾ ਚਾਹੀਦਾ ਹੈ। ਠੀਕ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਸਭ ਦੇ ਨਾਲ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button