Breaking NewsD5 specialIndiaKissan MorchaNewsSports

ਕਿਸਾਨ ਅੰਦੋਲਨ ਦੇ ਸਮਰਥਨ ‘ਚ ਉਤਰੇ ਹਰਭਜਨ ਸਿੰਘ, ਬੋਲੇ ਕ੍ਰਿਪਾ ਕਰਕੇ ਕਿਸਾਨਾਂ ਦੀ ਸੁਣੋ….

ਪਟਿਆਲਾ : ਖੇਤੀ ਕਾਨੂੰਨਾਂ ਦੇ ਖਿਲਾਫ ਸੜਕਾਂ ‘ਤੇ ਉਤਰੇ ਕਿਸਾਨਾਂ ਨੂੰ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਹਰਭਜਨ ਸਿੰਘ ਦਾ ਸਾਥ ਮਿਲਿਆ ਹੈ। ਉਨ੍ਹਾਂ ਨੇ ਕਿਸਾਨਾਂ ਦੀ ਗੱਲ ਸੁਣਨ ਦੀ ਅਪੀਲ ਕੀਤੀ ਹੈ। ਹਰਭਜਨ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ, ਕਿਸਾਨ ਸਾਡਾ ਰੱਬ ਹਨ, ਸਾਨੂੰ ਅੰਨਦਾਤਾ ਨੂੰ ਥੋੜ੍ਹਾ ਸਮਾਂ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਲਿਖਿਆ, ਕੀ ਇਹ ਠੀਕ ਨਹੀਂ ਹੋਵੇਗਾ। ਪੁਲਿਸ ਭੀੜ ਤੋਂ ਬਿਨ੍ਹਾਂ ਕੀ ਅਸੀ ਕਿਸਾਨਾਂ ਦੀ ਗੱਲ ਨਹੀਂ ਸੁਣ ਸਕਦੇ। ਕ੍ਰਿਪਾ ਕਰਕੇ ਕਿਸਾਨਾਂ ਨੂੰ ਵੀ ਸੁਣੋ…..ਜੈ ਹਿੰਦ।

ਦੱਸ ਦਈਏ ਕਿ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨ ਸੜਕ ‘ਤੇ ਉਤਰੇ ਹਨ। ਉਹ ਸਰਕਾਰ ਨੂੰ ਖੇਤੀਬਾੜੀ ਕਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਦੇ ਦਿੱਲੀ ‘ਚ ਪਰਵੇਸ਼ ਕਰਨ ਨੂੰ ਲੈ ਕੇ ਪੁਲਿਸ ਦੇ ਨਾਲ ਝੜਪ ਵੀ ਹੋਈ। ਇੱਕ ਪਾਸੇ ਜਿੱਥੇ ਕਿਸਾਨ ਦਿੱਲੀ ‘ਚ ਦਾਖ਼ਿਲ ਹੋਣ ‘ਤੇ ਫਸੇ ਰਹੇ, ਉਥੇ ਹੀ ਪੁਲਿਸ ਉਨ੍ਹਾਂ ਨੂੰ ਬਾਰਡਰ ਪਾਰ ਕਰਨ ਤੋਂ ਰੋਕਦੀ ਰਹੀ। ਪੁਲਿਸ ਨੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ।

ਕਿਸਾਨਾਂ ਨੇ ਟੱਪਿਆ ਦਿੱਲੀ ਦਾ ਆਖਰੀ ਬਾਰਡਰ,ਮੋਦੀ ਦੇ ਘਰ ਵੱਲ ਨੂੰ ਹੋਏ ਸਿੱਧੇ?

ਇਸ ਸਭ ਦੇ ਬਾਵਜੂਦ ਕਿਸਾਨ ਫਸੇ ਰਹੇ। ਆਖਿਰ ‘ਚ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਅੱਗੇ ਝੁਕਣਾ ਪਿਆ ਅਤੇ ਦਿੱਲੀ ਵਿੱਚ ਪਰਵੇਸ਼ ਕਰਨ ਦੀ ਇਜਾਜਤ ਦੇਣੀ ਪਈ। ਹਰਿਆਣਾ ਦੇ ਰਸਤੇ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ ‘ਚ ਪਰਵੇਸ਼ ਦੀ ਇਜਾਜਤ ਤਾਂ ਮਿਲ ਗਈ ਪਰ ਉਹ ਅਜੇ ਵੀ ਸਿੰਘੂ ਬਾਰਡਰ ‘ਤੇ ਡਟੇ ਹਨ। ਕਿਸਾਨ ਬੁਰਾੜੀ ਦੇ ਨਿਰੰਕਾਰੀ ਗਰਾਉਂਡ ‘ਚ ਜਾਣ ਤੋਂ ਮਨਾਹੀ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button