Breaking NewsD5 specialIndiaNewsTop News

ਕਿਸਾਨ ਅੰਦੋਲਨ ਦਾ 100ਵਾਂ ਦਿਨ, ਕੇਐਮਪੀ ਐਕਸਪ੍ਰੈਸਵੇਅ ‘ਤੇ 5 ਘੰਟੇ ਨਾਕਾਬੰਦੀ ਕਰਨਗੇ ਪ੍ਰਦਰਸ਼ਨਕਾਰੀ

ਨਵੀਂ ਦਿੱਲੀ : ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ ਸੌਵਾਂ ਦਿਨ ਹੈ। 100 ਦਿਨ ਪੂਰੇ ਹੋਣ ‘ਤੇ  ਦਿੱਲੀ ਅਤੇ ਦਿੱਲੀ ਦੀਆਂ ਸੀਮਾਵਾਂ ਦੇ ਵੱਖਰੇ ਵਿਰੋਧ ਸਥਾਨਾਂ ਨੂੰ ਜੋੜਨ ਵਾਲੇ ਕੇਐਮਪੀ ਐਕਸਪ੍ਰੈਸਵੇਅ ‘ਤੇ 5 ਘੰਟੇ ਦੀ ਨਾਕਾਬੰਦੀ ਕੀਤੀ ਜਾਵੇਗੀ। ਕਿਸਾਨ ਸਵੇਰੇ 11 ਤੋਂ ਸ਼ਾਮ 4 ਵਜੇ ਕੇਐਮਪੀ ਐਕਸਪ੍ਰੈਸ ਵੇਅ ਜਾਮ ਕਰਨਗੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅੰਦੋਲਨ ਖਤਮ ਨਹੀਂ ਹੋਣ ਜਾ ਰਿਹਾ ਅਤੇ ਉਹ “ਮਜ਼ਬੂਤੀ ਨਾਲ ਵੱਧ’ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ 100 ਦਿਨ ਪੂਰੇ ਹੋਣ ‘ਤੇ ਕਾਲੀਆਂ ਪੱਟੀਆਂ ਬੰਨ੍ਹ ਆਪਣਾ ਵਿਰੋਧ ਦਰਜ ਕਰਾਉਣ।

ਅੱਧੀ ਰਾਤ ਨੂੰ ਆਈ ਦਿੱਲੀ ਤੋਂ ਵੱਡੀ ਖੁਸ਼ਖਬਰੀ ! ਕੇਂਦਰ ਨੂੰ ਲੱਗਿਆ ਵੱਡਾ ਝਟਕਾ ! ਕਿਸਾਨ ਹੋਏ ਖੁਸ਼ !

ਸਿੰਘੂ ਬਾਰਡਰ ਤੋਂ ਕਿਸਾਨ ਕੁੰਡਲੀ ਪਹੁੰਚ ਐਕਸਪ੍ਰੈਸ ਵੇਅ ਦਾ ਰਸਤਾ ਬਲਾਕ ਕਰਨਗੇ ਤਾਂ ਉਥੇ ਹੀ ਇਸ ਰਸਤੇ ‘ਤੇ ਪੈਣ ਵਾਲੇ ਟੋਲ ਪਲਾਜ਼ਾ ਨੂੰ ਵੀ ਬਲਾਕ ਕਰਨਗੇ। ਕਿਸਾਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਬਾਰਡਰਸ ਤੋਂ ਜੋ ਟੋਲ ਪਲਾਜ਼ੇ ਨਜ਼ਦੀਕ ਹੋਣਗੇ ਉਸਨੂੰ ਵੀ ਬਲਾਕ ਕਰ ਦਿੱਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਲੰਬੇ ਅੰਦੋਲਨ ਨੇ ਏਕਤਾ ਦਾ ਸੁਨੇਹਾ ਦਿੱਤਾ ਹੈ ਅਤੇ “ਇੱਕ ਵਾਰ ਫਿਰ ਕਿਸਾਨਾਂ ਨੂੰ ਸਾਹਮਣੇ ਲੈ ਕੇ ਆਇਆ”ਹੈ ਅਤੇ ਦੇਸ਼ ਦੇ ਸਿਆਸੀ ਲੈਂਡਸਕੇਪ ‘ਚ ਉਨ੍ਹਾਂ ਦੀ ਵਾਪਸੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button