NewsBreaking NewsD5 specialIndia

ਕਿਸਾਨ ਅੰਦੋਲਨ ਤੋੜਨ ਲਈ ਸਰਕਾਰ ਨੇ ਰਚੀ ਸਾਜਿਸ਼ : ਚਢੂਨੀ

ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਨੇ ਗੁਰਨਾਮ ਸਿੰਘ ਚਢੂਨੀ ਨੂੰ ਸਸਪੈਂਡ ਕਰ ਦਿੱਤਾ ਹੈ। ਚਢੂਨੀ ‘ਤੇ ਰਾਜਨੀਤਿਕ ਲੋਕਾਂ ਨਾਲ ਮਿਲਣ ਦੇ ਇਲਜ਼ਾਮ ਲੱਗੇ ਹਨ। ਉਥੇ ਹੀ ਸਸਪੈਂਡ ਹੋਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਗੁਰਨਾਮ ਸਿੰਘ ਚਢੂਨੀ ਨੇ ਸਰਕਾਰ ‘ਤੇ ਕਿਸਾਨ ਅੰਦੋਲਨ ਤੋੜਨ ਲਈ ਸਾਜਿਸ਼ ਰਚਣ ਦੇ ਇਲਜ਼ਾਮ ਲਗਾਏ ਹਨ। ਚਢੂਨੀ ਨੇ ਕਿਹਾ ਕਿ ਇਹ ਸਰਕਾਰ ਦੀ ਅੰਦੋਲਨ ਨੂੰ ਤੋੜਨ ਦੀ ਰਣਨੀਤੀ ਹੈ। ਸਰਕਾਰ ਦੇ ਹਥਕੰਡਿਆਂ ਦੀਆਂ ਬਹੁਤ ਹੀ ਏਜੰਸੀਆਂ ਹਨ।

🔴LIVE | ਬਾਰਡਰ ‘ਤੇ ਬੰਨਿ੍ਆਂ ਕਿਸਾਨਾਂ ਨੇ ਰੰਗ,ਮੋਦੀ ਦਾ ਟੁੱਟ ਗਿਆ ਹੰਕਾਰ?

ਉਨ੍ਹਾਂ ਨੇ ਕਿਹਾ ਕਿ ਅੰਦੋਲਨ ਨੂੰ ਤੋੜਨ ਦੇ 4 ਕਦਮ ਹੁੰਦੇ ਹਨ। ਪਹਿਲਾ ਸਮਝਾਉਣਾ , ਦੂਜਾ ਲਾਲਚ ਦੇਣਾ।  ਆਮ ਤੌਰ ‘ਤੇ ਸਾਰੇ ਅੰਦੋਲਨ ਇਹ 2 ਕਦਮ ਪਾਰ ਕਰ ਜਾਂਦੇ ਹਨ। ਤੀਜਾ ਸਜ਼ਾ ਦੇਣਾ ਉਹ ਵੀ ਸਰਕਾਰ ਨੇ ਕਰਕੇ ਵੇਖ ਲਿਆ। ਚੌਥਾ ਫੁੱਟ ਪਾਉਣਾ , ਜਿਸਦੇ ਲਈ ਸਰਕਾਰ ਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।  ਉਨ੍ਹਾਂ ਨੇ ਕਿਹਾ ਕਿ ਅਸੀਂ ਬੱਚ ਦੇ ਰਹਿਣਾ ਹੈ। ਅਸੀਂ ਚੌਥੇ ਕਦਮ ਨੂੰ ਸਫਲ ਨਹੀਂ ਹੋਣ ਦੇਣਾ ਹੈ। ਹਰ ਹਾਲ ‘ਚ ਅਸੀਂ ਅੰਦੋਲਨ ਨੂੰ ਅੱਗੇ ਵਧਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਗੁਜਾਰਿਸ਼ ਹੈ ਇਹ ਜੋ ਅਫਵਾਹਾਂ ਫੈਲ ਰਹੀਆਂ ਹਨ, ਇਸਦਾ ਮੂੰਹਤੋੜ ਜਵਾਬ ਦਿੰਦੇ ਰਹਿਣਾ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button