Breaking NewsD5 specialNewsPunjab

ਕਿਸਾਨ ਅੰਦੋਲਨ ਤੋਂ ਪਰਤ ਰਹੇ ਜਵਾਨਾਂ ਦੀ ਬਾਇਕ ਹਾਦਸਾਗ੍ਰਸਤ , 1 ਦੀ ਮੌਤ 2 ਜਖ਼ਮੀ

ਅੰਮ੍ਰਿਤਸਰ : ਖੇਤੀਬਾੜੀ ਅੰਦੋਲਨ ਵਿੱਚ ਦਿੱਲੀ ਗਏ ਜਵਾਨ ਜਦੋਂ ਵਾਪਸ ਆਉਣ ਲੱਗੇ ਤਾਂ ਰਸਤੇ ‘ਚ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਇੱਕ ਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਘਿਰੰਡਾ ਨਿਵਾਸੀ ਜੁਗਰਾਜ ਸਿੰਘ, ਅਮਰੀਕ ਸਿੰਘ ਅਤੇ ਸਾਹਿਲ ਬਾਇਕ ‘ਤੇ ਦਿੱਲੀ ਬਾਰਡਰ ਗਏ ਸਨ। ਵਾਪਸ ਪਰਤਦੇ ਸਮੇਂ ਲੁਧਿਆਣਾ ਵਿੱਚ ਉਨ੍ਹਾਂ ਦੀ ਬਾਇਕ ਹਾਦਸੇ ਦਾ ਸ਼ਿਕਾਰ ਹੋ ਗਈ। ਲੁਧਿਆਣਾ ਦੇ ਲਾਡੋਵਾਲ ਦੇ ਨਜਦੀਕ ਬਾਇਕ ਦੇ ਅੱਗੇ ਕੁੱਤਾ ਆ ਗਿਆ ਜਿਸ ਕਾਰਨ ਤੇਜ ਰਫਤਾਰ ਬਾਇਕ ਹਾਦਸੇ ਦਾ ਸ਼ਿਕਾਰ ਹੋ ਗਈ ।

ਕਿਸਾਨਾਂ ਦੇ ਧਰਨੇ ‘ਚ ਆਹ ਸਮਾਨ ਲੈਕੇ ਪਹੁੰਚਿਆ ਦਿੱਲੀ ਦਾ ਬੰਦਾ, ਕਿਸਾਨ ਹੋਏ ਖੁਸ਼, ਹਰ ਕੋਈ ਕਰ ਰਿਹੈ ਤਾਰੀਫ਼

ਇਸ ਹਾਦਸੇ ਵਿੱਚ ਜੁਗਰਾਜ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਅਮਰੀਕ ਸਿੰਘ ਅਤੇ ਸਾਹਿਲ ਦੋਵੇਂ ਜਖ਼ਮੀ ਹੋ ਗਏ। ਜਖ਼ਮੀਆਂ ਵਿੱਚ ਅਮਰੀਕ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ । ਉਸਨੂੰ ਲੁਧਿਆਣਾ ਦੇ DMC ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਹਿਲ ਨੂੰ ਮੁੱਢਲੇ ਇਲਾਜ਼ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ । ਜੁਗਰਾਜ ਦੀ ਲਾਸ਼ ਦਾ ਪੋਸਟਮਾਰਟਮ ਥਾਣਾ ਲਾਡੋਵਾਲ ਵਲੋਂ ਕਰਵਾਇਆ ਗਿਆ ਅਤੇ ਕੱਲ ਸ਼ਾਮ ਨੂੰ ਮ੍ਰਿਤਕ ਜੁਗਰਾਜ ਦੀ ਲਾਸ਼ ਅੰਮ੍ਰਿਤਸਰ ਪਿੰਡ ਘਿਰੰਡਾ ‘ਚ ਪਹੁੰਚ ਗਈ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button