Breaking NewsD5 specialNewsPoliticsPress ReleasePunjab

ਕਿਸਾਨੀ ਸੰਘਰਸ਼ ਦੀ ਜਿੱਤ ’ਤੇ ‘ਆਪ’ ਨੇ ਸੂਬੇ ਭਰ ਵਿੱਚ ਸ਼ੁਕਰਾਨੇ ਵਜੋਂ ‘ਸ੍ਰੀ ਸੁਖਮਨੀ ਸਾਹਿਬ’ ਦੇ ਪਾਠ ਕਰਵਾਏ

ਹਊਮੈਂ ਦੀ ਹਾਰ ਅਤੇ ਆਪਸੀ ਏਕੇ, ਅਖੰਡਤਾ ਅਤੇ ਜਨ- ਜਮਹੂਰੀਅਤ ਦੀ ਜਿੱਤ ਦੀ ਪ੍ਰਤੀਕ ਹੈ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ: ਬਰਸਟ

ਪਾਰਟੀ ਦਫ਼ਤਰ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਕੇ ਅੰਨਦਾਤਾ ਦੀ ਚੜ੍ਹਦੀ ਕਲਾ ਦੀ ਕੀਤੀ ਅਰਦਾਸ

ਭਾਰਤ ਵਿੱਚ 15 ਅਗਸਤ ਅਤੇ 26 ਜਨਵਰੀ ਵਾਂਗ ਹੀ 19 ਨਵੰਬਰ ਬਣਿਆ ਸੁਨਿਹਰਾ ਦਿਨ: ਆਪ

ਚੰਡੀਗੜ੍ਹ:ਆਪਸੀ ਏਕਤਾ, ਇੱਕਜੁਟਤਾ, ਸਬਰ, ਸ਼ਾਂਤੀ ਅਤੇ ਭਾਰਤੀ ਸੰਵਿਧਾਨ ਦੇ ਦਾਇਰੇ ’ਚ ਰਹਿ ਕੇ ਲਗਭੱਗ ਇੱਕ ਸਾਲ ਤੱਕ ਚੱਲੇ ਇਤਿਹਾਸਕ ਕਿਸਾਨੀ ਸੰਘਰਸ ਅੱਗੇ ਕੇਂਦਰ ਸਰਕਾਰ ਦੇ ਹਊਮੈਂ ਦੀ ਹਾਰ ਅਤੇ ਅੰਨਦਾਤਾ ਸਮੇਤ ਜਮਹੂਰੀਅਤ ਦੀ ਜਿੱਤ ਉਤੇ ਆਮ ਆਦਮੀ ਪਾਰਟੀ (ਆਪ) ਨੇ ਸ਼ਨੀਵਾਰ ਨੂੰ ਪੰਜਾਬ ਭਰ ’ਚ ਸ਼ੁਕਰਾਨੇ ਵਜੋਂ ‘ਸ੍ਰੀ ਸੁਖਮਨੀ ਸਾਹਿਬ’ ਦੇ ਪਾਠ ਪ੍ਰਕਾਸ਼ ਕਰਵਾਏ ਗਏ ਅਤੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ- ਮਜ਼ਦੂਰਾਂ ਅਤੇ ਬੀਬੀਆਂ ਦੀ ਯਾਦ ਵਿੱਚ ਅਰਦਾਸਾਂ ਕੀਤੀਆਂ। ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਨੇ ਦੱਸਿਆ ਕਿ ਭਾਰਤੀ ਇਤਿਹਾਸ ਵਿੱਚ 15 ਅਗਸਤ ਅਤੇ 26 ਜਨਵਰੀ ਵਾਂਗ 19 ਨਵੰਬਰ ਵੀ ਇੱਕ ਸੁਨਿਹਰੇ ਦਿਨ ਵਜੋਂ ਯਾਦ ਕੀਤਾ ਜਾਂਦਾ ਰਹੇਗਾ, ਕਿਉਂਕਿ ਇਹ ਸਿਰਫ਼ ਅੰਨਦਾਤਾ ਦੀ ਜਿੱਤ ਦਾ ਪ੍ਰਤੀਕ ਨਹੀਂ, ਸਗੋਂ ਭਾਰਤੀ ਸੰਵਿਧਾਨ ਅਤੇ ਅਸਲੀ ਸੰਘੀ ਢਾਂਚੇ ਦੇ ਸਿਧਾਂਤ ਅਤੇ ਸੰਕਲਪ ਤੋਂ ਥਿੜਕਦੀ ਜਾ ਰਹੀ ਜਮਹੂਰੀਅਤ ਨੂੰ ਮੁੱੜ ਲੀਹ ’ਤੇ ਚੜ੍ਹਾਏ ਜਾਣ ਦਾ ਸ਼ੁੱਭ ਸੰਕੇਤ ਵੀ ਹੈ।

ਮੋਦੀ ਨੇ ਵਾਟਰ ਕੈਨਲ ਵਾਲੇ ਨਵਦੀਪ ਨੂੰ ਦਿੱਤਾ ਤੋਹਫਾ! ਜਿੱਤ ਤੋਂ ਬਾਅਦ Exclusive interview ||

ਬਰਸਟ ਅਤੇ ਚੱਢਾ ਨੇ ਦੱਸਿਆ ਕਿ ਚੰਡੀਗੜ੍ਹ ਸਥਿਤ ਪਾਰਟੀ ਮੁੱਖ ਦਫ਼ਤਰ ਸਮੇਤ ਪਟਿਆਲਾ, ਸੰਗਰੂਰ, ਬਠਿੰਡਾ, ਬਰਨਾਲਾ, ਫਰੀਦਕੋਟ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ ਅਤੇ ਰੋਪੜ੍ਹ ਸਮੇਤ ਹੋਰ ਜ਼ਿਲਿ੍ਹਆਂ ਅਤੇ ਤਹਿਸੀਲਾਂ ’ਚ ਪਾਰਟੀ ਦੇ ਆਗੂਆਂ ਅਤੇ ਅਹੁਦੇਦਾਰਾਂ ਨੇ ਸ਼ੁਕਰਾਨੇ ਵਜੋਂ ‘ਸ੍ਰੀ ਸੁਖਮਨੀ ਸਾਹਿਬ’ ਦੇ ਪਾਠ ਕਰਵਾਏ ਅਤੇ ਕਿਸਾਨੀ ਸੰਘਰਸ਼ ਦੇ ‘ਸ਼ਹੀਦਾਂ’ ਨੂੰ ਸਮਰਪਿਤ ਅਰਦਾਸਾਂ ਕੀਤੀਆਂ। ਇਹ ਵੀ ਅਰਜੋਈ ਕੀਤੀ ਕਿ ਆਪਣੇ ਹੱਕਾਂ ਅਤੇ ਹੋਂਦ ਦੀ ਲੜਾਈ ਲੜ ਰਹੇ ਅੰਨਦਾਤਾ ਨੂੰ ਪਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ, ਸਬਰ ਅਤੇ ਸ਼ਾਂਤੀ ਦੀ ਬਖਸ਼ਿਸ਼ ਹਮੇਸ਼ਾਂ ਬਣਾਈ ਰੱਖੇ।

ਲਓ ਮੋਦੀ ਕਰੇਗਾ ਕਿਸਾਨਾਂ ਲਈ ਨਵਾਂ ਐਲਾਨ, ਹੁਣੇ ਪਹੁੰਚੀ ਕੋਲ ਚਿੱਠੀ || D5 Channel Punjabi

‘ਆਪ’ ਆਗੂਆਂ ਨੇ ਪੰਜਾਬ ਸਮੇਤ ਦੇਸ਼ ਭਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਸੰਵਿਧਾਨ, ਸੰਘੀ ਢਾਂਚੇ ਅਤੇ ਲੋਕਾਂ ਦੇ ਹੱਕ- ਹਕੂਕਾਂ ਲਈ ਸ਼ਾਂਤੀਪੂਰਵਕ ਸੰਘਰਸ਼ਾਂ ਨੂੰ ਸਨਮਾਨ ਅਤੇ ਸਮਰਥਨ ਦੇਣ ਵਿੱਚ ਕਦੇ ਵੀ ਪਿੱਛੇ ਨਾ ਰਹਿਣ ਅਤੇ ਅਜਿਹੇ ਸੰਘਰਸ਼ਾਂ ਨੂੰ ਧਰਮ, ਜਾਤ- ਪਾਤ ਅਤੇ ਖਿੱਤਿਆਂ ਦੇ ਅਧਾਰ ’ਤੇ ਵੰਡਣ ਵਾਲੀਆਂ ਫ਼ਿਰਕੂ ਅਤੇ ਮੌਕਾਪ੍ਰਸਤ ਸਿਆਸੀ ਤਾਕਤਾਂ ਤੋਂ ਸੁਚੇਤ ਰਹਿਣ।ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਮੌਕੇ ਹੋਰਨਾਂ ਆਗੂਆਂ ਵਿੱਚ ਐਡਵੋਕੇਟ ਅਮਰਦੀਪ ਕੌਰ, ਕਸ਼ਮੀਰ ਕੌਰ, ਪ੍ਰਭਜੋਤ ਕੌਰ, ਅਨੂ ਬੱਬਰ, ਗੁਰਮੇਲ ਸਿੰਘ ਸਿੱਧੂ, ਮਲਵਿੰਦਰ ਸਿੰਘ ਕੰਗ, ਕੁਲਜੀਤ ਸਿੰਘ ਰੰਧਾਵਾ ਡੇਰਾਬਸੀ, ਜਸਪਾਲ ਸਿੰਘ ਕਾਉਣੀ, ਸਰਬਜੀਤ ਸਿੰਘ ਪੰਧੇਰ, ਪ੍ਰਿਤਪਾਲ ਸਿੰਘ, ਗੁਰਿੰਦਰ ਸਿੰਘ ਕੈਰੋਂ, ਮਨਜੀਤ ਸਿੰਘ ਘੁੰਮਣ,  ਪਰਮਿੰਦਰ ਗੋਲਡੀ ਸਮੇਤ ਹੋਰ ਆਗੂ ਅਤੇ ਵਲੰਟੀਅਰ ਵੀ ਮੌਜ਼ੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button