Breaking NewsD5 specialIndiaNewsPunjab

ਕਿਸਾਨਾਂ ਵੱਲੋਂ ਕੱਲ ਭਾਰਤ ਬੰਦ ਦਾ ਐਲਾਨ, ਨਹੀਂ ਕਰਨਗੇ ਦੁੱਧ ਅਤੇ ਸਬਜ਼ੀ ਦੀ ਸਪਲਾਈ

ਚੰਡੀਗੜ੍ਹ : ਕਰਜ਼ ਨੂੰ ਪੂਰੀ ਤਰ੍ਹਾਂ ਮਾਫ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਅੰਦੋਲਨ ਦਾ ਐਲਾਨ ਕੀਤਾ ਹੈ। ਅੱਠ ਜਨਵਰੀ ਨੂੰ ਭਾਰਤ ਬੰਦ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਇਸ ਦਿਨ ਦੇਸ਼ ਭਰ ਵਿੱਚ ਦੁੱਧ ਅਤੇ ਸਬਜੀਆਂ ਦੀ ਸਪਲਾਈ ਬੰਦ ਰੱਖੀ ਜਾਵੇਗੀ। ਕਿਸਾਨ ਸੰਗਠਨਾਂ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੁੱਧ ਅਤੇ ਸਬਜੀ ਸਮੇਤ ਹੋਰ ਉਤਪਾਦ ਬਿਲਕੁਲ ਵੀ ਸ਼ਹਿਰਾਂ ਵਿੱਚ ਲੈ ਕੇ ਨਾ ਜਾਓ। ਕਿਸਾਨਾਂ ਦਾ ਦਾਅਵਾ ਹੈ ਕਿ ਦੇਸ਼ ਭਰ ‘ਚ 249 ਕਿਸਾਨ ਸੰਗਠਨ ਅਤੇ 80 ਵਿਦਿਆਰਥੀ ਸੰਗਠਨ ਇਸ ਬੰਦ ਨੂੰ ਸਮਰਥਨ ਦੇ ਰਹੇ ਹਨ।

ਵੋਟਾਂ ਤੋਂ ਪਹਿਲਾਂ Kejriwal ਨੇ ਕੀਤਾ ਵੱਡਾ ਐਲਾਨ, ਜੇ ਕਿਤੇ Punjab ‘ਚ ਵੀ ਬਣ ਜਾਂਦੀ ਸਰਕਾਰ ਤਾਂ..!

ਪੰਜਾਬ ਦੀਆਂ ਜ਼ਿਆਦਾਤਰ ਕਿਸਾਨ ਯੂਨੀਅਨਾਂ ਇਸ ਅੰਦੋਲਨ ਵਿੱਚ ਸ਼ਾਮਿਲ ਨਹੀਂ ਹਨ। ਜਿਨ੍ਹਾਂ ਯੂਨੀਅਨਾਂ ਨੇ ਬੰਦ ਦੀ ਕਾਲ ਦਿੱਤੀ ਹੈ ਉਹ ਜ਼ਿਆਦਾਤਰ ਮਾਲਵਾ ਖੇਤਰ ਵਿੱਚ ਹੀ ਸਰਗਰਮ ਹਨ। ਪੰਜਾਬ ਵਿੱਚ ਕਿਸਾਨਾਂ ਦੇ ਬੰਦ ਦਾ ਅਸਰ ਦਿੱਲੀ ‘ਤੇ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ। ਪੰਜਾਬ ਵਲੋਂ ਸਬਜ਼ੀ ਆਦਿ ਦੀ ਸਪਲਾਈ ਦਿੱਲੀ ਨੂੰ ਨਾ ਦੇ ਬਰਾਬਰ ਹੁੰਦੀ ਹੈ ਪਰ ਵੇਰਕਾ ਦਾ ਦੁੱਧ ਦਿੱਲੀ ਜਾਂਦਾ ਹੈ। ਕਿਸਾਨ ਸੰਗਠਨਾਂ ਨੇ ਮਾਨਸਾ ‘ਚ ਇੱਕ ਵਜੇ ਤੋਂ ਤਿੰਨ ਵਜੇ ਤੱਕ ਟ੍ਰੇਨ ਰੋਕਣ ਦਾ ਵੀ ਐਲਾਨ ਕੀਤਾ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button