Breaking NewsD5 specialIndiaNewsTop News

ਕਿਸਾਨਾਂ ਨੇ ਮੁਲਤਵੀ ਕੀਤਾ 29 ਨਵੰਬਰ ਦਾ ਸੰਸਦ ਮਾਰਚ, ‘MSP ‘ਤੇ ਕਾਨੂੰਨ ਬਣਾ ਕੇ ਦੇਵੇ ਸਰਕਾਰ’

ਨਵੀਂ ਦਿੱਲੀ : ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਨੇ ਅੱਜ ਸਿੰਘੂ ਬਾਰਡਰ ’ਤੇ ਅਹਿਮ ਬੈਠਕ ਕੀਤੀ। ਇਸ ਬੈਠਕ ’ਚ 29 ਨਵੰਬਰ ਯਾਨੀ ਕਿ ਸੋਮਵਾਰ ਨੂੰ ਸੰਸਦ ਵੱਲ ਟਰੈਕਟਰ ਮਾਰਚ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ 29 ਤਾਰੀਕ ਦੇ ਪ੍ਰਸਤਾਵਿਤ ਪ੍ਰੋਗਰਾਮ ਨੂੰ ਅਸੀਂ ਮੁਲਤਵੀ ਕਰ ਦਿੱਤਾ ਹੈ ਅਤੇ 4 ਤਾਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਫਿਰ ਤੋਂ ਬੈਠਕ ਹੋਵੇਗੀ। ਇਸ ਬੈਠਕ ‘ਚ ਅਸੀਂ ਅੱਗੇ ਦਾ ਪ੍ਰੋਗਰਾਮ ਤੈਅ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਹੁਣ ਤੱਕ ਕਿਸਾਨਾਂ ਦੀ ਮੌਤ, ਲਖੀਮਪੁਰ ਖੀਰੀ ਦੀ ਘਟਨਾ, MSP ਅਤੇ ਸਾਡੇ ਤੇ ਹੋਏ ਮੁਕੱਦਮਿਆਂ ‘ਤੇ ਕੋਈ ਜਵਾਬ ਨਹੀਂ ਦਿੱਤਾ। ਅਸੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ MSP ‘ਤੇ ਸਾਨੂੰ ਕਾਨੂੰਨ ਬਣਾਕੇ ਦਿਓ।

ਤੱਤੇ ਹੋਏ ਚੰਨੀ ਸਾਬ੍ਹ, ਚੰਨੀ ਦਾ ਇਕ ਰੂਪ ਇਹ ਵੀ, ਕਿਹਾ: ਮੁਲਾਜ਼ਮਾਂ ਨੂੰ ਚੱਕ ਕੇ ਬਾਹਰ ਮਾਰੋ

ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਵੀਰ ਸਿੰਘ ਜਾਦੌਨ ਨੇ ਕਿਹਾ ਕਿ ਸੰਸਦ ਕੂਚ ਕਰਨ ਦਾ ਪ੍ਰੋਗਰਾਮ ਮੁਲਤਵੀ ਹੋਇਆ ਹੈ ਖ਼ਤਮ ਨਹੀਂ। ਅਸੀਂ ਇਸ ‘ਤੇ 4 ਤਾਰੀਕ ਨੂੰ ਫੈਸਲਾ ਲਵਾਂਗੇ। ਸਰਕਾਰ ਨੂੰ ਕਿਸਾਨਾਂ ਦੇ ਸਾਰੇ ਮੁੱਦਿਆਂ ‘ਤੇ ਸੰਯੁਕਤ ਕਿਸਾਨ ਮੋਰਚੇ ਨਾਲ ਗੱਲ ਕਰਨੀ ਹੋਵੇਗੀ ਅਤੇ ਬਿਨ੍ਹਾਂ MSP ਦੇ ਸਾਡੇ ਮੋਰਚੇ ਵਾਪਸ ਨਹੀਂ ਹੋਣਗੇ।

ਪੁਲਿਸ ਨੇ ਚੁੱਕੇ ਅਕਾਲੀ, ਸੁਖਬੀਰ ਸਣੇ ਕਈਆਂ ਨੂੰ ਕੀਤਾ ਗ੍ਰਿਫਤਾਰ, ਬੱਸਾਂ ਭਰ-ਭਰ ਲੈ ਗਈ ਥਾਣੇ D5 Channel Punjabi

ਦਿੱਲੀ ਦੀਆਂ ਸੀਮਾਵਾਂ ‘ਤੇ ਅਜੇ ਵੀ ਡਟੇ ਹੋਏ ਨੇ ਕਿਸਾਨ
ਦੱਸ ਦਈਏ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਕਿਸਾਨ ਹੁਣ ਵੀ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨ ਜਾਣ ਦੀ ਬਜਾਏ ਹੁਣ ਅੱਗੇ ਦੀ ਰੂਪ ਰੇਖਾ ਤਿਆਰ ਕਰਨ ਲੱਗੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button