ਕਿਸਾਨਾਂ ਨੂੰ ਮਿਲਿਆ ਧਰਮਿੰਦਰ ਦਾ ਸਮਰਥਨ, ‘ਕਿਸਾਨ ਭਰਾਵਾਂ ਨੂੰ ਮਿਲੇ ਇਨਸਾਫ’

ਮੁੰਬਈ : ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸੋਮਵਾਰ ਨੂੰ ਬਾਲੀਵੁੱਡ ਦੇ ਪੁਰਾਣੇ ਅਦਾਕਾਰ ਧਰਮਿੰਦਰ ਸਿੰਘ ਦਿਓਲ ਨੇ ਆਪਣਾ ਸਮਰਥਨ ਜਤਾਇਆ। ਕਿਸਾਨ ਤਿੰਨੋਂ ਕਾਨੂੰਨਾਂ ਦੇ ਵਿਰੋਧ ‘ਚ ਪਿਛਲੇ 39 ਦਿਨ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਅੰਦੋਲਨ ਕਰ ਰਹੇ ਹਨ। ਸਰਕਾਰ ਅਤੇ ਕਿਸਾਨਾਂ ਦੇ ਵਿੱਚ ਅੱਜ ਗੱਲਬਾਤ ਵੀ ਹੋਣੀ ਹੈ।
ਮੀਟਿੰਗ ਲਈ ਤੁਰਨ ਤੋਂ ਪਹਿਲਾ ਹੀ ਕਿਸਾਨਾਂ ਦਾ ਵੱਡਾ ਧਮਾਕਾ,ਮੋਦੀ ਸਰਕਾਰ ਨੂੰ ਪਾਤੀ ਬਿਪਤਾ,ਲਿਆ ਵੱਡਾ ਫੈਸਲਾ?
ਰਾਜਸਥਾਨ ‘ਚ ਬੀਕਾਨੇਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਰਹੇ ਧਰਮਿੰਦਰ ਨੇ ਅੱਜ ਟਵੀਟ ਕਰ ਕਿਹਾ , ‘‘ ਅੱਜ ਮੇਰੇ ਕਿਸਾਨ ਭਰਾਵਾਂ ਨੂੰ ਇਨਸਾਫ ਮਿਲ ਜਾਵੇ, ਮੈਂ ਪੂਰੇ ਦਿਲ ਨਾਲ ਅਰਦਾਸ ਕਰਦਾ ਹਾਂ ਹਰ ਨੇਕ ਰੂਹ ਨੂੰ ਸਕੂਨ ਮਿਲੇ।’’ ਧਰਮਿੰਦਰ ਦੀ ਦੂਜੀ ਪਤਨੀ ਹੇਮਾ ਮਾਲਿਨੀ ਉੱਤਰ ਪ੍ਰਦੇਸ਼ ਦੀ ਮਥੁਰਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ ਜਦੋਂ ਕਿ ਉਨ੍ਹਾਂ ਦੇ ਪੁੱਤਰ ਸੰਨੀ ਦਿਓਲ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਸੰਸਦ ਮੈਂਬਰ ਹਨ।
Aaj , mere kisaan bhaiyon ko insaaf mil jaye . Ji jaan se Ardaas karta hoon 🙏 Har nek rooh ko sakoon mil jaye ga …… pic.twitter.com/27VJJLatTr
— Dharmendra Deol (@aapkadharam) January 4, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.