Breaking NewsD5 specialNewsPunjab

ਕਿਸਾਨਾਂ ਨੂੰ ਕਰੋਨਾ ਦੀ ਮਾਰ, 1050 ਕਰੋੜ ਦਾ ਨੁਕਸਾਨ !

ਇਕ ਪਾਸੇ ਕੋਰੋਨਾ ਵਾਇਰਸ ਕਾਰਨ ਦੁੁਨੀਆ ਭਰ `ਚ ਦਹਿਸ਼ਤ ਹੈ। ਦੂਜੇ ਪਾਸੇ ਪੰਜਾਬ `ਚ ਕਰਫਿਊ ਦੌਰਾਨ ਕਿਸਾਨਾਂ ਦੀਆਂ ਮੁਸ਼ਕਿਲਾਂ ਪਹਾੜ ਜਿੱਡੀਆਂ ਹੋ ਰਹੀਆਂ ਹਨ। ਇਕ ਖ਼ਬਰ ਮੁਤਾਬਕ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਦਾ ਪੈਸਾ ਨਹੀਂ। ਸੰਕਟ ਦੇ ਇਸ ਦੌਰਾਨ `ਚ ਕਿਸਾਨਾਂ ਨੂੰ 1050 ਕਰੋੜ ਰੁਪਏ ਦਾ ਬਕਾਇਆ ਜਾਰੀ ਨਹੀਂ ਹੋ ਰਿਹਾ । ਹਾਲਾਂਕਿ ਕਰਫਿਊ ਦੌਰਾਨ ਦੋ ਸਹਿਕਾਰੀ ਤੇ ਦੋ ਨਿੱਜੀ ਮਿੱਲਾਂ ਨੇ ਗੰਨਾ ਪੀੜਨ ਦਾ ਪ੍ਰਬੰਧ ਤਾਂ ਕਰ ਦਿੱਤਾ ਹੈ ਪਰ ਬਕਾਏ ਬਾਰੇ ਕੋਈ ਭਰੋਸਾ ਨਹੀਂ ਮਿਲਿਆ।

ਕਰਫਿਊ ਦੌਰਾਨ ਵੱਡਾ ਖ਼ੁਲਾਸਾ, ਕਿਸਾਨਾਂ ਨੂੰ ਕਰੋਨਾ ਦੀ ਮਾਰ, 1050 ਕਰੋੜ ਦਾ ਨੁਕਸਾਨ ! Curfew | Kisan

20 ਮਾਰਚ ਤੱਕ ਪਹੁੰਚੀਆਂ ਰਿਪੋਰਟਾਂ ਮੁਤਾਬਕ 162 ਕਰੋੜ ਰੁਪਏ ਦਾ ਬਕਾਇਆ ਸਾਲ 2018-19 ਦਾ ਹੈ ਅਤੇ 890 ਕਰੋੜ ਰੁਪਏ ਏਸ ਸੀਜ਼ਨ 2019-20 ਦੇ ਹਨ। ਜਿਸ ਵਿੱਚ 545 ਕਰੋੜ ਰੁਪਏ ਪ੍ਰਾਈਵੇਟ ਮਿੱਲਾਂ ਵੱਲ ਤੇ 345 ਕਰੋੜ ਰੁਪਏ ਸਹਿਕਾਰੀ ਮਿੱਲਾਂ ਵੱਲ ਬਕਾਇਆ ਹੈ। ਇਕ ਹੋਰ ਗੱਲ ਖ਼ਾਸ ਇਹ ਹੈ ਕਿ ਸ਼ੂਗਰ ਕੇਨ ਕੰਟਰੋਲ ਆਰਡਰ 1966 ਦੀ ਧਾਰਾ 3ਏ ਮੁਤਾਬਕ ਜੇਕਰ ਕੋਈ ਮਿੱਲ ਗੰਨਾ ਵੇਚਣ ਤੋਂ 14 ਦਿਨਾਂ ਦੇ ਅੰਦਰ ਪੇਮੈਂਟ ਨਹੀਂ ਕਰਦੀ ਤਾਂ ਉਸ ਨੂੰ 15 ਫ਼ੀਸਦ ਵਿਆਜ ਦੀ ਦਰ ਨਾਲ ਪੈਸੇ ਦੇਣੇ ਪੈਣਗੇ ਪਰ ਵਿਆਜ ਦੀ ਗੱਲ ਛੱਡੋ।

ਲਓ ਜੀ ਖਹਿਰਾ ਆਇਆ ਆਪਣੇ ਰੰਗ ‘ਚ, ਫੇਸਬੁੱਕ ‘ਤੇ ਲਾਈਵ ਹੋ ਕੇ ਮਾਰੀ ਬੜ੍ਹਕ, ਗਰੀਬਾਂ ਦੇ ਹੱਕ ‘ਚ ਚੁੱਕਿਆ ਝੰਡਾ

ਏਥੇ ਤਾਂ ਪੂਰੀ ਪੇਮੈਂਟ ਸਾਲਾਂ ਬਾਅਦ ਵੀ ਮਿਲ ਜਾਵੇ ਤਾਂ ਕਿਸਾਨ ਸ਼ੁਕਰ ਮਨਾਉਂਦੇ। ਖੈਰ ਕੈਪਟਨ ਦੀ ਕੈਬਨਿਟ `ਚ ਸਹਿਕਾਰੀ ਮੰਤਰੀ ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਉਹਨਾਂ ਇਸ ਮਸਲੇ `ਤੇ ਗੱਲਬਾਤ ਕੀਤੀ ਹੈ ਤੇ ਸਰਕਾਰ ਵੱਲੋਂ ਛੇਤੀ ਬਕਾਇਆ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਮੀਦ ਹੈ ਕਰਜ਼ੇ ‘ਚ ਡੁੱਬੇ ਕਿਸਾਨਾਂ ਦੀ ਸਰਕਾਰ ਜਲਦ ਸਾਰ ਲਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button