Breaking NewsD5 specialEntertainmentNewsPoliticsPunjab

ਕਿਸਾਨਾਂ ਨੂੰ ਅੱਤਵਾਦੀ ਕਹਿ ਕੇ ਕਸੂਤੀ ਫਸੀ ਬੀਜੇਪੀ ਲੀਡਰ ਦੀ ਕੁੜੀ,ਅੱਕੇ ਕਿਸਾਨਾਂ ਗੁੱਸੇ ‘ਚ ਹੋਏ ਲਾਲ !

ਮੁੰਬਈ : ਕੰਗਣਾ ਰਣੌਤ ਜੋ ਇਨੀਂ ਦਿਨੀਂ ਹਰ ਇਕ ਨਿਊਜ਼ ਚੈਨਲ ਦੀ ਹੈਡਲਾਇਨ ਬਣੀ ਹੋਈ ਹੈ ਪਰ ਹੁਣ ਕੰਗਣਾ ਰਣੌਤ ਨੇ ਨਵਾਂ ਵਿਵਾਦ ਛੇੜ ਲਿਆ ਹੈ। ਉਹ ਵਿਵਾਦ ਦੇਸ਼ ਦੇ ਅੰਨਦਾਤਾ ਨਾਲ ਜੁੜਿਆ ਹੈ। ਕੰਗਣਾ ਰਣੌਤ ਦੇ ਇਕ ਟਵੀਟ ਕੀਤਾ ਜਿਸ ‘ਚ ਉਸ ਨੇ ਲਿਖਿਆ ਹੈ,ਪ੍ਰਧਾਨ ਮੰਤਰੀ ਜੀ ਕੋਈ ਸੌਅ ਰਿਹਾ ਹੋਵੇ ਤਾਂ ਉਸ ਨੂੰ ਜਗਾਇਆ ਜਾ ਸਕਦਾ ਹੈ, ਜਿਸ ਨੂੰ ਗਲਤਫਹਿਮੀ ਹੋਵੇ ਉਸ ਨੂੰ ਸਮਝਾਇਆ ਜਾ ਸਕਦਾ ਹੈ, ਪਰ ਜੋ ਸੌਣ ਦੀ ਐਕਟਿੰਗ ਕਰੇ, ਨਾਸਮਝਣ ਦੀ ਐਕਟਿੰਗ ਕਰੇ ਉਸ ਨੂੰ ਤੁਹਾਡੇ ਸਮਝਾਉਣ ਨਾਲ ਕੀ ਫਰਕ ਪਵੇਗਾ? ਇਹ ਉਹੀ ਅੱਤਵਾਦੀ ਹਨ, CCA ਨਾਲ ਇਕ ਵੀ ਇਨਸਾਨ ਦੀ ਨਾਗਰਿਕਤਾ ਨਹੀਂ ਗਈ ਪਰ ਇਨ੍ਹਾਂ ਨੇ ਖੂਨ ਦੀਆਂ ਨਦੀਆਂ ਵਹਾਅ ਦਿੱਤੀਆਂ।

ਹੁਣੇ-ਹੁਣੇ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ!ਨਹੀਂ ਖਤਮ ਹੋਵੇਗੀ MSP ?Narendra Modi

ਕੰਗਣਾ ਰਣੌਤ ਦੇ ਇਸ ਟਵੀਟ ਤੋਂ ਬਾਅਦ ਸੂਬੇ ਦੀ ਸਿਆਸਤ ਹੋਰ ਭੜਕ ਗਈ ਇਕ ਤਾਂ ਪਹਿਲਾਂ ਹੀ ਸਿਆਸਤ ਬਹੁਤ ਗਰਮਾਈ ਹੋਈ ਸੀ ਕਿਉਂਕਿ ਕੇਂਦਰ ਸਰਕਾਰ ਵੱਲੋਂ ਪੇਸ ਆਰਡੀਨੈਂਸ ਨੂੰ ਲੈ ਕੇ ਕਿਸਾਨ ਅਤੇ ਰਾਜਨੀਤੀਕ ਪਾਰਟੀਆਂ ਵੀ ਸੜਕਾਂ ‘ਤੇ ਆ ਗਈਆਂ ਹਨ। ਉਧਰ ਕੰਗਣਾ ਰਣੌਤ ‘ਦੇ ਟਵੀਟ ‘ਤੇ ਟਵੀਟ ਕਰਦਿਆਂ ਅਕਾਲੀ ਦੇ ਸੀਨੀਅਰ ਲੀਡਰ ਚਰਨਜੀਤ ਸਿੰਘ ਬਰਾੜ ਨੇ ਵੀ ਟਿੱਪਣੀ ਕਰਦਿਆ ਕੰਗਣਾ ਰਣੌਤ ‘ਤੇ ਨਿਸ਼ਾਨੇ ਸਾਧੇ। ਬਰਾੜ ਨੇ ਲਿਖਿਆ ਕੰਗਣਾ ਜੀ ਤੁਸੀਂ ਇਕ ਚੰਗੇ ਅਦਾਕਾਰ ਹੋ ਪਰ ਇਹ ਯਾਦ ਰੱਖੋ ਜਿਨ੍ਹਾਂ ਦੇ ਪੈਦਾ ਕੀਤੇ ਅਨਾਜ ਨਾਲ ਢਿੱਡ ਭਰਦੇ ਹੋ ਉਨ੍ਹਾਂ ਨੂੰ ਤੁਸੀਂ ਅੱਤਵਾਦੀ ਦੱਸ ਰਹੇ ਹੋ।

🔴Live 🔴 ਹੁਣ ਕਿਸਾਨਾਂ ਨੂੰ ਕਹਿਣ ਲੱਗੇ ਅੱਤਵਾਦੀ? | ਕਾਂਗਰਸ ਦਾ ਪ੍ਰਧਾਨ ਗ੍ਰਿਫ਼ਤਾਰ |

ਸਿਆਸਤ ਤੋਂ ਬਾਅਦ ਕੰਗਣਾ ਰਣੌਤ ਦਾ ਕਿਸਾਨਾਂ ਵੱਲੋਂ ਵੀ ਵਿਰੋਧ ਸ਼ੂਰੂ ਹੋ ਗਿਆ ਹੈ। ਪੰਜਾਬ ਦੇ ਕਿਸਾਨਾਂ ਨੇ ਕੰਗਣਾ ਰਣੌਤ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ। ਕੰਗਣਾ ਰਣੌਤ ਦਾ ਅਜਿਹੇ ਸਮੇਂ ‘ਚ ਅਜਿਹਾ ਬਿਆਨ ਆਉਣਾ ਬਹੁਤ ਹੀ ਸ਼ਰਮਨਾਕ ਗੱਲ ਹੈ। ਕਿਉਂਕਿ ਇਕ ਪਾਸੇ ਤਾਂ ਅਦਾਕਾਰ ਕਿਸਾਨਾਂ ਦੇ ਹੱਕ ‘ਚ ਆ ਰਹੇ ਹਨ ਪਰ ਕੰਗਣਾ ਦੇ ਟਵੀਟ ਤੋਂ ਇਹ ਲੱਗ ਰਿਹਾ ਹੈ ਕਿ ਇਸ ਨੇ ਸ਼ਾਇਦ ਬਿਨ੍ਹਾਂ ਸੋਚੇ ਸਮਝੇ ਮੋਦੀ ਸਰਕਾਰ ਲਈ ਆਪਣੀ ਹਮਾਇਤ ਜਤਾਉਣ ਲਈ ਇਹ ਬਿਆਨ ਦਾਗ ਦਿੱਤਾ। ਕੰਗਣਾ ਦੇ ਟਵੀਟ ‘ਚ ਵਰਤੀ ਸ਼ਬਦਾਵਲੀ ਤੋਂ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਖੇਤੀ ਦੇ ਮੁੱਦੇ ‘ਤੇ ਉਸ ਦੀ ਕਿੰਨੀ ਕੁ ਸਮਝ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button