Breaking NewsD5 specialNewsPunjab

ਕਿਸਾਨਾਂ ਦੇ ਹੱਕ ‘ਚ ਆਏ ਸਾਬਕਾ ਫੌਜੀ, ਸਮਰਥਨ ਦਾ ਕੀਤਾ ਐਲਾਨ

ਬਰਨਾਲਾ : ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਜਿੱਥੇ ਦਿੱਲੀ ‘ਚ ਕਿਸਾਨਾਂ ਦੇ ਵੱਲੋਂ ਮੋਰਚੇ ਸੰਭਾਲੇ ਹੋਏ ਹਨ, ਉੱਥੇ ਪੰਜਾਬ ‘ਚ ਵੀ ਕਿਸਾਨਾਂ ਦੇ ਪੱਕੇ ਮੋਰਚੇ ਪਹਿਲਾਂ ਵਾਲੀਆਂ ਥਾਵਾਂ ਤੇ ਜਾਰੀ ਹਨ। ਬਰਨਾਲਾ ਦੇ ਰੇਲਵੇ ਸਟੇਸ਼ਨ ਅਤੇ 77 ਦਿਨਾਂ ਤੋਂ ਕਿਸਾਨ ਸੰਘਰਸ਼ ਲਈ ਡਟੇ ਹੋਏ ਹਨ। ਅੱਜ ਕਿਸਾਨਾਂ ਦੇ ਇਸ ਸੰਘਰਸ਼ ਨੂੰ ਉਸ ਸਮੇਂ ਹੋਰ ਜ਼ੋਰ ਮਿਲਿਆ, ਜਦੋਂ ਸਾਬਕਾ ਫੌਜੀਆਂ ਦੀ ਜਥੇਬੰਦੀਆਂ ਇੰਡੀਅਨ ਐਕਸ ਸਰਵਸਿਸ ਲੀਗ ਦੇ ਵੱਲੋਂ ਧਰਨਾ ਸਥਾਨ ‘ਤੇ ਪਹੁੰਚ ਕੇ ਕਿਸਾਨਾਂ ਨੂੰ ਹਿਮਾਇਤ ਦਾ ਐਲਾਨ ਕੀਤਾ ਗਿਆ। ਸਾਬਕਾ ਫੌਜੀਆਂ ਦੇ ਵੱਲੋਂ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਸਹਾਇਤਾ ਰਾਸ਼ੀ ਵੀ ਦਿੱਤੀ ਗਈ।

BREAKING-ਪ੍ਰਧਾਨ ਮੰਤਰੀ ਮੋਦੀ ਦਾ ਕਿਸਾਨੀ ਅੰਦਲੋਨ ‘ਤੇ ਵੱਡਾ ਬਿਆਨ,ਤਿੰਨਾਂ ਚੋਂ ਆਹ ਕਾਨੂੰਨ ਹੋਣਗੇ ਰੱਦ

ਇਸ ਮੌਕੇ ਗੱਲਬਾਤ ਕਰਦਿਆਂ ਇੰਡੀਅਨ ਐਕਸ ਸਰਵਸਿਸ ਲੀਗ ਦੇ ਨੇਤਾਵਾਂ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਲਗਾਤਾਰ ਦੇਸ਼ ਦਾ ਅੰਨਦਾਤਾ ਸੰਘਰਸ਼ ਕਰ ਰਿਹਾ ਹੈ। ਇਹ ਚਾਹੇ ਆਰਮੀ ‘ਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਪਰ ਉਨ੍ਹਾਂ ਦੇ  ਪਰਿਵਾਰ ਖੇਤੀ ਦੇ ਨਾਲ ਹੀ ਜੁੜੇ ਹੋਏ ਹਨ। ਜਿਸ ਕਰਕੇ ਇਨ੍ਹਾਂ ਖੇਤੀ ਕਾਨੂੰਨਾਂ ਦਾ ਪ੍ਰਭਾਵ ਉਨ੍ਹਾਂ ਦੀ ਜਿੰਦਗੀ ‘ਤੇ ਵੀ ਪਵੇਗਾ।  ਮੌਜੂਦਾ ਸਮੇਂ ਦੀ ਸਰਕਾਰ ਜਾਣ ਬੁਝ ਕੇ ਕਿਸਾਨਾਂ ਅਤੇ ਖੇਤੀ ਵਿਰੋਧੀ ਇਹ ਤਿੰਨ ਕਾਲੇ ਕਨੂੰਨ ਥੋਪ ਰਹੀ ਹੈ, ਜੋ ਬਹੁਤ ਹੀ ਨੁਕਸਾਨਦਾਇਕ ਹਨ।

ਖੇਤੀ ਕਾਨੂੰਨਾਂ ‘ਤੇ ਰਾਜੇਵਾਲ ਦਾ ਵੱਡਾ ਬਿਆਨ,ਖੇਤੀ ਸੰਘਰਸ਼ ਹੋਰ ਹੋ ਸਕਦਾ ਹੈ ਤੇਜ਼ !

ਜਿਸ ਕਰਕੇ ਦੇਸ਼ ਭਰ ਦੇ ਸਮੂਹ ਸਾਬਕਾ ਫੌਜੀਆਂ ਦੇ ਵੱਲੋਂ ਕਿਸਾਨਾਂ ਦੇ ਸੰਘਰਸ਼ ਦੀ ਹਿਮਾਇਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਇਨ੍ਹਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਦੇਸ਼ ਦੇ ਅੰਨਦਾਤੇ ਨੂੰ ਖਾਲਿਸਤਾਨੀ ਅਤੇ ਅੱਤਵਾਦੀਆਂ ਦੇ ਨਾਲ ਜੋੜ ਰਹੀ ਹੈ, ਜੋ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ, ਦੇਸ਼ ਦੇ ਸਾਬਕਾ ਫੌਜੀ ਕਿਸਾਨਾਂ ਦੇ ਨਾਲ ਮੋਢੇ  ਦੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button