Breaking NewsD5 specialIndiaNewsPoliticsPunjab

ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜ਼ਲਦ ਹੀ ਨਿਕਲੇਗਾ ਹੱਲ : ਨਰਿੰਦਰ ਤੋਮਰ

ਨਵੀ ਦਿੱਲੀ : ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਦੀ ਮੰਗਾਂ ਨੂੰ ਲੈ ਕੇ ਚਰਚਾ ਜਾਰੀ ਹੈ ਅਤੇ ਜ਼ਲਦ ਹੀ ਮਾਮਲੇ ਦਾ ਹੱਲ ਨਿਕਲੇਗਾ। ਖੇਤੀਬਾੜੀ ਮੰਤਰੀ ਦੇ ਸਾਹਮਣੇ ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਉੱਤਰਪ੍ਰਦੇਸ਼, ਗੁਜਰਾਤ, ਹਰਿਆਣਾ ਤੋਂ ਆਏ ਕਿਸਾਨ ਉਤਪਾਦਕ ਜਥੇਬੰਦੀਆਂ ਦੇ ਪ੍ਰਤੀਨਿਧਆਂ ਨੇ ਵੀਰਵਾਰ ਨੂੰ ਆਪਣੇ ਵਿਚਾਰ ਸਾਂਝੇ ਕੀਤੇ।

ਗੁਰੂ ਦੇ ਸਿੰਘ ਕਰਨਗੇ ਹੁਣ ਦਿੱਲੀ ਫਹਿਤ,ਸਾਂਭ ਲਿਆ ਮੋਰਚਾ,ਕਿਸਾਨਾਂ ਦੀ ਵਧੀ ਤਾਕਤ

ਉਨ੍ਹਾਂ ਨੇ ਦੱਸਿਆ ਕਿ ਨਵੇਂ ਖੇਤੀਬਾੜੀ ਕਾਨੂੰਨ ਆਉਣ ਤੋਂ ਬਾਅਦ ਕਿਸਾਨਾਂ ਨੂੰ ਉਤਪਾਦ ਵੇਚਣ ਲਈ ਮੁਫ਼ਤ ਬਾਜ਼ਾਰ ਮਿਲਣ ਨਾਲ ਮੁਨਾਫ਼ਾ ਤਾਂ ਵਧਿਆ ਹੀ ਹੈ, ਅਤੇ ਤਿੰਨ ਦਿਨ ਦੇ ਅੰਦਰ ਭੁਗਤਾਨ ਮਿਲਣ ਦੀ ਵੀ ਰਾਹਤ ਮਿਲੀ ਹੈ। ਕਿਸਾਨਾਂ ਨੇ ਕਿਹਾ ਕਿ ਨਵੀਂ ਪ੍ਰਣਾਲੀ ‘ਚ ਮਲਟੀਲੇਅਰ ਟੈਕਸ ਸਿਸਟਮ ਖ਼ਤਮ ਹੋ ਜਾਣ ਨਾਲ ਉਨ੍ਹਾਂ ਨੂੰ ਵਿੱਤੀ ਤੌਰ ‘ਤੇ ਵੱਡਾ ਮੁਨਾਫ਼ਾ ਹੋ ਰਿਹਾ ਹੈ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪ੍ਰਧਾਨਮੰਤਰੀ ਸਾਲ 2022 ਤੱਕ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਅਤੇ ਉਨ੍ਹਾਂ ਦੇ ਜੀਵਨ ‘ਚ ਸੁਧਾਰ ਲਿਆਉਣ ਲਈ ਦ੍ਰਿੜ ਨਿਰਧਾਰਤ ਹਨ। ਸਾਲ 2014 ‘ਚ ਪ੍ਰਧਾਨਮੰਤਰੀ ਨੇ ਕਾਰਜਭਾਰ ਸੰਭਾਲਦੇ ਹੀ ਇਸ ਦਿਸ਼ਾ ‘ਚ ਕਾਮ ਸ਼ੁਰੂ ਕਰ ਦਿੱਤਾ ਸੀ। ਬੀਤੇ ਹੋਏ ਸਾਡੇ ਛੇ ਸਾਲ ‘ਚ ਕਈ ਮਹੱਤਵਪੂਰਨ ਕਾਮ ਕੀਤੇ ਗਏ ਹਨ, ਹਾਲ ਹੀ ਚ ਆਏ ਗਏ ਖੇਤੀਬਾੜੀ ਕਾਨੂੰਨ ਵੀ ਇਸ ਕੜੀ ‘ਚ ਇੱਕ ਮਹੱਤਵਪੂਰਨ ਕਦਮ ਹੈ।

🔴LIVE | ਕੇਂਦਰ ਨੇ ਕਿਸਾਨਾਂ ਲਈ ਭੇਜੀ ਅੱਠ ਪੇਜਾ ਦੀ ਚਿੱਠੀ ਮੰਗਾਂ ਮੰਨਣ ਨੂੰ ਹੋਈ ਤਿਆਰ, ਦੇਵੇਗੀ ਲਿਖਤੀ

ਨਰਿੰਦਰ ਸਿੰਘ ਤੋਮਰ ਨੇ ਦੱਸਿਆ ਕਿ ਦੇਸ਼ ‘ਚ 80 ਫੀਸਦੀ ਛੋਟੇ ਕਿਸਾਨ ਹਨ, ਜੋ ਲੋਕ ਮਹਿੰਗੀ ਫ਼ਸਲਾਂ ਦੀ ਖੇਤੀ ਨਹੀਂ ਕਰ ਸਕਦੇ ਹਨ। ਉਨ੍ਹਾਂ ਦੀ ਉਤਪਾਦ ਦੀ ਮਾਤਰਾ ਘੱਟ ਹੋਣ ਨਾਲ ਉਨ੍ਹਾਂ ਨੂੰ ਉਸਦੇ ਵਧਿਆ ਮੁੱਲ ਵੀ ਨਹੀਂ ਮਿਲਦੇ, ਇਸ ਲਈ ਐੱਫ ਪੀ ਓ ਦੇ ਮਾਧਿਅਮ ਨਾਲ ਛੋਟੇ ਕਿਸਾਨਾਂ ਨੂੰ 300 ਦੇ ਸਮੂਹ ‘ਚ ਜੋੜ ਕੇ ਉਨ੍ਹਾਂ ਨੂੰ ਮੁਨਾਫ਼ਾ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਪ੍ਰਧਾਨਮੰਤਰੀ ਨੇ 10 ਹਾਜ਼ਰ ਨਵੇਂ ਐੱਫ ਪੀ ਓ ਬਣਾਉਣ ਦਾ ਐਲਾਨ ਕੀਤਾ ਹੈ। ਸਰਕਾਰ ਇਸ ਐੱਫ ਪੀ ਓ ‘ਤੇ 6,850 ਕਰੋੜ ਰੁਪਏ ਖ਼ਰਚ ਕਰਨ ਜਾ ਰਹੀ ਹੈ। ਪੂਰੇ ਦੇਸ਼ ‘ਚ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਹੋ ਰਿਹਾ ਹੈ। ਦੇਸ਼ ਭਰ ਤੋਂ ਕਿਸਾਨ ਫੋਨ ‘ਤੇ ਸੰਪਰਕ ਕਰ ਰਹੇ ਹਨ ਅਤੇ ਦਿੱਲੀ ਆ ਕੇ ਸਮਰਥਨ ਦੇ ਰਹੇ ਹਨ ਪਰ ਦੂਜੇ ਪਾਸੇ ਕਿਸਾਨਾਂ ਨੂੰ ਭੁਲੇਖੇ ‘ਚ ਪਾ ਕੇ ਰਾਜਨੀਤੀ ਕਰਨ ਦਾ ਵੀ ਕੰਮ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਤੋਂ ਉਨ੍ਹਾਂ ਦੀ ਮੰਗਾਂ ਨੂੰ ਲੈ ਕੇ ਚਰਚਾ ਜਾਰੀ ਹੈ ਅਤੇ ਛੇਤੀ ਹੀ ਮਾਮਲੇ ਦਾ ਸਕਾਰਾਤਮਕ ਹੱਲ ਲੱਭਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button