Breaking NewsD5 specialNewsPress ReleasePunjabTop News

ਕਿਰਤੀਆਂ ਦਾ ਕੌਮਾਂਤਰੀ ਦਿਵਸ-ਮਈ ਦਿਵਸ ਮਨਾਇਆ

ਚੰਡੀਗੜ੍ਹ: ਏਟਕ, ਚੰਡੀਗੜ੍ਹ ਅਤੇ ਸੀ. ਟੀ. ਯੂ. ਵਰਕਰਜ਼ ਯੂਨੀਅਨ ਵਲੋਂ ਕਿਰਤੀਅਾਂ ਦਾ ਕੌਮਾਂਤਰੀ ਦਿਵਸ ਸੀ. ਟੀ.ਯੂ ਵਰਕਸ਼ਾਪ-2 ਵਿਖੇ ਮਨਾਇਆ ਗਿਆ। ਸਮਾਗਮ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਸਾਥੀ ਰਾਜ ਕੁਮਾਰ- ਪ੍ਰਧਾਨ, ਏਟਕ, ਧਰਮਿੰਦਰ ਸਿੰਘ ਰਾਹੀ- ਪ੍ਰਧਾਨ ਸੀ. ਟੀ. ਯੂ. ਵਰਕਰਜ਼ ਯੂਨੀਅਨ, ਦੇਵੀ ਦਿਆਲ ਸ਼ਰਮਾ, ਦਰਬਾਰਾ ਸਿੰਘ ਅਤੇ ਦਵਿੰਦਰ ਸਿੰਘ ਨੇ ਅਦਾ ਕੀਤੀ, ਜਿਸ ਦੌਰਾਨ ਵਰਕਰ ਸਾਥੀਆਂ ਨੇ ਅਕਾਸ਼ ਗੁੰਜਾਊ ਨਾਅਰੇ ਲਾ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ।

ਪੁਰਾਣੇ ਸਾਥੀ ਨੇ ਫਸਾਇਆ ਭਗਵੰਤ ਮਾਨ ? ਕੋਰਟ ’ਚ ਹੋਣਾ ਪਵੇਗਾ ਪੇਸ਼

ਬੁਲਾਰਿਆਂ ਵਿਚ ਉਪਰੋਕਤ ਤੋਂ ਇਲਾਵਾ ਸਤਿਆਵੀਰ, ਬੁਧੀ ਰਾਮ, ਦਿਲਬਾਗ ਸਿੰਘ, ਨਸੀਬ ਜਾਖੜ, ਦਵਿੰਦਰ ਸਿੰਘ, ਨਾਇਬ ਸਿੰਘ, ਦਰਬਾਰਾ ਸਿੰਘ, ਕਰਮ ਸਿੰਘ ਵਕੀਲ, ਸੁਰਜੀਤ ਕੌਰ ਕਾਲੜਾ, ਹਰਮਿੰਦਰ ਸਿੰਘ ਕਾਲੜਾ, ਚਰਨਜੀਤ ਢੀਂਡਸਾ, ਜੋਗਿੰਦਰ ਸ਼ਰਮਾ, ਸੁਰਿੰਦਰ ਕਾਲੀਰਮਨਾ, ਪਰਲਾਦ ਸਿੰਘ, ਜਸਵੰਤ ਸਿੰਘ, ਗੁਰਮੀਤ ਸਿੰਘ, ਕਰਤਾਰ ਪਾਲ ਅਤੇ ਸਤਿੰਦਰ ਸਿੰਘ ਸ਼ਾਮਲ ਸਨ। ਸਮਾਗਮ ਦੌਰਾਨ ਬੁਲਾਰੇ ਸਾਥੀਆਂ ਨੇ ਕਿਰਤ ਦਿਵਸ ਦੇ ਸ਼ਹੀਦਾਂ ਵਲੋਂ ਦਿੱਤੇ ਬਲੀਦਾਨ, ਕਿਰਤੀਆਂ ਲਈ ਪਾਏ ਵਡਮੁਲੇ ਯੋਗਦਾਨ ਅਤੇ ਕਿਰਤੀਆਂ ਦੀ ਅਜੋਕੀ ਹਾਲਤ ਬਾਰੇ ਵਿਚਾਰ ਪੇਸ਼ ਕੀਤੇ।

Bhagwant Mann ਨੇ ਦਿੱਤੇ ਸਖ਼ਤ ਹੁਕਮ, Patiala ’ਚ ਲੋਕਾਂ ਦਾ ਘਰੋਂ ਬਾਹਰ ਆਉਣਾ ਬੰਦ? | D5 Channel Punjabi

ਬੁਲਾਰਿਆਂ ਨੇ ਕੇਂਦਰ ਸਰਕਾਰ ਦੀਆਂ ਕਾਮਾ ਮਾਰੂ ਨੀਤੀਆਂ ਦੀ ਆਲੋਚਨਾ ਕਰਦੇ ਕਿਹਾ ਕਿ ਸਰਕਾਰ ਕੁਰਬਾਨੀਆਂ ਦੇ ਕੇ 8 ਘੰਟੇ ਦੀ ਦਿਹਾੜੀ ਵਾਲੇ ਹੱਕ ਨੂੰ ਆਨੀਂ-ਬਹਾਨੀਂ ਰੱਦ ਕਰਕੇ 12-14 ਘੰਟੇ ਦੀ ਦਿਹਾੜੀ ਬਣਾਉਣਾ ਲੋਚਦੀ ਹੈ ਪਰ ਕਿਰਤੀਆਂ ਦਾ ਏਕਾ ਇਸ ਨੂੰ ਸਫਲ ਨਹੀਂ ਹੋਣ ਦੇਵੇਗਾ। ਅੱਜ ਦਾ ਕਾਮਾ ਸੁਚੇਤ ਅਤੇ ਆਪਣੇ ਹੱਕਾਂ ਲਈ ਜਾਗਰੂਕ ਹੈ। ਸਮਾਗਮ ਦੌਰਾਨ 150 ਨੇੜੇ ਸਾਥੀ ਸ਼ਾਮਿਲ ਹੋਏ। ਮੰਚ ਸੰਚਾਲਨ ਜੋਗਿੰਦਰ ਸਿੰਘ ਜਨਰਲ ਸਕੱਤਰ, ਸੀ. ਟੀ. ਯੂ. ਵਰਕਰਜ਼ ਯੂਨੀਅਨ ਨੇ ਕੀਤਾ। ਅੰਤ ਵਿਚ ਰਾਜ ਕੁਮਾਰ, ਪ੍ਰਧਾਨ ਏਟਕ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button