Breaking NewsD5 specialInternationalNewsTop News

ਕਿਮ ਜੋਂਗ ਉਨ ਜਨਤਕ ਤੌਰ ‘ਤੇ ਸਾਹਮਣੇ ਆਏ

ਸਿਓਲ: ਉੱਤਰੀ ਕੋਰੀਆ ਦੇ ਤਾਨਾਸ਼ਾਹ ਨੇਤਾ ਜਨਤਕ ਤੌਰ ‘ਤੇ ਸਾਹਮਣੇ ਆ ਹੀ ਗਏ ਹਨ।ਇੱਕ ਮਹੀਨੇ ਦੀ ਬ੍ਰੇਕ ਤੋਂ ਬਾਅਦ ਕਿਮ ਜੋਂਗ ਉਨ ਜਨਤਾ ਸਾਹਮਣੇ ਪਰਤੇ ਹਨ ਜਿਸ ਮਗਰੋਂ ਉਨ੍ਹਾਂ ਨੇ ਚੀਨ ਨਾਲ ਲੱਗਦੀ ਸਰਹੱਦ ਨੇੜੇ ਇੱਕ ਵਿਕਾਸ ਪ੍ਰਾਜੈਕਟ ਦਾ ਨਿਰੀਖਣ ਕੀਤਾ।ਕਿਮ ਜੋਂਗ ਨੇ ਨਿਰੀਖਣ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਅੰਤਰਰਾਸ਼ਟਰੀ ਇਕੱਲਤਾ ਅਤੇ ਦਬਾਅ ਦੇ ਬਾਵਜੂਦ ਖੁਸ਼ਹਾਲੀ ਹਾਸਲ ਕਰਨ ਲਈ ਦੇਸ਼ ਦੀ ਮਜ਼ਬੂਤ ਇੱਛਾ ਸ਼ਕਤੀ ਦਾ ਪ੍ਰਤੀਕ ਹੈ।

Punjab Politics : ਅਕਾਲੀਆਂ ਦਾ ਸੀਟ ਨੂੰ ਲੈਕੇ ਪਿਆ ਪੰਗਾ, ਵੱਡੇ ਧਮਾਕੇ ਦੀ ਤਿਆਰੀ ‘ਚ ਸਾਬਕਾ MLA

ਕਿਮ ਜੋਂਗ ਉਨ ਨੇ ਸੈਮਜੀਓਨ ਸ਼ਹਿਰ ਦੀ ਯਾਤਰਾ ਦੌਰਾਨ ਵਿਕਾਸ ਪ੍ਰਾਜੈਕਟ ਦੇ ਖੇਤਰ ਵਿੱਚ ਨਿਰਮਾਣ ਦੀ ਪ੍ਰਗਤੀ ‘ਤੇ ਤਸੱਲੀ ਪ੍ਰਗਟ ਕੀਤੀ ਅਤੇ ਇਸ ਸ਼ਹਿਰ ਨੂੰ “ਸੂਰਜ ਦਾ ਪਵਿੱਤਰ ਸਥਾਨ” ਕਿਹਾ ਹੈ।ਤੁਹਾਨੂੰ ਦੱਸ ਦਈਏ ਕਿ ਇਹ ਸ਼ਹਿਰ ਮਾਊਂਟ ਪੈਕਟੂ ਪਹਾੜ ਹੇਠਾਂ ਸਥਿਤ ਹੈ ਅਤੇ ਜਾਣਕਾਰੀ ਦਿੰਦਿਆਂ ਉਨ੍ਹਾਂ ਇਹ ਵੀ ਕਿਹਾ ਹੈ ਕਿ ਸੈਮਜੀਓਨ ਉੱਤਰੀ ਕੋਰੀਆ ਦੀ ਸਥਾਪਨਾ ਨਾਲ ਜੁੜੀ ਇੱਕ ਮਿੱਥ ਦਾ ਕੇਂਦਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button