NewsBreaking NewsD5 specialPunjab

ਕਾਰਗਿਲ ਜੰਗ ਦੇ 21 ਸਾਲ ਪੂਰੇ,ਸ਼ਹੀਦ ਦੇ ਪਿਓ ਨੇ ਸਰਕਾਰ ਦੀ ਖੋਲ਼੍ਹ ਪੋਲ,ਸੁਣੋ ਕਿਵੇਂ ਦਰ -ਦਰ ‘ਤੇ ਪੈਂਦੇ ਨੇ ਧੱਕੇ

ਨਾਭਾ : ਸਾਰਾ ਦੇਸ਼ ਕਾਰਗਿਲ ਲੜਾਈ ਦੀ 21ਵੀਂ ਵਰ੍ਹੇਗੰਢ ਮੌਕੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਤਾਂ 1999 ਤੋਂ ਪਹਿਲਾਂ ਸ਼ਹਾਦਤ ਦਾ ਜਾਮ ਪੀਣ ਵਾਲੇ ਸੈਨਿਕਾਂ ਦੇ ਪਰਿਵਾਰ ਮਾਯੂਸੀ ਦੇ ਆਲਮ ਵਿਚ ਗੁਜ਼ਰ ਰਹੇ ਹਨ। ਨਾਭਾ ਬਲਾਕ ਦੇ ਪਿੰਡ ਅਕਾਲਗੜ੍ਹ ਦੇ ਗੁਰਮੇਲ ਸਿੰਘ 21 ਸਾਲਾਂ ਦੀ ਉਮਰ ਵਿੱਚ ਹੀ ਕਾਰਗਿਲ ਦੀ ਲੜਾਈ ਵਿੱਚ ਸ਼ਹਾਦਤ ਦਾ ਜਾਮ ਪੀ ਗਏ।

ਆਹ ਵੱਡੇ ਲੀਡਰ ਦੇ ਘਰ ਪਿਆ ਪੁਲਿਸ ਦਾ LIVE ਛਾਪਾ, ਪੁੱਠਾ ਕੰਮ ਕਰਦੇ ਕਈ ਫੜੇ ਗਏ ਕਈ ਬੰਦੇ,ਲੱਖਾਂ ‘ਚ ਹੁੰਦਾ ਸੀ ਧੰਦਾ?

ਪੁੱਤਰ ਦੀ ਸ਼ਹਾਦਤ ਦੀ ਖ਼ਬਰ ਸੁਣਦਿਆਂ ਹੀ ਮਾਂ ਮੰਜੇ ‘ਤੇ ਪੈ ਗਈ ਤੇ ਫੇਰ ਹੌਲੀ ਹੌਲੀ ਏਸ ਜਹਾਨ ਨੂੰ ਛੱਡ ਗਈ। ਕਾਰਗਿੱਲ ਦੀ ਲੜਾਈ ਸ਼ੁਰੂ ਹੋਣ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਹੀ ਗੁਰਮੇਲ ਸਿੰਘ ਦੀ ਮੰਗਣੀ ਹੋਈ ਸੀ ਅਤੇ ਜਦੋਂ ਜੰਗ ਸ਼ੁਰੂ ਹੋਈ ਤਾਂ ਉਸ ਵਕਤ ਗੁਰਮੇਲ ਸਿੰਘ ਘਰ ਸੀ।  ਫੌਜ ਦੇ ਅਧਿਕਾਰੀ ਲੈਣ ਆਏ ਤਾਂ ਉਹ ਘਰ ਦੇ ਮੈਂਬਰਾਂ ਨੂੰ ਦੱਸ ਗਿਆ ਸੀ ਕਿ ਹੁਣ ਮੈਂ ਮੁੜ ਕੇ ਨਹੀਂ ਆਉਣਾ ਅਤੇ ਗੁਰਮੇਲ ਸਿੰਘ ਦੀ ਗੱਲ ਬਿਲਕੁੱਲ ਠੀਕ ਸਾਬਤ ਹੋਈ।

ਲਓ ਜੀ! ਗੁਰੂਘਰ ਦੇ ਸਪੀਕਰ ‘ਚੋਂ ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਅਨਾਊਂਸਮੈਂਟ ਕਰ ਇਕੱਠੇ ਕਰਲੇ ਕਿਸਾਨ

ਤਿਰੰਗੇ ਝੰਡੇ ਵਿੱਚ ਗੁਰਮੇਲ ਸਿੰਘ ਦੀ ਲਾਸ਼ ਹੀ ਪਿੰਡ ਪਹੁੰਚੀ। 21 ਸਾਲ ਬੀਤ ਚੁੱਕੇ ਨੇ ਸ਼ਹੀਦ ਗੁਰਮੇਲ ਸਿੰਘ ਦੇ ਪਿਤਾ ਮੇਹਰ ਸਿੰਘ ਅੱਜ ਵੀ ਸਰਕਾਰਾਂ ਦੇ ਵਾਅਦਿਆਂ ਦੀ ਉਡੀਕ ਕਰ ਰਹੇ ਹਨ। ਸ਼ਹੀਦ ਗੁਰਮੇਲ ਸਿੰਘ ਦੀ ਭਾਬੀ ਮਨਦੀਪ ਕੌਰ ਨੇ ਕਿਹਾ ਕਿ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਉਹ ਦਾਅਵੇ ਬਿਲਕੁਲ ਖੋਖਲੇ ਸਾਬਤ ਹੋਏ ਹਨ ਅਤੇ ਜੋ ਪਿੰਡ ਵਿੱਚ ਬੁੱਤ ਬਣਾਇਆ ਹੈ।

🔴 LIVE 🔴 ਸਵੇਰੇ ਸਵੇਰੇ ਆਈ ਵੱਡੀ ਖ਼ਬਰ, ਨਵਜੋਤ ਸਿੱਧੂ ਨੂੰ ਇਕ ਹੋਰ ਝਟਕਾ! Navjot Sidhu | Call- 0175-5000156

ਉਹ ਵੀ ਆਪਣੇ ਪੈਸਿਆਂ ਦਾ ਬਣਾਇਆ ਹੈ ਜੋ ਸਕੂਲ ਦਾ ਨਾਮ ਸ਼ਹੀਦ ਗੁਰਮੇਲ ਸਿੰਘ ਦੇ ਨਾਮ ਤੇ ਰੱਖਿਆ ਹੈ। ਉਸ ਦੀ ਦੁਬਾਰਾ ਕੋਈ ਵੀ ਡਿਵੈਲਮੈਂਟ ਨਹੀਂ ਕੀਤੀ। ਸ਼ਹੀਦ ਦੇ ਭਤੀਜੇ ਤਰਸੇਮ ਸਿੰਘ ਨੇ ਕਿਹਾ ਕਿ ਸਾਡੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ।

ਜਥੇਦਾਰ ‘ਤੇ ਤੱਤਾ ਹੋਇਆ ਸਾਬਕਾ ਮੁੱਖ ਮੰਤਰੀ ਦਾ ਪੋਤਾ,ਫੇਰ ਲੌਂਗੋਵਾਲ ਦੀ ਵੀ ਬਣਾਈ ਰੇਲ| D5 Channel Punjabi

ਹੋਰ ਤਾਂ ਹੋਰ ਸ਼ਹੀਦ ਦੇ ਪਿਤਾ ਤੇ ਤਰਸੇਮ ਸਿੰਘ ਦੇ ਦਾਦਾ ਮੇਹਰ ਸਿੰਘ ਨੂੰ ਦਰ ਦਰ ਦੀਆਂ ਠੋਕਰਾਂ ਤੋਂ ਇਲਾਵਾ ਕੁਝ ਨਹੀਂ ਮਿਲਿਆ।ਪਿੰਡ ਦੇ ਗੁਰਦੁਆਰੇ ਦੇ ਨਾਲ ਹੀ ਸ਼ਹੀਦ ਗੁਰਮੇਲ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਉਸ ਦੀ ਸਮਾਧੀ ਬਣਾਈ ਗਈ ਸੀ। ਹਰ ਸਾਲ ਪਰਿਵਾਰ ਤਾਂ ਯਾਦ ਕਰਦਾ ਹੈ ਪਰ ਸਰਕਾਰ ਨੂੰ ਕੋਈ ਪਰਵਾਹ ਨਹੀਂ ਮਹਿਜ਼ ਕਾਗਜ਼ੀ ਸ਼ਰਧਾਂਜਲੀਆਂ ਤੱਕ ਸੀਮਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button