IndiaTop News

ਕਾਨਪੁਰ ‘ਚ ਟ੍ਰੇਨਿੰਗ ਏਅਰਕ੍ਰਾਫਟ ਕ੍ਰੈਸ਼, ਪਾਇਲਟ ਅਤੇ ਸਹਿ-ਪਾਇਲਟ ਦੀ ਮੌਤ

 ਕਾਨਪੁਰ ਦੇ ਗੰਗਾ ਬੈਰਾਜ ਨੇੜੇ ਸਥਿਤ ਨੱਥੂਪੁਰਵਾ ਪਿੰਡ ਦੇ ਨੇੜੇ ਵੀਰਵਾਰ ਨੂੰ ਇੱਕ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਪਾਇਲਟ ਅਤੇ ਉਨ੍ਹਾਂ ਦੇ ਸਹਿ-ਪਾਇਲਟ ਦੀ ਮੌਤ ਹੋ ਗਈ ਹੈ।ਨੱਥੂਪੁਰਵਾ ‘ਚ ਵੀਰਵਾਰ ਸਵੇਰੇ ਟ੍ਰੇਨਿੰਗ ਦੇ ਦੌਰਾਨ 4 ਸੀਟਰ ਜਹਾਜ਼ ਨਿਯੰਤਰਣ ਖੋਹ ਹੋ ਕੇ ਜ਼ਮੀਨ ‘ਤੇ ਡਿੱਗ ਪਿਆ ਅਤੇ ਇਸ ਭਿਆਨਕ ਹਾਦਸੇ ‘ਚ ਦੋਵਾਂ ਪਾਇਲਟਾਂ ਨੇ ਦਮ ਤੋੜ ਦਿੱਤਾ। ਕ੍ਰੈਸ਼ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕਾਂ ‘ਚ ਹਫੜਾ-ਦਫੜੀ ਮਚ ਗਈ ਅਤੇ ਲੋਕ ਡਰ ਕੇ ਆਪਣੇ ਘਰਾਂ ਤੋ ਬਾਹਰ ਨਿਕਲ ਆਏ। ਹਾਦਸੇ ਤੋਂ ਬਾਅਦ ਉੱਥੇ ਧੂੰਆ ਅਤੇ ਮਲਬਾ ਫੈਲ ਗਿਆ। ਇਸ ਹਾਦਸੇ ਦੀਆਂ ਦਿਲ-ਦਹਿਲਾ ਦੇਣ ਵਾਲੀਆਂ ਤਸਵੀਰਾਂ ਅਤੇ ਵੀਡਿਓਜ ਸੋਸ਼ਲ ਮੀਡੀਆਂ ‘ਤੇ ਸਾਹਮਣੇ ਆਈਆਂ ਹਨ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਏਅਰਕ੍ਰਾਫਟ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੈ ਅਤੇ ਇੱਕ ਵਿਅਕਤੀ ਘਟਨਾ ਸਥਾਨ ਦੇ ਨੇੜ ਜ਼ਮੀਨ ‘ਤੇ ਲੇਟਿਆ ਨਜ਼ਰ ਆ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਪਲੇਨ ਕ੍ਰੈਸ਼ ‘ਚ ਜਾਨ ਗਵਾਉਣ ਵਾਲੇ ਦੋਵੇਂ ਪਾਇਲਟ ਕਰਨਾਟਕ ਅਤੇ ਗੁਜਰਾਤ ਦੇ ਰਹਿਣ ਵਾਲੇ ਹਨ। ਦੋਵਾਂ ਦੀ ਪਹਿਚਾਣ ਅਭਿਸ਼ੇਕ ਪੁਜਾਰੀ (ਕਰਨਾਟਕ) ਅਤੇ ਸੁਮਿਤ ਭਾਟੀਆ (ਗੁਜਰਾਤ) ਵਜੋਂ ਹੋਈ ਹੈ।ਜਹਾਜ਼ ਟੇਕਨਮ ਕੰਪਨੀ ਦਾ ਦੱਸਿਆ ਜਾ ਰਿਹਾ ਹੈ। ਹਾਦਸੇ ਦੇ ਸਹੀ ਕਾਰਣਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ ਹੈ। ਤਕਨੀਕੀ ਖਰਾਬੀ, ਮੌਸਮ ਅਤੇ ਹੋਰ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।  ਇਸਤੋਂ ਪਹਿਲਾਂ ਅਲਾਸਕਾ ਦੇ ਮਿਲਟਰੀ ਏਅਰਪੋਰਟ ‘ਤੇ ਇੱਕ ਜਹਾਜ਼ ਹਾਦਸਾਗ੍ਰਸਤ ਹੋਇਆ ਸੀ। ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਖਰਾਬ ਮੌਸਮ ਦੀ ਵਜ੍ਹਾ ਨਾਲ ਹੋਇਆ ਸੀ। ਸੰਘਣੀ ਧੁੰਦ ਕਾਰਨ ਪਾਇਲਟਾਂ ਨੂੰ ਰਨਵੇ ਨਜ਼ਰ ਨਹੀਂ ਆ ਰਿਹਾ ਸੀ। ਨਤੀਜੇ ਵਜੋਂ, ਪਲੇਨ ਕ੍ਰੈਸ਼ ਹੋ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button