Breaking NewsD5 specialIndiaNews

ਕਾਨਪੁਰ ਕਾਂਡ ਦਾ ਮਾਸਟਰਮਾਈਡ ਵਿਕਾਸ ਦੁਬੇ ਉੱਜੈਨ ਦੇ ਮਹਾਕਾਲ ਮੰਦਿਰ ਤੋਂ ਗ੍ਰਿਫ਼ਤਾਰ

ਨਵੀਂ ਦਿੱਲੀ : ਉਤਰ ਪ੍ਰਦੇਸ਼ ਕਾਨਪੁਰ ‘ਚ ਮੁਕਾਬਲੇ ਦੌਰਾਨ 8 ਪੁਲਿਸ ਮੁਲਾਜ਼ਮਾਂ ਦੇ ਸ਼ਹੀਦ ਹੋਣ ਦੇ ਮੁਖੀ ਦੋਸ਼ੀ ਬਦਮਾਸ਼ ਵਿਕਾਸ ਦੁਬੇ ਨੂੰ ਆਖਰਕਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਹੀ ਲਿਆ। ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਦੁਬੇ ਨੂੰ ਇੱਥੇ ਮਹਾਕਾਲ ਪੁਲਿਸ ਚੌਕੀ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੱਧ ਪ੍ਰਦੇਸ਼ ਪੁਲਿਸ ਨੇ ਉਸਨੂੰ ਆਪਣੀ ਗ੍ਰਿਫ਼ਤ ‘ਚ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਮੱਧਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾ ਨਰੋਤਮ ਮਿਸ਼ਰਾ ਨੇ ਵੀ ਵਿਕਾਸ ਦੁਬੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

Breaking-ਢੀਂਡਸਾ ਸਮੇਤ ਸੇਖਵਾਂ ਨੂੰ ਵੱਡਾ ਝਟਕਾ, ਅਕਾਲੀ ਦਲ ਦੀ ਬ੍ਰਹਮਪੁਰਾ ਨਾਲ ਹੋਈ ਮੀਟਿੰਗ, ਜਲਦ ਹੋਵੇਗ ਵਾਪਸੀ!

ਦਰਅਸਲ ਐਨਕਾਊਂਟਰ ਦੇ ਡਰ ਨਾਲ ਵਿਕਾਸ ਦੁਬੇ ਮਹਾਕਾਲ ਦੇ ਦਰਬਾਰ ‘ਚ ਆਇਆ ਸੀ ਤਾਂ ਕਿ ਉਹ ਗ੍ਰਿਫ਼ਤਾਰ ਨਾ ਹੋ ਸਕੇ । ਵਿਕਾਸ ਦੁਬੇ ਨੇ 250 ਰੁਪਏ ਦੀ ਰਸੀਦ ਕਟਵਾ ਕੇ ਮੰਦਿਰ ‘ਚ ਦਾਖਲ ਹੋਇਆ ਸੀ। ਜਦੋਂ ਵਿਕਾਸ ਦੁਬੇ ਰਸੀਦ ਕਟਵਾਉਣ ਲਈ ਪਹੁੰਚਿਆਂ ਉਦੋਂ ਉੱਥੇ ਮੌਜੂਦ ਕਰਮਚਾਰੀ ਨੂੰ ਲੱਗਿਆ ਕਿ ਇਹ ਵਿਕਾਸ ਦੁਬੇ ਹੈ। ਸ਼ੱਕ ਹੋਣ ‘ਤੇ ਮੰਦਿਰ ਦੇ ਕਰਮਚਾਰੀਆਂ ਨੇ ਉਸਨੂੰ ਗ੍ਰਿਫ਼ਤ ਵਿੱਚ ਲੈ ਲਿਆ। ਉਸ ਤੋਂ ਬਾਅਦ ਮਹਾਕਾਲ ਮੰਦਿਰ ਦੀ ਪੁਲਿਸ ਚੌਂਕੀ ਨੂੰ ਸੂਚਨਾ ਦਿੱਤੀ ਗਈ। ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਜਦੋਂ ਵਿਕਾਸ ਦੁਬੇ ਨੂੰ ਫੜਿਆ ਗਿਆ ਤਾਂ ਉਸਨੇ ਆਪਣੇ ਆਪ ਨੂੰ ਛੁਡਾਉਣ ਦੀ ਬਹੁਤੀ ਕੋਸ਼ਿਸ਼ ਨਹੀਂ ਕੀਤੀ।

Jagdeep Randhawa Vs Sukhdev Dhindsa, ਸ਼ਰੇਆਮ ਸੁਣਾਈਆਂ ਖ਼ਰੀਆਂ-ਖ਼ਰੀਆਂ, ਵੀਡੀਓ ‘ਚ ਸਾਰੇ ਲੀਡਰਾਂ ਦਾ ਕਰਤਾ ਪਰਦਾਫਾਸ਼

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐਨਕਾਊਂਟਰ ਤੋਂ ਬਚਣ ਲਈ ਵਿਕਾਸ ਦੁਬੇ ਨੇ ਉੱਜੈਨ ‘ਚ ਆਤਮਸਮਰਪਣ ਕੀਤਾ ਹੈ। ਆਤਮਸਮਰਪਣ ਦੀ ਖ਼ਬਰ ਤੋਂ ਬਾਅਦ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ ਦੀ ਟੀਮ ਉੱਜੈਨ ਰਵਾਨਾ ਹੋ ਗਈ ਹੈ। ਵਿਕਾਸ ਦੁਬੇ ਲਗਾਤਾਰ ਪੁਲਸ ਨੂੰ ਚਕਮਾ ਦੇ ਰਿਹਾ ਸੀ। ਉਸ ਨੇ ਉੱਜੈਨ ਦੇ ਮਹਾਕਾਲ ਮੰਦਰ ‘ਚ ਸੁਰੱਖਿਆ ਗਾਰਡ ਨੂੰ ਆਪਣੀ ਪਛਾਣ ਦੱਸੀ ਅਤੇ ਫਿਰ ਉਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਹੀ ਅੱਜ ਸਵੇਰੇ ਐਨਕਾਊਂਟਰ ਵਿਚ ਪੁਲਸ ਨੇ ਵਿਕਾਸ ਦੁਬੇ ਦੇ ਦੋ ਹੋਰ ਸਾਥੀਆਂ ਨੂੰ ਢੇਰ ਕਰ ਦਿੱਤਾ। ਕਾਨਪੁਰ ਵਿਚ ਪ੍ਰਭਾਤ ਮਿਸ਼ਰਾ ਅਤੇ ਇਟਾਵਾ ਵਿਚ ਬਦਮਾਸ਼ ਪ੍ਰਵੀਣ ਉਰਫ ਬਉਅਨ ਪੁਲਸ ਮੁਕਾਬਲੇ ਦੌਰਾਨ ਢੇਰ ਹੋ ਗਏ।

ਸਿੱਖ ਸੰਗਤ ਲਈ ਬੁਰੀ ਖਬਰ!, ਬੇਅਦਬੀ ਮਾਮਲਿਆਂ ਦੀ ਜਾਂਚ ‘ਚ ਫ਼ਸੇ, ਰਾਮ ਰਹੀਮ ਨੂੰ ਬਚਾਉਣ ਅਦਾਲਤ ਪੁੱਜੀ CBI?

ਓਧਰ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਬਦਮਾਸ਼ ਵਿਕਾਸ ਦੁਬੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਵਿਕਾਸ ਗ੍ਰਿਫ਼ਤਾਰੀ ਤੋਂ ਬਾਅਦ ਸਥਾਨਕ ਪੁਲਸ ਦੀ ਕਸਟਡੀ ਵਿਚ ਹੈ। ਕਾਨਪੁਰ ਕਤਲਕਾਂਡ ਤੋਂ ਬਾਅਦ ਹੀ ਪੂਰੀ ਮੱਧ ਪ੍ਰਦੇਸ਼ ਪੁਲਸ ਨੂੰ ਅਲਰਟ ‘ਤੇ ਰੱਖਿਆ ਗਿਆ ਸੀ। ਦੱਸਣਯੋਗ ਹੈ ਕਿ ਵਿਕਾਸ ਦੁਬੇ ਨੇ ਬੀਤੀ 2-3 ਜੁਲਾਈ ਦੀ ਮੱਧ ਰਾਤ ਨੂੰ ਕਾਨਪੁਰ ਦੇ ਬਿਕਰੂ ਪਿੰਡ ਵਿਚ ਦਬਿਸ਼ ਕਰਨ ਗਈ ਪੁਲਸ ਟੀਮ ‘ਤੇ ਆਪਣੇ ਗੁਰਗਿਆਂ ਨਾਲ ਹਮਲਾ ਕਰ ਦਿੱਤਾ ਸੀ, ਜਿਸ ‘ਚ 8 ਪੁਲਸ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ ਗਿਆ। ਮੌਕੇ ਤੋਂ ਵਿਕਾਸ ਦੁਬੇ ਅਤੇ ਉਸ ਦੇ ਸਾਥੀ ਫਰਾਰ ਹੋ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button