SportsTop News

ਕਾਇਲੀਨ ਐਮਬਾਪੇ ਨੇ ਤੋੜਿਆ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਪੇਲੇ ਦਾ ਰਿਕਾਰਡ

ਕਾਇਲੀਨ ਐਮਬਾਪੇ ਨੇ ਬ੍ਰਜ਼ੀਲ ਦੇ ਮਹਾਨ ਖਿਡਾਰੀ ਪੇਲੇ ਦਾ ਰਿਕਾਰਡ ਤੋੜ ਦਿੱਤਾ ਹੈ। ਦਰਅਸਲ, 24 ਸਾਲ ਦੀ ਉਮਰ ਤੱਕ ਐਮਬਾਪੇ FIFA ਵਿਸ਼ਵ ਕੱਪ ਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਇਹ ਰਿਕਾਰਡ ਆਪਣੇ ਨਾਂ ਕਰਨ ਦੇ ਨਾਲ ਹੀ ਉਸ ਨੇ ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦਾ ਵੱਡਾ ਰਿਕਾਰਡ ਵੀ ਤੋੜ ਦਿੱਤਾ ਹੈ। ਰੋਨਾਲਡੋ ਨੇ ਆਪਣੇ ਵਿਸ਼ਵ ਕੱਪ ਕਰੀਅਰ ‘ਚ 20 ਮੈਚ ਖੇਡੇ ਹਨ, ਜਿਸ ‘ਚ ਉਨ੍ਹਾਂ ਨੇ 8 ਗੋਲ ਕੀਤੇ ਹਨ। ਦੂਜੇ ਪਾਸੇ ਉਸ ਨੂੰ ਪਿੱਛੇ ਛੱਡਦੇ ਹੋਏ ਐਮਬਾਪੇ ਨੇ ਆਪਣੇ ਵਿਸ਼ਵ ਕੱਪ ਕਰੀਅਰ ਦੇ ਸਿਰਫ਼ 11 ਮੈਚਾਂ ਵਿੱਚ 9 ਗੋਲ ਕੀਤੇ ਹਨ।ਖਿਡਾਰੀ ਐਮਬਾਪੇ ਨੇ ਅਰਜਨਟੀਨਾ ਦੇ ਤਜਰਬੇਕਾਰ ਸਟਾਰ ਖਿਡਾਰੀ ਲਿਓਨਲ ਮੇਸੀ ਦੇ ਖਾਸ ਰਿਕਾਰਡ ਦੀ ਬਰਾਬਰੀ ਕਰ ਲਈ ਹੈ।ਕਾਇਲੀਨ ਐਮਬਾਪੇਦੇ ਨਾਮ ਆਪਣੇ ਵਿਸ਼ਵ ਕੱਪ ਕਰੀਅਰ ਵਿੱਚ 9 ਗੋਲ ਦਰਜ ਹਨ। ਮੈਸੀ ਵੀ ਵਿਸ਼ਵ ਕੱਪ ਵਿੱਚ ਹੁਣ ਤੱਕ 9 ਗੋਲ ਕਰਨ ਵਿੱਚ ਕਾਮਯਾਬ ਰਿਹਾ ਹੈ। ਹਾਲਾਂਕਿ ਐਮਬਾਪੇ ਫਿਲਹਾਜ ਜਿਸ ਤਰ੍ਹਾਂ ਦੀ ਫਾਰਮ ‘ਚ ਚੱਲ ਰਹੇ ਹਨ, ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਜਲਦੀ ਹੀ ਮੇਸੀ ਦੇ ਰਿਕਾਰਡ ਨੂੰ ਤਬਾਹ ਕਰ ਦੇਣਗੇ। ਤੁਹਾਨੂੰ ਦੱਸ ਦੇਈਏ ਕਿ ਐਮਬਾਪੇ ਕਤਰ ਵਿੱਚ ਚੱਲ ਰਹੇ ਫੀਫਾ ਵਿਸ਼ਵ ਕੱਪ 2022 ਵਿੱਚ ਹੁਣ ਤੱਕ 5 ਗੋਲ ਕਰ ਚੁੱਕੇ ਹਨ। ਉਨ੍ਹਾਂ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪੋਲੈਂਡ ਖ਼ਿਲਾਫ਼ ਅਹਿਮ ਮੈਚ ਵਿੱਚ ਫਰਾਂਸ ਲਈ ਦੋ ਗੋਲ ਕੀਤੇ। ਉਸ ਦੇ ਗੋਲ ਦੇ ਦਮ ‘ਤੇ ਫਰਾਂਸ ਨੇ ਇਸ ਮੈਚ ‘ਚ ਪੋਲੈਂਡ ਨੂੰ 3-1 ਨਾਲ ਹਰਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button