Breaking NewsD5 specialIndiaNewsTop News

ਕਾਂਗਰਸ ਪੰਜ ਸੂਬਿਆਂ ‘ਚ ਹਾਰ ਤੋਂ ਬਾਅਦ ਕਰੇਗੀ ਵੱਡੇ ਬਦਲਾਅ

ਨਵੀਂ ਦਿੱਲੀ  : ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ‘ਚ ਵੱਡੇ ਬਦਲਾਅ ਕਰਨ ਦੇ ਸੰਕੇਤ ਦਿੱਤੇ ਹਨ। ਕਾਂਗਰਸ ਪ੍ਰਧਾਨ ਨੇ ਹਾਲ ਹੀ ‘ਚ ਇਨ੍ਹਾਂ ਸਾਰੇ ਰਾਜਾਂ ਦੇ ਪ੍ਰਦੇਸ਼ ਪ੍ਰਧਾਨਾਂ ਤੋਂ ਅਸਤੀਫਾ ਮੰਗਿਆ ਸੀ ਅਤੇ ਹੁਣ ਇਨ੍ਹਾਂ ਸੂਬਿਆਂ ‘ਚ ਸੰਗਠਨਾਤਮਕ ਬਦਲਾਅ ਲਈ ਵੱਡਾ ਕਦਮ ਚੁੱਕਿਆ ਹੈ। ਜਿੱਥੇ ਇਕ ਪਾਸੇ ਨਾਰਾਜ਼ ਨੇਤਾਵਾਂ ਦਾ ਜੀ-23 ਧੜਾ ਬੋਲਦਾ ਨਜ਼ਰ ਆ ਰਿਹਾ ਹੈ ਤਾਂ ਦੂਜੇ ਪਾਸੇ ਕਾਂਗਰਸ ਨੇ ਵੀ ਹਾਰ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਚੋਣ ਹਾਰ ਦੀ ਸਮੀਖਿਆ ਲਈ ਪੰਜ ਨੇਤਾਵਾਂ ਦੀ ਨਿਯੁਕਤੀ ਕੀਤੀ ਹੈ।

ਭਗਵੰਤ ਮਾਨ ਦਾ ਫੈਨ ਹੋਇਆ ਕਾਂਗਰਸੀ MP, ਸਾਬਕਾ CM ਚੰਨੀ ਬਾਰੇ ਵੱਡਾ ਖੁਲਾਸਾ

ਜੋ ਸਮੀਖਿਆ ਤੋਂ ਬਾਅਦ ਪਾਰਟੀ ਵਿੱਚ ਜ਼ਰੂਰੀ ਜਥੇਬੰਦਕ ਤਬਦੀਲੀਆਂ ਸਬੰਧੀ ਸੁਝਾਅ ਵੀ ਦੇਣਗੇ। ਕਾਂਗਰਸ ਦੀ ਰਾਜ ਸਭਾ ਮੈਂਬਰ ਰਜਨੀ ਪਾਟਿਲ ਨੂੰ ਗੋਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਾਰਟੀ ਨੂੰ ਗੋਆ ਵਿਚ ਹੋਈ ਹਾਰ ਦੀ ਸਮੀਖਿਆ ਕਰਨ ਲਈ ਕਿਹਾ ਗਿਆ ਹੈ, ਨਾਲ ਹੀ ਸੰਗਠਨ ਦੇ ਰੂਪ ਵਿਚ ਇੱਥੇ ਕੀ ਬਦਲਾਅ ਕੀਤੇ ਜਾ ਸਕਦੇ ਹਨ, ਇਸ ਬਾਰੇ ਸੁਝਾਅ ਮੰਗੇ ਗਏ ਹਨ। ਇਸ ਦੇ ਨਾਲ ਹੀ ਸੀਨੀਅਰ ਨੇਤਾ ਜੈਰਾਮ ਰਮੇਸ਼ ਨੂੰ ਮਣੀਪੁਰ ‘ਚ ਹੋਈ ਹਾਰ ਦੀ ਸਮੀਖਿਆ ਦੀ ਜ਼ਿੰਮੇਵਾਰੀ ਮਿਲੀ ਹੈ। ਪੰਜਾਬ ‘ਚ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ, ਅਜੇ ਮਾਕਨ ਇਸ ਵੱਡੀ ਹਾਰ ਦਾ ਕੀ ਕਾਰਨ ਸੀ, ਇਸਦੀ ਸਮੀਖਿਆ ਕਰਨਗੇ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button