PunjabTop News

ਕਾਂਗਰਸ ਦੇ ਸਾਬਕਾ ਆਗੂ G.S. Bali ਉਤੇ ਹੋਈ FIR ਰੱਦ

ਚੰਡੀਗੜ੍ਹ (ਬਿੰਦੂ ਸਿੰਘ) : ਪੰਜਾਬ ਕਾਂਗਰਸ ਦੇ ਸਾਬਕਾ ਆਗੂ ਜੀ. ਐਸ. ਬਾਲੀ ਉੱਤੇ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਜੋ ਐਫਆਈਆਰ ਦਰਜ ਹੋਈ ਸੀ ਉਹ ਹੁਣ ਹਾਈ ਕੋਰਟ ਦੇ ਅਦੇਸ਼ ‘ਤੇ ਰੱਦ ਹੋ ਗਈ ਹੈ। ਬਾਲੀ ਨੇ ਰੱਦ ਹੋਈ ਐਫ ਆਈ ਆਰ ਦੇ ਕਾਗਜ਼ਾਤ ਦਿਖਾਉਂਦੇ ਹੋਏ ਦੱਸਿਆ ਕਿ ਜਾਇਦਾਦ ਦੇ ਇੱਕ ਮਾਮਲੇ ਵਿੱਚ ਉਸ ਨੂੰ ਚੰਡੀਗੜ੍ਹ ਪੁਲਿਸ ਨੇ ਬੀਤੇ ਦਿਨੀਂ ਗ੍ਰਿਫ਼ਤਾਰ ਕਰ ਲਿਆ ਸੀ ਪਰ ਦੋਵਾਂ ਧਿਰਾਂ ਵਿਚਕਾਰ ਬਣੀ ਸਹਿਮਤੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਹੇਠਲੀ ਅਦਾਲਤ ਵਿੱਚ ਇਹ ਲਿਖਕੇ ਦੇ ਦਿੱਤਾ ਕਿ ਹੁਣ ਇਹ ਕੇਸ ਨੂੰ ਅੱਗੇ ਚਲਾਉਣ ਦੀ ਜ਼ਰੂਰਤ ਨਹੀਂ।

ਮੁੜ ਸੜਕਾਂ ’ਤੇ ਉਤਰੇ ਕਿਸਾਨ, ਸਰਕਾਰ ਅੱਗੇ ਰੱਖੀ ਵੱਡੀ ਮੰਗ, ਦਿੱਲੀ ਵਰਗੇ ਬਣੇ ਹਲਾਤ

ਹੇਠਲੀ ਅਦਾਲਤ ਨੇ ਹਾਈ ਕੋਰਟ ਤੋਂ ਅਦੇਸ਼ ਪ੍ਰਾਪਤ ਕਰਕੇ ਇਹ ਐੱਫਆਈਆਰ ਰੱਦ ਕਰ ਦਿੱਤੀ ਹੈ। ਬਾਲੀ ਨੇ ਦੱਸਿਆ ਕਿ ਉਨ੍ਹਾਂ ਦਾ ਪਿਛਲੇ ਪੰਜ ਸਾਲਾਂ ਤੋਂ ਅਦਾਲਤ ਵਿੱਚ ਕੇਸ ਚੱਲਦਾ ਸੀ ਪਰ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਬਿਨ੍ਹਾਂ ਕਿਸੇ ਨੋਟਿਸ ਦਿੱਤੇ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਬਾਲੀ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਵੱਡੇ ਖੁਲਾਸੇ ਬਾਅਦ ਵਿੱਚ ਕਰਨਗੇ ਪਰ ਹਾਲ ਦੀ ਘੜੀ ਉਸ ਨੂੰ ਜੋ ਅਦਾਲਤਾਂ ਨੇ ਰਾਹਤ ਦਿੱਤੀ ਹੈ ਉਸ ਕਾਰਨ ਉਨ੍ਹਾਂ ਉਨ੍ਹਾਂ ਦਾ ਦੇਸ਼ ਦੇ ਸੰਵਿਧਾਨ ਉੱਤੇ ਵਿਸ਼ਵਾਸ ਪੱਕਾ ਹੋ ਗਿਆ ਹੈ।

ਕਸੂਤਾ ਫਸਿਆ Fauja Singh Sarari, ਵਿਰੋਧੀਆਂ ’ਤੇ ਭੜਕਿਆ Kuldeep Dhaliwal | D5 Channel Punjabi

ਜ਼ਿਕਰਯੋਗ ਹੈ ਕਿ ਜੀ. ਐਸ. ਬਾਲੀ ਨਾਲ ਚੀਨ ਦੀ ਇੱਕ ਔਰਤ ਦਾ ਜਾਇਦਾਦ ਨੂੰ ਲੈ ਕੇ ਝਗੜਾ ਚਲਦਾ ਸੀ ਤੇ ਦੋਵੇਂ ਧਿਰਾਂ ਆਪਣੇ ਆਪ ਨੂੰ ਸਹੀ ਸਾਬਤ ਕਰ ਰਹੀਆਂ ਸਨ ਪਰ ਹੁਣ ਸਾਰੇ ਮਾਮਲੇ ਦਾ ਨਿਬੇੜਾ ਆਪਸੀ ਸਮਝੌਤੇ ਤਹਿਤ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button