Breaking NewsD5 specialEntertainmentIndiaNewsTop News

ਕਾਂਗਰਸ ‘ਚ ਸ਼ਾਮਿਲ ਹੋਈ ਟੀਵੀ Actress Kamya Punjabi

ਮੁੰਬਈ : ਟੀ.ਵੀ. ਦੀ ਜਾਣੀ – ਪਹਿਚਾਣੀ ਅਦਾਕਾਰਾ ਕਾਮਿਆ ਪੰਜਾਬੀ ਰਾਜਨੀਤੀ ‘ਚ ਆ ਗਈ ਹੈ। ਅਦਾਕਾਰਾ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ। ਬੀਤੇ ਬੁੱਧਵਾਰ ਨੂੰ ਕਾਮਿਆ ਮੁੰਬਈ ਕਾਂਗਰਸ ਪ੍ਰਧਾਨ ਭਾਈ ਜਗਤਾਪ, ਕਾਰਜਕਾਰੀ ਪ੍ਰਧਾਨ ਚਰਨ ਸਿੰਘ ਸਪਰਾ ਅਤੇ ਨੌਜਵਾਨ ਨੇਤਾ ਸੂਰਤ ਸਿੰਘ ਠਾਕੁਰ ਦੀ ਹਾਜ਼ਰੀ ‘ਚ ਕਾਂਗਰਸ ‘ਚ ਸ਼ਾਮਲ ਹੋਈ। ਪ੍ਰੋਗਰਾਮ ਤੋਂ ਬਾਅਦ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ।

ਕਿਸਾਨ ਵਿੰਗ ਦੇ ਪ੍ਰਧਾਨ ਨੇ ਹਿਲਾਤੀ ਬੀਜੇਪੀ, ਖੇਤੀ ਕਾਨੂੰਨਾਂ ‘ਤੇ ਵੱਡਾ ਬਿਆਨ D5 Channel Punjabi

ਕਾਮਿਆ ਪੰਜਾਬੀ ਦਾ ਕਹਿਣਾ ਹੈ ਕਿ ਉਹ ਰਾਜਨੀਤੀ ‘ਚ ਆਉਣ ਤੋਂ ਬਾਅਦ ਐਕਟਿੰਗ ਨਹੀਂ ਛੱਡੇਗੀ। ਐਕਟਿੰਗ ਉਨ੍ਹਾਂ ਦਾ ਪਹਿਲਾਂ ਪਿਆਰ ਹੈ। ਉਨ੍ਹਾਂ ਨੇ ਕਿਹਾ ਕਿ ਉਹ ਐਕਟਿੰਗ ਅਤੇ ਰਾਜਨੀਤੀ ਦੇ ਵਿਚਾਲੇ ਬੈਲੇਂਸ ਬਣਾ ਕੇ ਕੰਮ ਕਰੇਗੀ। ਕਾਮਿਆ ਪੰਜਾਬੀ ਨੇ ਕਿਹਾ ਕਿ ਬਿਗ ਬੌਗ 13 ‘ਚ ਮੈਂ ਤਹਿਸੀਨ ਪੂਨਾਵਾਲਾ ਨੂੰ ਮਿਲੀ ਸੀ ਅਤੇ ਉਨ੍ਹਾਂ ਨੂੰ ਮੇਰੀ ਰਾਜਨੀਤੀ ਚ ਆਉਣ ਦੀ ਇੱਛਾ ਦੇ ਬਾਰੇ ‘ਚ ਪਤਾ ਚੱਲਿਆ। ਉਨ੍ਹਾਂ ਨੂੰ ਲੱਗਾ ਕਿ ਮੇਰੇ ‘ਚ ਕਾਬਲੀਅਤ ਹੈ ਅਤੇ ਉਨ੍ਹਾਂ ਨੇ ਮੈਨੂੰ ਗਾਈਡ ਕੀਤਾ। ਮੈਂ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ ਅਤੇ ਉਨ੍ਹਾਂ ਮੁੱਦਿਆਂ ਤੇ ਕੰਮ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਲਈ ਮੈਂ ਸੋਚਦੀ ਹਾਂ। ਇਸ ਤੋਂ ਇਲਾਵਾ ਮੈਂ ਮਹਿਤਾ ਸਸ਼ਕਤੀਕਰਣ ਤੇ ਫੋਕਸ ਕਰਨਾ ਚਾਹੁੰਦੀ ਹਾਂ।

ਸਿੰਘੂ ਬਾਰਡਰ ‘ਤੇ ਹੋਣਾ ਸੀ ਆਹ ਕੰਮ, ਵੱਡੀ ਸਾਜ਼ਿਸ਼ ਬੇਨਕਾਬ, ਕਿਸਾਨ ਮੋਰਚੇ ਨੇ ਕੀਤੇ ਖੁਲਾਸੇ D5 Channel Punjabi

ਉਨ੍ਹਾਂ ਔਰਤਾਂ ਲਈ ਵੀ ਕੰਮ ਕਰਨਾ ਚਾਹੁੰਦੀ ਹੈ ਜੋ ਘਰੇਲੂ ਹਿੰਸਾ ਤੋਂ ਪੀੜਤ ਹਨ। ਬੀਤੇ ਸਾਲਾਂ ‘ਚ ਮੈਂ ਵੀ ਘਰੇਲੂ ਹਿੰਸਾ ਸਹੀ ਅਤੇ ਰਾਜਨੀਤੀ ‘ਚ ਆਉਣ ਦਾ ਵਿਚਾਰ ਸ਼ਾਇਦ ਉਸ ਦੀ ਉਪਜ ਹੈ। ਮੈਨੂੰ ਪਾਵਰ ਦਾ ਲਾਲਚ ਨਹੀਂ ਹੈ। ਮੈਂ ਸਿਰਫ ਕੰਮ ਕਰਨਾ ਚਾਹੁੰਦੀ ਹੈ। ਦੱਸ ਦਈਏ ਕਿ ਕਾਮਿਆ ਪੰਜਾਬੀ ਨੇ ਸਾਲ 2001 ਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਨ੍ਹਾਂ ਨੇ ਕਹਿਤਾ ਹੈ ਦਿਲ , ਕਿਉਂ ਹੋਤਾ ਹੈ ਪਿਆਰ , ਵੋ ਰਹਿਨੇ ਵਾਲੀ ਮਹਿਲੋਂ ਕੀ , ਬਨੂੰ ਮੈਂ ਤੇਰੀ ਦੁਲਹਾਂ , ਅੰਬਰ ਧਰਾ ਅਤੇ ਬੇਇੰਤੇਹਾ ਵਰਗੇ ਕਈ ਟੀਵੀ ਸੀਰੀਅਲਾਂ ਚ ਕੰਮ ਕੀਤਾ ਹੈ । ਇਸ ਤੋ ਇਲਾਵਾ ਉਹ ਰਿਐਲਿਟੀ ਸ਼ੋਅ ਬਿਗ ਬੌਸ ਚ ਵੀ ਨਜ਼ਰ ਆ ਚੁੱਕੀ ਹੈ।

 

View this post on Instagram

 

A post shared by Kamya Shalabh Dang (@panjabikamya)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button