ਕਾਂਗਰਸੀ MLA ਦੀ Video ਹੋਈ Viral, ਸਾਹਮਣੇ ਆਈ ਸ਼ਰਮਨਾਕ ਕਰਤੂਤ, ਗੰਦਾ ਕੰਮ ਕਰਨ ਦੀ ਦੇ ਰਿਹੈ ਸਲਾਹ

ਫਿਰੋਜ਼ਪੁਰ : ਕਾਂਗਰਸ ਦੇ ਵਿਧਾਇਕ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿੰਦੇ ਹਨ ਪਰ ਜੋ ਬਿਆਨ ਇਸ ਵਿਧਾਇਕ ਨੇ ਸਟੇਜ ਤੋਂ ਦਿੱਤਾ ਹੈ। ਉਸਨੂੰ ਸੁਣ ਕੇ ਤਾਂ ਤੁਸੀਂ ਹੈਰਾਨ ਹੋ ਜਾਓਗੇ, ਜਿਸਨੇ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਵਲੂੰਧਰ ਕੇ
ਰੱਖ ਦਿੱਤਾ ਹੈ। ਹਲਕਾ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਹਰੀ ਕੇ ਪੱਤਣ ਵਾਲੇ ਰਸਤੇ ਤੋਂ ਰੋਜ਼ਾਨਾ 1 ਲੱਖ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਜਾਂਦੇ ਹਨ।ਉਹ ਹਰੀ ਕੇ ਪੱਤਣ ਰੁਕਣ ਇੱਥੋਂ ਦੀ ਮੱਛੀ ਖਾ ਕੇ ਅੱਗੇ ਜਾਣ ਤਾਂ ਜੋ ਇੱਥੋਂ ਦੇ ਲੋਕਾਂ ਦਾ ਕਾਰੋਬਾਰ ਵੱਧ ਸਕੇ।
ਕਾਂਗਰਸੀ MLA ਦੀ Video ਹੋਈ Viral, ਸਾਹਮਣੇ ਆਈ ਸ਼ਰਮਨਾਕ ਕਰਤੂਤ, ਗੰਦਾ ਕੰਮ ਕਰਨ ਦੀ ਦੇ ਰਿਹੈ ਸਲਾਹ (Video)
ਵਿਧਾਇਕ ਸਾਹਬ ਦੇ ਇਸ ਬਿਆਨ ਨੇ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਹਰਮਿੰਦਰ ਸਿੰਘ ਗਿੱਲ ਦੇ ਇਸ ਬਿਆਨ ‘ਤੇ ਅਕਾਲੀ ਦਲ ਅਤੇ ਸਮਾਜ ਸੇਵਕਾਂ ਨੇ ਕਾਂਗਰਸ ਨੂੰ ਲੰਮੇ ਹੱਥੀਂ ਲੈਦਿਆਂ ਕਿਹਾ ਕਿ ਕਾਂਗਰਸ ਸੁਰੂ ਤੋਂ ਹੀ ਸਿੱਖ ਵਿਰੋਧੀ ਰਹੀ ਹੈ। ਇਸ ਲਈ ਸਿੱਖ ਕੌਮ ਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ‘ਤੇ ਸਖਤ ਕਾਰਵਾਈ ਕਰਾਉਣੀ ਚਾਹੀਦੀ ਹੈ। ਹੁਣ ਦੇਖਦੇ ਹਾਂ ਕਿ ਕਾਂਗਰਸ ਦੇ ਵਿਧਾਇਕ ਵੱਲੋਂ ਦਿੱਤੇ ਇਸ ਵਿਵਾਦਿਤ ਬਿਆਨ ‘ਤੇ ਸ੍ਰੀ ਅਕਾਲ ਤਖਤ ਸਾਹਿਬ ਕੀ ਕਾਰਵਾਈ ਕਰਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.