Breaking NewsD5 specialIndiaNewsSportsTop News

ਕਸ਼ਮੀਰ ਦੀ ਵੁਸ਼ੂ ਗਰਲ ਸਾਦੀਆ ਤਾਰਿਕ ਨੇ ਮਾਸਕੋ ‘ਚ ਜਿੱਤਿਆ ਗੋਲਡ, PM ਮੋਦੀ ਨੇ ਦਿੱਤੀ ਵਧਾਈ

ਕਸ਼ਮੀਰ : ਕਸ਼ਮੀਰ ਦੀ ਗੋਲਡਨ ਗਰਲ ਸਾਦੀਆ ਤਾਰਿਕ ਨੇ ਮਾਸਕੋ ‘ਚ ਚੱਲ ਰਹੀ Wushu Stars Championship ਦੇ ਜੂਨੀਅਰ ਵਰਗ ‘ਚ ਗੋਡ ਮੈਡਲ ਜਿੱਤਿਆ ਹੈ। ਸ਼੍ਰੀਨਗਰ ਦੀ ਰਹਿਣ ਵਾਲੀ ਸਾਦੀਆ ਤਾਰਿਕ ਨੇ ਜੂਨੀਅਰ ਵਰਗ ਦੇ ਫਾਈਨਲ ‘ਚ ਇੱਕ ਸਥਾਨਕ ਖਿਡਾਰੀ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ। ਇਸ ਗੋਲਡ ਮੈਡਲ ( Gold medal ) ਲਈ ਸਾਦੀਆ ਤਾਰਿਕ ਨੇ ਚੈਂਪੀਅਨਸ਼ਿਪ ਵਿਚ ਕੁੱਲ ਤਿੰਨ ਫਾਈਟਾਂ ਲੜੀਆਂ ਅਤੇ ਤਿੰਨਾਂ ਵਿਚ ਕਜ਼ਾਕਿਸਤਾਨ , ਚੈੱਕ ਰਿਪਬਲਿਕ ਅਤੇ ਰੂਸ ਦੀ ਆਪਣੀ ਮੁਕਾਬਲੇਬਾਜ਼ ਨੂੰ ਧੂੜ ਚਟਾਈ। ਸਾਦੀਆ ਤਾਰਿਕ ਨੇ 22 ਤੋਂ 28 ਫਰਵਰੀ ਤੱਕ ਰੂਸ ਦੀ ਰਾਜਧਾਨੀ ‘ਚ ਹੋ ਰਹੀ ਮਾਸਕੋ ਵੁਸ਼ੂ ਸਟਾਰਸ ਚੈਂਪੀਅਨਸ਼ਿਪ ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗ਼ਾ ਜਿੱਤਿਆ ਹੈ। ਸ਼੍ਰੀਨਗਰ ਦੀ ਰਹਿਣ ਵਾਲੀ ਸਾਦੀਆ ਤਾਰਿਕ ਜੂਨੀਅਰ ਵੁਸ਼ੂ ਚੈਂਪੀਅਨਸ਼ਿਪ ਦੋ ਵਾਰ ਗੋਲਡ ਮੈਡਲਿਸਟ (Gold Medalist) ਰਹਿ ਚੁੱਕੀ ਹੈ।

ਚੈਂਪੀਅਨਸ਼ਿਪ ‘ਚ ਜੂਨੀਅਰ ਤੇ ਸੀਨੀਅਰ ਇੰਡੀਆ ਟੀਮਜ਼ ਹਿੱਸਾ ਲਾ ਰਹੀਆਂ ਹਨ। ਸਾਦੀਆ ਸ਼੍ਰੀਨਗਰ ਤੋਂ ਹੈ ਤੇ ਉਨ੍ਹਾਂ ਨੇ ਹਾਲ ਹੀ ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚ 20ਵੀਂ ਜੂਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ‘ਚ ਸੋਨ ਤਮਗ਼ਾ ਹਾਸਲ ਕੀਤਾ ਸੀ। ਇਸ ਮੁਕਾਬਲੇਬਾਜ਼ੀ ‘ਚ ਜੰਮੂ – ਕਸ਼ਮੀਰ ਦੀ ਵੁਸ਼ੂ ਟੀਮ ਮੈਡਲ ਟੈਲੀ ‘ਚ ਤੀਜੇ ਸਥਾਨ ਤੇ ਰਹੀ। ਸਾਬਕਾ ਖੇਡ ਮੰਤਰੀ ਤੇ ਏਥੇਂਸ ਓਲੰਪਿਕ ਤਮਗ਼ਾ ਜੇਤੂ ਰਾਜਵਰਧਨ ਰਾਠੌਰ ਨੇ ਵੀ ਸੋਸ਼ਲ ਮੀਡੀਆ ਤੇ ਸਾਦੀਆ ਦੇ ਸੋਨ ਤਮਗ਼ਾ ਜਿੱਤਣ ਤੇ ਸ਼ਲਾਘਾ ਕੀਤੀ । ਸਾਦੀਆ ਸ਼੍ਰੀਨਗਰ ਦੇ ਕੈਮਰਾਮੈਨ ਤਾਰਿਕ ਲੋਨ ਦੀ ਧੀ ਹੈ। ਸਾਦੀਆ ਜੰਮੂ – ਕਸ਼ਮੀਰ ਦੇ ਉਨ੍ਹਾਂ ਪੰਜ ਵੁਸ਼ੂ ਖਿਡਾਰੀਆਂ ਚੋਂ ਇਕ ਹੈ , ਜਿਨ੍ਹਾਂ ਨੂੰ ਦਸੰਬਰ ‘ਚ ਚੀਨ ‘ਚ ਆਯੋਜਿਤ ਹੋਣ ਵਾਲੇ ਯੁਵਾ ਏਸ਼ੀਆਈ ਖੇਡਾਂ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸਾਦੀਆ ਤਾਰਿਕ ਨੂੰ ਮਿਲੀ ਇਸ ਜਿੱਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਧਾਈ ਦਿੱਤੀ। ਪੀ.ਐੱਮ.ਮੋਦੀ ਨੇ ਟਵਿੱਟਰ ਤੇ ਲਿਖਿਆ, ਮਾਸਕੋ ਵੁਸ਼ੂ ਸਟਾਰਸ ਚੈਂਪੀਅਨਸ਼ਿਪ ‘ਚ ਸੋਨ ਤਮਗ਼ਾ ਜਿੱਤਣ ਤੇ ਸਾਦੀਆ ਤਾਰਿਕ ਨੂੰ ਵਧਾਈ। ਉਨ੍ਹਾਂ ਦੀ ਸਫਲਤਾ ਕਈ ਨਵੇਂ ਅਥਲੀਟਾਂ ਨੂੰ ਪ੍ਰੇਰਿਤ ਕਰੇਗੀ। ਉਨ੍ਹਾਂ ਦੀਆਂ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਬਹੁਤ – ਬਹੁਤ ਸ਼ੁਭਕਾਮਨਾਵਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button