ਕਰੋੜਾਂ LPG ਗ੍ਰਾਹਕਾਂ ਨੂੰ ਤੋਹਫ਼ਾ, ਹੁਣ WhatsApp ਜ਼ਰੀਏ ਕਰਵਾਓ ਰਸੋਈ ਗੈਸ ਦੀ ਬੁਕਿੰਗ
ਨਵੀਂ ਦਿੱਲੀ : ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐਲ) ਦੇ 7.10 ਕਰੋੜ ਐਲ.ਪੀ.ਜੀ. ਗ੍ਰਾਹਕਾਂ ਲਈ ਵਧੀਆ ਖਬਰ ਹੈ। ਦੂਸਰੀ ਸਭ ਤੋਂ ਵੱਡੀ ਰਾਸ਼ਟਰੀ ਤੇਲ ਮਾਰਕੀਟਿੰਗ ਕੰਪਨੀ ਭਾਰਤ ਪੈਟਰੋਲੀਅਮ ਕਾਰਪਸ ਲਿਮਟਿਡ (BPCL) ਨੇ ਆਪਣੇ ਗ੍ਰਾਹਕਾਂ ਦੀ ਸਹੂਲਤ ਲਈ ਪੂਰੇ ਦੇਸ਼ ਵਿਚ WhatsApp ਜ਼ਰੀਏ ਰਸੋਈ ਗੈਸ ਬੁਕਿੰਗ ਦੀ ਸਹੂਲਤ ਲਾਂਚ ਕੀਤੀ ਹੈ। ਬੀਪੀਸੀਐੱਲ ਨੇ ਮੰਗਲਵਾਰ ਨੂੰ ਇਹ ਸਹੂਲਤ ਲਾਂਚ ਕੀਤੀ ਹੈ। ਇਸ ਨਾਲ ਹੁਣ ਗਾਹਕ WhatsApp ਜ਼ਰੀਏ ਹੀ ਰਸੋਈ ਗੈਸ ਦੀ ਬੁਕਿੰਗ ਕਰ ਸਕਦੇ ਹਨ। ਭਾਰਤ ਪੈਟਰੋਲੀਅਮ ਦੇ ਦੇਸ਼ ਭਰ ‘ਚ 71 ਲੱਖ ਤੋਂ ਜ਼ਿਆਦਾ ਐੱਲਪੀਜੀ ਗ੍ਰਾਹਕ ਹਨ।
BIG BREAKING | ਸਵੇਰੇ ਸਵੇਰੇ ਵੱਡੀ ਖ਼ਬਰ, ਫਰਾਰ ਹੋਇਆ ਕਰੋਨਾ ਵਾਇਰਸ ਦਾ ਮਰੀਜ਼
ਇੰਨੀ ਵੱਡੀ ਗਿਣਤੀ ‘ਚ ਗ੍ਰਾਹਕਾਂ ਦੇ ਨਾਲ ਇਹ ਦੇਸ਼ ਵਿਚ ਇੰਡੀਅਨ ਆਇਲ ਤੋਂ ਬਾਅਦ ਦੂਸਰੀ ਵੱਡੀ ਕੰਪਨੀ ਹੈ। ਬੀਪੀਸੀਐੱਲ ਨੇ ਇਕ ਬਿਆਨ ‘ਚ ਕਿਹਾ, ‘ਮੰਗਲਵਾਰ ਤੋਂ ਦੇਸ਼ ਭਰ ‘ਚ ਭਾਰਤ ਗੈਸ (ਬੀਪੀਸੀਐੱਲ ਦਾ ਐੱਲਪੀਜੀ ਬ੍ਰਾਂਡ) ਦੇ ਗ੍ਰਾਹਕ WhatsApp’ਤੇ ਹੀ ਰਸੋਈ ਗੈਸ ਲਈ ਬੁਕਿੰਗ ਕਰ ਸਕਦੇ ਹਨ।’ ਬੀਪੀਸੀਐੱਲ ਨੇ ਅੱਗੇ ਕਿਹਾ ਕਿ ਉਹ ਸਿਲੰਡਰ ਬੂਕਿੰਗ ਦੀ ਸਹੂਲਤ ਲਈ WhatsApp ਬਿਜ਼ਨੈੱਸ ਚੈਨਲ ਲਿਆਇਆ ਹੈ। ਕੰਪਨੀ ਨੇ ਦੱਸਿਆ ਕਿ WhatsApp ‘ਤੇ ਬੁਕਿੰਗ ਬੀਪੀਸੀਐੱਲ ਸਮਾਰਟਲਾਈਨ ਨੰਬਰ 1800-224-344 ਜ਼ਰੀਏ ਕੀਤੀ ਜਾ ਸਕਦੀ ਹੈ।
🔴 LIVE | ਕਰੋਨਾ ਵਾਇਰਸ ਤੇ ਅੱਜ ਦੀਆਂ ਵੱਡੀਆਂ ਖ਼ਬਰਾਂ | ਹੋਰ ਅੱਗੇ ਵਧੇਗਾ ਲੌਕਡਾਊਨ? Call – 0175-5000156
ਗ੍ਰਾਹਕ ਦੇ ਕੰਪਨੀ ਨਾਲ ਰਜਿਸਟਰਡ ਮੋਬਾਈਲ ਨੰਬਰ ਤੋਂ ਹੀ ਇਹ ਬੁਕਿੰਗ ਕੀਤੀ ਜਾ ਸਕਦੀ ਹੈ। ਇਸ ਸਹੂਲਤ ਨੂੰ ਲਾਂਚ ਕਰਦੇ ਹੋਏ ਕੰਪਨੀ ਦੇ ਮਾਰਕੀਟਿੰਗ ਡਾਇਰੈਕਟਰ ਅਰੁਣ ਸਿੰਘ ਨੇ ਕਿਹਾ, ‘WhatsApp ਰਾਹੀਂ ਐੱਲਪੀਜੀ ਬੁਕਿੰਗ ਕਰਨ ਦੀ ਸਹੂਲਤ ਨਾਲ ਗ੍ਰਾਹਕਾਂ ਨੂੰ ਰਸੋਈ ਗੈਸ ਬੁਕਿੰਗ ਕਰਨ ‘ਚ ਕਾਫ਼ੀ ਆਸਾਨੀ ਹੋਵੇਗੀ।’ WhatsApp ਨਾਲ ਯੁਵਾ ਤੇ ਬਜ਼ੁਰਗ ਦੋਵਾਂ ਹੀ ਪੀੜ੍ਹੀਆਂ ‘ਚ ਸਾਮਾਨ ਰੂਪ ‘ਚ ਹਰਮਨਪਿਆਰੀ ਹੋਣ ਕਾਰਨ ਅਸੀਂ ਇਸ ਸਹੂਲਤ ਜ਼ਰੀਏ ਗ੍ਰਾਹਕਾਂ ਦੇ ਹੋਰ ਨੇੜੇ ਆ ਸਕਾਂਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.