ਕਰੋਨਾ ਦੀ ਰਿਪੋਰਟਾਂ ਦਾ ਪਰਦਾਫਾਸ਼ ਕਰਨ ਲਈ Bains ਦਾ ਵੱਡਾ ਐਲਾਨ | ਆਹ ਕੰਮ ਕਰੋ ਪੈਸੇ ਵੀ ਮਿਲਣਗੇ
ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਝੋਨੇ ਦੀ ਲੁਆਈ ਨੂੰ ਲੈ ਕੇ ਬਿਹਾਰ ਅਤੇ ਬੰਗਾਲ ਤੋਂ ਮਜਦੂਰਾਂ ਨੂੰ ਲਿਆਉਣ ਲਈ ਪੰਜਾਬ – ਹਰਿਆਣੇ ਦੇ ਮੁੱਖਮੰਤਰੀਆਂ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਪੱਤਰ ਲਿਖਿਆ ਹੈ।ਬੈਂਸ ਨੇ ਕਿਹਾ ਕਿ ਬਿਹਾਰ ਅਤੇ ਬੰਗਾਲ ਦੇ ਕੁਝ ਜ਼ਿਲ੍ਹਿਆਂ ਤੋਂ ਮਜਦੂਰ ਵਿਸ਼ੇਸ਼ ਤੌਰ ‘ਤੇ ਝੋਨੇ ਦੀ ਬੁਆਈ ਲਈ ਆਉਂਦੇ ਹਨ।
Lockdown ‘ਚ ਥਾਣੇਦਾਰ ‘ਤੇ ਘਰਵਾਲੀ ਦੀ LIVE ਰੇਡ | ਰੰਗ ਰਲੀਆਂ ਮਨਾਉਂਦਾ ਫੜਿਆ! D5 Channel Punjabi
ਜਿਨ੍ਹਾਂ ਦੇ ਠੇਕੇਦਾਰਾਂ ਨਾਲ ਕਿਸਾਨਾਂ ਦੀ ਗੱਲ ਹੋਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਇਜ਼ਾਜ਼ਤ ਮਿਲ ਜਾਵੇ ਤਾਂ ਉਹ ਪੰਜਾਬ ਅਤੇ ਹਰਿਆਣਾ ਆਉਣ ਲਈ ਤਿਆਰ ਹਨ। ਅਜਿਹੇ ‘ਚ ਸਰਕਾਰ ਨੂੰ ਕਿਸਾਨਾਂ ਨੂੰ ਬਚਾਉਣ ਲਈ ਜਾਂ ਤਾਂ ਇਨ੍ਹਾਂ ਮਜਦੂਰਾਂ ਨੂੰ ਆਉਣ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ ਜਾਂ ਫਿਰ ਕਿਸਾਨਾਂ ਨੂੰ ਝੋਨੇ ਦੀ ਖੇਤੀ ਦਾ ਕੋਈ ਬਦਲਾਅ ਦੇਣਾ ਚਾਹੀਦਾ ਹੈ ਕਿਉਂਕਿ ਕਿਸਾਨ ਪਹਿਲਾਂ ਹੀ ਕੰਮਾਂ ‘ਚ ਡੁੱਬਿਆ ਹੈ ਅਤੇ ਮਸ਼ੀਨਾਂ ਨਾਲ ਝੋਨੇ ਦੀ ਬੁਆਈ ਉਨ੍ਹਾਂ ਬਸ ‘ਚ ਨਹੀਂ ਹੈ।
NEWS BULLETIN | ਵੱਡੀਆਂ ਖ਼ਬਰਾਂ | Headlines | Latest News 2020 | D5 Channel Punjabi
ਉਥੇ ਹੀ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਡਾਕਟਰਾਂ ਅਤੇ ਸਟਾਫ ਦੁਆਰਾ ਮਾਸਕ ਦੀ ਕੁਆਲਟੀ ਘਟੀਆ ਪੱਧਰ ਦੀ ਹੋਣ ਦਾ ਇਲਜ਼ਾਮ ਲਗਾ ਕੇ ਕੀਤੇ ਗਏ ਪ੍ਰਦਰਸ਼ਨ ‘ਤੇ ਬੈਂਸ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਬੀਤੇ ਦਿਨੀਂ ਪੌਜ਼ੀਟਿਵ ਆਏ ਹਸਪਤਾਲ ਦੇ ਕਰਮਚਾਰੀਆਂ ਦੇ ਸੰਦਰਭ ਵਿੱਚ ਵੀ ਸਲਾਹ ਦਿੱਤੀ ਕਿ ਉਹ ਨਿੱਜੀ ਲੈਬ ਤੋਂ ਆਪਣਾ ਟੈਸਟ ਕਰਵਾਉਣ ਤਾਂ ਕਿ ਸੱਚਾਈ ਸਾਹਮਣੇ ਆ ਸਕੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.