Breaking NewsD5 specialEntertainmentInternationalNewsTop News

ਕਰਨ ਜੌਹਰ ਨੂੰ ਵੱਡਾ ਝਟਕਾ, ਇਨ੍ਹਾਂ ਦੋਂ ਸਾਊਥ ਸਟਾਰਸ ਨੇ ਠੁਕਰਾਇਆ Koffee With Karan 7 ਦਾ ਆਫ਼ਰ !

ਮੁੰਬਈ/ਸਾਊਥ : 7 ਜੁਲਾਈ ਤੋਂ ਡਿਜ਼ਨੀ ਪਲੱਸ ਹੌਟਸਟਾਰ ’ਤੇ ‘ਕੌਫੀ ਵਿਦ ਕਰਨ 7’ ਧਮਾਕਾ ਕਰਨ ਵਾਲਾ ਹੈ। ਸ਼ੋਅ ਦਾ ਪਹਿਲਾ ਸੈਲੇਬ੍ਰਿਟੀ ਗੈਸਟ ਕੌਣ ਹੋਵੇਗਾ, ਇਸ ’ਤੇ ਅਜੇ ਤੱਕ ਸਸਪੈਂਸ ਹੈ। ਇਸ ਵਿਚਾਲੇ ਇਕ ਹੈਰਾਨ ਕਰਦੀ ਖ਼ਬਰ ਸੁਣਨ ਨੂੰ ਮਿਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਸਾਊਥ ਸਿਨੇਮਾ ਦੇ ਦੋ ਸੁਪਰਸਟਾਰਸ ਨੇ ਕਰਨ ਜੌਹਰ ਦੇ ਸ਼ੋਅ ’ਚ ਆਉਣ ਦਾ ਆਫਰ ਠੁਕਰਾ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ‘ਆਰ. ਆਰ. ਆਰ.’ ਦੇ ਮੁੱਖ ਅਦਾਕਾਰ ਰਾਮ ਚਰਨ ਤੇ ਜੂਨੀਅਰ ਐੱਨ. ਟੀ. ਆਰ. ਨੇ ਕਰਨ ਜੌਹਰ ਨਾਲ ਕੌਫੀ ਪੀਣ ਤੋਂ ਮਨ੍ਹਾ ਕਰ ਦਿੱਤਾ ਹੈ।

CM ਮਾਨ ਨੇ ਕਰਤਾ ਐਲਾਨ, ਸਾਰੇ ਬਿੱਲ ਹੀ ਕਰਤੇ ਮਾਫ਼, ਮੂਸੇਵਾਲਾ ਮਾਮਲੇ ‘ਚ ਦੋ ਗੈਂਗਸਟਰ ਆਹਮੋ-ਸਾਹਮਣੇ||

ਇਹ ਖ਼ਬਰ ਜਾਣਨ ਤੋਂ ਬਾਅਦ ਸ਼ਾਇਦ ਇਨ੍ਹਾਂ ਦੋਵਾਂ ਸਿਤਾਰਿਆਂ ਦੇ ਚਾਹੁਣ ਵਾਲਿਆਂ ਨੂੰ ਝਟਕਾ ਲੱਗਾ ਹੋਵੇਗਾ ਕਿਉਂਕਿ ਹਰ ਕੋਈ ਆਪਣੇ ਚਹੇਤੇ ਸਿਤਾਰੇ ਦੀ ਜ਼ਿੰਦਗੀ ਦੇ ਰਾਜ਼ ਜਾਣਨ ਲਈ ਬੇਤਾਬ ਰਹਿੰਦਾ ਹੈ। ਮੀਡੀਆ ਰਿਪੋਰਟ ਮੁਤਾਬਕ ਦੱਸਿਆ ਗਿਆ ਹੈ ਕਿ ਜੂਨੀਅਰ ਐੱਨ. ਟੀ. ਆਰ. ਤੇ ਰਾਮ ਚਰਨ ਨੇ ਕਰਨ ਜੌਹਰ ਦੇ ਸ਼ੋਅ ’ਚ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ। ਹੁਣ ਇਸ ਦੀ ਵਜ੍ਹਾ ਕੀ ਹੈ, ਇਹ ਤਾਂ ਨਹੀਂ ਪਤਾ ਪਰ ਪ੍ਰਸ਼ੰਸਕ ਦੋਵਾਂ ਨੂੰ ਕਰਨ ਜੌਹਰ ਦੇ ਸ਼ੋਅ ’ਚ ਦੇਖਣ ਲਈ ਕਾਫੀ ਬੇਤਾਬ ਸਨ।

300 ਯੂਨਿਟਾਂ ਮੁਆਫ਼ ’ਤੇ ਘੇਰੀ ‘ਆਪ’ ਸਰਕਾਰ! ਸਾਬਕਾ ਵਿਧਾਇਕ ਨੂੰ ਵੱਡਾ ਝਟਕਾ, ਚੰਨੀ ਨੂੰ ਮਿਲੀ ਖੁਸ਼ਖ਼ਬਰੀ ||

ਕਿਹਾ ਜਾ ਰਿਹਾ ਹੈ ਕਿ ਕਰਨ ਦੇ ਸ਼ੋਅ ’ਚ ਬਾਲੀਵੁੱਡ ਸਿਤਾਰੇ ਹੀ ਨਹੀਂ, ਸਗੋਂ ਸਾਊਥ ਦੇ ਮਸ਼ਹੂਰ ਸਿਤਾਰੇ ਵੀ ਨਜ਼ਰ ਆਉਣਗੇ। ਸਾਰਿਆਂ ਦਾ ਅੰਦਾਜ਼ਾ ਸੀ ਕਿ ਜੇਕਰ ਅਜਿਹਾ ਹੋਵੇਗਾ ਤਾਂ ‘ਆਰ. ਆਰ. ਆਰ.’ ਦੀ ਇਹ ਸੁਪਰਹਿੱਟ ਜੋੜੀ ਪ੍ਰਸ਼ੰਸਕਾਂ ਨੂੰ ਜ਼ਰੂਰ ਦੇਖਣ ਨੂੰ ਮਿਲੇਗੀ। ਕੌਫੀ ਕਾਊਚ ’ਤੇ ਦੋਵਾਂ ਸਿਤਾਰਿਆਂ ਦਾ ਦੋਸਤਾਨਾ ਵੀ ਦਿਖਦਾ, ਕੁਝ ਉਹ ਗੱਲਾਂ ਵੀ ਲੀਕ ਹੁੰਦੀਆਂ, ਜੋ ਕੋਈ ਨਹੀਂ ਜਾਣਦਾ ਪਰ ਅਫਸੋਸ ਇਸ ਖ਼ਬਰ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਦਿਲ ਟੁੱਟ ਗਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button