Breaking NewsD5 specialIndiaNewsTop News

ਕਰਨਾਲ ਪੁਲਿਸ ਹੱਥ ਲੱਗੀ ਸਫ਼ਲਤਾ, 4 ਸ਼ੱਕੀ ਕੀਤੇ ਕਾਬੂ

ਕਰਨਾਲ : ਕਰਨਾਲ ਪੁਲਿਸ ਹੱਥ ਅੱਜ ਉਸ ਵੇਲੇ ਵੱਡੀ ਸਫ਼ਲਤਾ ਲੱਗੀ, ਜਦੋਂ ਉਨ੍ਹਾਂ ਵਲੋਂ 4 ਸ਼ੱਕੀ ਕਾਬੂ ਕੀਤੇ ਗਏ। ਇਨ੍ਹਾਂ ਕਾਬੂ ਕੀਤੇ ਗਏ ਸ਼ੱਕੀਆਂ ਅੱਤਵਾਦੀਆਂ ਕੋਲੋਂ ਕਾਫ਼ੀ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਕ ਅੱਤਵਾਦੀ ਦੇ ਕਬਜ਼ੇ ’ਚੋਂ ਵੱਡੀ ਮਾਤਰਾ ’ਚ ਗੋਲੀਆਂ ਅਤੇ ਬਾਰੂਦ ਕੰਟੇਨਰ ਬਰਾਮਦ ਹੋਇਆ ਹੈ। ਪੁਲਿਸ ਮੁਤਾਬਕ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਫੜੇ ਗਏ ਅੱਤਵਾਦੀ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿਚ ਸਨ, ਜਿਸ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ। ਪੁਲਿਸ ਦੀਆਂ ਕਈ ਟੀਮਾਂ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ। ਮੌਕੇ ’ਤੇ ਬੰਬ ਰੋਕੂ ਦਸਤਾ ਵੀ ਪੁੱਜ ਗਿਆ ਹੈ।

ਅੱਜ ਦਿੱਤੀ ਭਗਵੰਤ ਮਾਨ ਨੇ ਖੁਸ਼ਖਬਰੀ, ਐਵੇਂ ਨਹੀਂ ਹੁੰਦੀ ਮਾਨ-ਮਾਨ, ਦੇਖੋ ਕੰਮ | D5 Channel Punjabi

ਅੱਤਵਾਦੀਆਂ ਦੀ ਜੋ ਕਾਰ ਹੈ, ਉਸ ਦੀ ਤਲਾਸ਼ੀ ਰੋਬੋਟ ਦੀ ਮਦਦ ਨਾਲ ਲਈ ਗਈ, ਕਿਉਂਕਿ ਉਸ ’ਚ ਜ਼ਿਆਦਾ ਅਸਲਾ ਹੋਣ ਦਾ ਖ਼ਦਸ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰੋਂ ਅੱਤਵਾਦੀਆਂ ਦਾ ਸੰਬਧ ਪੰਜਾਬ ਦੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈੱਸ਼ਨਲ (BKI) ਨਾਲ ਹੈ। ਇਨ੍ਹਾਂ ਨੂੰ ਫੜਨ ਲਈ ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਨੇ ਸਾਂਝੀ ਮੁਹਿੰਮ ਚਲਾਈ ਸੀ। ਫਿਲਹਾਲ ਕਾਰ ਮਧੂਬਨ ਪੁਲਿਸ ਥਾਣੇ ’ਚ ਖੜ੍ਹੀ ਹੈ। ਉੱਥੇ ਬੰਬ ਰੋਕੂ ਦਸਤਾ ਮੌਜੂਦ ਹੈ।

CM Mann Live : Bhagwant Mann ਦਾ ਵੱਡਾ ਧਮਾਕਾ! ਬਾਗੋ-ਬਾਗ ਕਰਤੇ Punjab ਦੇ ਲੋਕ | D5 Channel Punjabi

ਜਾਣਕਾਰੀ ਮੁਤਾਬਕ ਅੱਤਵਾਦੀਆਂ ਕੋਲੋਂ ਗੋਲਾ-ਬਾਰੂਦ, ਗੋਲੀਆਂ ਅਤੇ ਅਸਲਾ ਬਰਾਮਦ ਕੀਤਾ ਗਿਆ ਹੈ। ਵੀਰਵਾਰ ਸਵੇਰੇ ਬਸਤਾੜਾ ਟੋਲ ਪਲਾਜ਼ਾ ਤੋਂ ਚਾਰੋਂ ਅੱਤਵਾਦੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਇਨੋਵਾ ਕਾਰ ’ਚ ਸਵਾਰ ਹੋ ਕੇ ਜਾ ਰਹੇ ਸਨ। ਪੁਲਿਸ ਮੁਤਾਬਕ ਜਾਂਚ ’ਚ ਪਤਾ ਲੱਗਾ ਹੈ ਕਿ ਇਹ ਸਾਰੇ ਪੰਜਾਬ ਤੋਂ ਦਿੱਲੀ ਵੱਲ ਜਾ ਰਹੇ ਸਨ ਅਤੇ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button