Breaking NewsD5 specialIndiaInternationalNewsPunjab

ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਕਰਤਾਰਪੁਰ ਕਾਰੀਡੋਰ 16 ਮਾਰਚ ਤੋਂ ਬੰਦ ਕਰਨ ਦੀ ਘੋਸ਼ਣਾ ਕੀਤੀ ਹੈ। ਹੁਣ ਇਸ ਰਸਤੇ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਸ਼ਰਧਾਲੂ ਨਹੀਂ ਜਾ ਸਕਣਗੇ।

ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ | Kartarpur Sahib

ਪੈਸੇਂਜਰ ਟਰਮੀਨਲ ‘ਤੇ ਤੈਨਾਤ ਕਸਟਮ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਾਰੀਡੋਰ ਉਦੋਂ ਤੱਕ ਬੰਦ ਰਹੇਗਾ, ਜਦੋਂ ਤੱਕ ਕੋਰੋਨਾ ਦਾ ਖ਼ਤਰਾ ਘੱਟ ਨਹੀਂ ਹੋ ਜਾਂਦਾ। 72 ਸਾਲ ਦੇ ਇੰਤਜ਼ਾਰ ਤੋਂ ਬਾਅਦ ਪਿਛਲੇ ਸਾਲ ਨੌਂ ਨਵੰਬਰ ਨੂੰ ਇਹ ਕਾਰੀਡੋਰ ਖੁੱਲ੍ਹਿਆ ਸੀ।

Breaking-Parkash Singh Badal ਦਾ ਵੱਡਾ ਫੈਸਲਾ ਛੱਡੀ ਸਿਆਸਤ!,ਚੋਣਾਂ ਨਾ ਲੜਨ ਦਾ ਐਲਾਨ!

ਕਾਰੀਡੋਰ ਖੁੱਲਣ ਨਾਲ ਹੁਣ ਤੱਕ 128 ਦਿਨਾਂ ‘ਚ 62,206 ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹਨ। ਸੋਮਵਾਰ ਨੂੰ 356 ਸ਼ਰਧਾਲੂਆਂ ਨੇ ਰਵਾਨਾ ਹੋਣਾ ਸੀ ਪਰ ਕਾਰੀਡੋਰ ਬੰਦ ਕੀਤੇ ਜਾਣ ਦੀ ਸੂਚਨਾ ਮਿਲਣ ‘ਤੇ ਉਹ ਨਿਰਾਸ਼ ਦਿਖੇ।

ਫਰੀ ‘ਚ ਵੰਡਿਆ ਚਿਕਨ, ਜਵਾਕਾਂ ਨਾਲ ਜਨਾਨੀਆਂ ਵੀ ਲਾਇਨ ‘ਚ ਲੱਗੀਆਂ | Free Chicken

ਟਰਮੀਨਲ ਪੁੱਜੇ ਸ਼ਰਧਾਲੂਆਂ ਨੇ ਦੱਸਿਆ ਕਿ ਸੋਮਵਾਰ ਨੂੰ ਸਾਢੇ ਤਿੰਨ ਸੌ ਤੋਂ ਜ਼ਿਆਦਾ ਸ਼ਰਧਾਲੂਆਂ ਦੇ ਦਰਸ਼ਨਾਂ ਸਬੰਧੀ ਮਨਜ਼ੂਰੀ ਪੱਤਰ ਪ੍ਰਾਪਤ ਹੋਏ ਸਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਸ਼ਰਧਾਲੂਆਂ ਨੂੰ ਪੱਤਰ ਪ੍ਰਾਪਤ ਹੋਏ ਹਨ, ਉਨ੍ਹਾਂ ਨੂੰ ਦਰਸ਼ਨ ਦੀ ਮਨਜ਼ੂਰੀ ਦਿੱਤੀ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button