Breaking NewsD5 specialIndiaNewsTop News

ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ 250 ਰੁਪਏ ਦਾ ਵਾਧਾ

ਨਵੀਂ ਦਿੱਲੀ : ਕਮਰਸ਼ੀਅਲ ਰਸੋਈ ਗੈਸ ਐਲ.ਪੀ.ਜੀ. ਦੀ ਕੀਮਤ 250 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਹੈ। ਅੱਜ ਤੋਂ ਇਸ ਦੀ ਕੀਮਤ 2253 ਰੁਪਏ ਹੋਵੇਗੀ। ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ। 10 ਦਿਨ ਪਹਿਲਾਂ ਇਸ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਕਮਰਸ਼ੀਅਲ ਸਿਲੰਡਰ ਮਹਿੰਗਾ ਹੋਣ ਕਾਰਨ ਹੁਣ ਬਾਹਰ ਦਾ ਖਾਣਾ ਮਹਿੰਗਾ ਹੋ ਸਕਦਾ ਹੈ। ਦਿੱਲੀ ‘ਚ 1 ਮਾਰਚ ਨੂੰ 19 ਕਿਲੋਗ੍ਰਾਮ ਦਾ ਕਮਰਸ਼ੀਅਲ ਸਿਲੰਡਰ 2012 ਰੁਪਏ ‘ਚ ਰੀਫਿਲ ਕੀਤਾ ਜਾ ਰਿਹਾ ਸੀ। 22 ਮਾਰਚ ਨੂੰ ਇਸ ਦੀ ਕੀਮਤ 2003 ਰੁਪਏ ‘ਤੇ ਆ ਗਈ ਸੀ ਪਰ ਅੱਜ ਫਿਰ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ।

ਭਗਵੰਤ ਮਾਨ ਨੇ ਸੱਦੀ ਵਿਧਾਨ ਸਭਾ, ਬਾਦਲਾਂ ਨੇ ਖ਼ਜ਼ਾਨੇ ’ਚੋਂ ਇਲਾਜ ਲਈ ਖਰਚੇ 4.98 ਕਰੋੜ |D5 Channel Punjabi

ਇਸ ਨੂੰ ਦਿੱਲੀ ‘ਚ ਰੀਫਿਲ ਕਰਵਾਉਣ ਲਈ 2253 ਰੁਪਏ ਖਰਚ ਕਰਨੇ ਪੈਣਗੇ। ਉਥੇ ਹੀ ਮੁੰਬਈ ‘ਚ ਹੁਣ ਇਹ 1955 ਰੁਪਏ ਦੀ ਬਜਾਏ 2205 ਰੁਪਏ ‘ਚ ਮਿਲੇਗਾ। ਕੋਲਕਾਤਾ ‘ਚ ਇਸ ਦੀ ਕੀਮਤ 2,087 ਰੁਪਏ ਤੋਂ ਵਧ ਕੇ 2351 ਰੁਪਏ ਹੋ ਗਈ ਹੈ, ਜਦਕਿ ਚੇਨਈ ‘ਚ ਹੁਣ ਇਸ ਦੀ ਕੀਮਤ 2,138 ਰੁਪਏ ਦੀ ਬਜਾਏ 2,406 ਰੁਪਏ ਹੋਵੇਗੀ। ਪਿਛਲੇ ਦੋ ਮਹੀਨਿਆਂ ‘ਚ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ‘ਚ 346 ਰੁਪਏ ਦਾ ਵਾਧਾ ਹੋਇਆ ਹੈ। 1 ਮਾਰਚ ਨੂੰ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 105 ਰੁਪਏ ਵਧੀ ਸੀ ਜਦੋਂਕਿ 22 ਮਾਰਚ ਨੂੰ 9 ਰੁਪਏ ਸਸਤਾ ਹੋ ਗਿਆ ਸੀ।

AAP ਦੇ MLA ਦਾ ਐਕਸ਼ਨ, ਅਧਿਕਾਰੀਆਂ ‘ਤੇ ਕਸਿਆ ਸ਼ਿਕੰਜਾ, ਆਮ ਲੋਕਾਂ ਲਈ ਦਿੱਤੇ ਹੁਕਮ| D5 Channel Punjabi

ਸੀਐਨਜੀ-ਪੀਐਨਜੀ ਵੀ ਹੋ ਸਕਦੀ ਹੈ ਮਹਿੰਗੀ
ਇਸ ਦੌਰਾਨ, ਗਲੋਬਲ ਈਂਧਨ ਦੀਆਂ ਕੀਮਤਾਂ ਵਿੱਚ ਵਾਧੇ ਦੇ ਵਿਚਕਾਰ ਸਰਕਾਰ ਨੇ ਘਰੇਲੂ ਤੌਰ ‘ਤੇ ਪੈਦਾ ਹੋਣ ਵਾਲੀ ਕੁਦਰਤੀ ਗੈਸ ਦੀ ਕੀਮਤ ਦੁੱਗਣੀ ਤੋਂ ਵੱਧ ਕਰ ਦਿੱਤੀ ਹੈ। ਨਵੀਂ ਕੀਮਤ 1 ਅਪ੍ਰੈਲ ਤੋਂ 30 ਸਤੰਬਰ 2022 ਤੱਕ ਲਾਗੂ ਹੋਵੇਗੀ। ONGC ਅਤੇ ਆਇਲ ਇੰਡੀਆ ਦੇ ਰੈਗੂਲਰ ਫੀਲਡਾਂ ਤੋਂ ਪੈਦਾ ਹੋਣ ਵਾਲੀ ਗੈਸ ਦੀ ਕੀਮਤ ਮੌਜੂਦਾ 2.90 ਡਾਲਰ ਪ੍ਰਤੀ 10 ਲੱਖ ਬ੍ਰਿਟਿਸ਼ ਥਰਮਲ ਯੂਨਿਟ ਤੋਂ ਵਧਾ ਕੇ 6.10 ਡਾਲਰ ਪ੍ਰਤੀ 10 ਲੱਖ ਬ੍ਰਿਟਿਸ਼ ਥਰਮਲ ਯੂਨਿਟ ਕਰ ਦਿੱਤੀ ਗਈ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button