PunjabTop News

ਕਬੱਡੀ ਪ੍ਰੋਮਟਰ ਦਾ ਕਤਲ ਕਰਨ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ

ਪੰਜਾਬ ਦੇ ਮੋਹਾਲੀ ਵਿੱਚ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੀ ਹੱਤਿਆ ਕਰਨ ਵਾਲੇ ਦੋਵੇਂ ਸ਼ੂਟਰਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਇਨ੍ਹਾਂ ਵਿੱਚ ਆਦਿਤਿਆ ਕਪੂਰ ਉਰਫ ਮੱਖਣ ਅਤੇ ਕਰਨ ਪਾਠਕ ਸ਼ਾਮਲ ਹਨ, ਜਿਨ੍ਹਾਂ ਨੇ ਪੂਰੀ ਯੋਜਨਾ ਬਣਾਕੇ ਇਸ ਕਤਲ ਨੂੰ ਅੰਜਾਮ ਦਿੱਤਾ। ਇਸ ਸਾਜ਼ਿਸ਼ ਵਿੱਚ ਸਿਰਫ਼ ਇਹ ਦੋ ਸ਼ੂਟਰ ਹੀ ਨਹੀਂ, ਸਗੋਂ ਟੂਰਨਾਮੈਂਟ ਦੌਰਾਨ ਰਾਣਾ ਬਾਰੇ ਪਲ-ਪਲ ਦੀ ਰੇਕੀ ਕਰਨ ਅਤੇ ਮੁਖਬਰੀ ਦੇਣ ਵਾਲੇ ਹੋਰ ਲੋਕ ਵੀ ਸ਼ਾਮਲ ਸਨ।

ਮੋਹਾਲੀ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਟੂਰਨਾਮੈਂਟ ਵਿੱਚ ਪੁਲਿਸ ਸੁਰੱਖਿਆ ਹੋਣ ਦੇ ਬਾਵਜੂਦ ਕਿਵੇਂ ਪੂਰੀ ਪਲਾਨਿੰਗ ਨਾਲ ਕਤਲ ਕੀਤਾ ਗਿਆ। ਫਿਲਹਾਲ ਪੁਲਿਸ ਨੂੰ ਦੋ ਸ਼ੂਟਰਾਂ ਦੇ ਨਾਮ ਮਿਲੇ ਹਨ, ਜਦਕਿ ਤੀਜੇ ਸਾਥੀ ਅਤੇ ਲੋਜਿਸਟਿਕ ਸਹਾਇਤਾ ਮੁਹੱਈਆ ਕਰਵਾਉਣ ਵਾਲਿਆਂ ਦੀ ਪਹਿਚਾਣ ਅਤੇ ਤਲਾਸ਼ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button