Breaking NewsD5 specialNewsPunjabTop News

ਕਪੂਰਥਲਾ ਬੇਅਦਬੀ ਮਾਮਲਾ : ਪੁਲਿਸ ਨੇ ਹਿਰਾਸਤ ‘ਚ ਲਿਆ ਗੁਰਦੁਆਰਾ ਸਾਹਿਬ ਦਾ ਪ੍ਰਬੰਧਕ

ਕਪੂਰਥਲਾ : ਗੁਰਦੁਆਰਾ ਸਾਹਿਬ ਨਿਜ਼ਾਮਪੁਰ ਮੋੜ ‘ਚ ਬੀਤੇ ਦਿਨੀਂ ਹੋਏ ਨੌਜਵਾਨ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅੱਜ ਦੇ ਹੁਕਮਾਂ ‘ਤੇ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਾਬਾ ਅਮਰਜੀਤ ਸਿੰਘ ਨੂੰ ਹਿਰਾਸਤ ਵਿਚ ਲਿਆ ਹੈ। ਜਿਸ ਤੋਂ ਬਾਅਦ ਬਾਬਾ ਅਮਰਜੀਤ ਸਿੰਘ ਦਾ ਪਰਿਵਾਰ ਬਿਨਾਂ ਕਿਸੇ ਨੂੰ ਕੁੱਝ ਦੱਸੇ ਆਪਣਾ ਸਾਮਾਨ ਇੱਕ ਟੈਂਪੂ ਵਿਚ ਲੱਦ ਕਿ ਕਿਤੇ ਚਲਾ ਗਿਆ।

ਆਹ ਸੁਣੋ! ਕੇਜਰੀਵਾਲ ਦਾ ਮਜੀਠੀਆ ‘ਤੇ ਵੱਡਾ ਬਿਆਨ | Punjab Election 2022

ਇਸ ਸੰਬੰਧੀ ਜਦੋਂ ਬਾਬਾ ਅਮਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਬਾਬਾ ਅਮਰਜੀਤ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਤਾਂ ਕੀਤੀ ਪਰ ਉਹ ਗੁਰਦੁਆਰਾ ਸਾਹਿਬ ਕਿਉਂ ਛੱਡ ਕਿ ਜਾ ਰਹੇ ਹਨ , ਇਸ ਬਾਰੇ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹੁਣ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕੋਣ ਵੇਖੇਗਾ। ਇਹ ਵੀ ਜ਼ਿਕਰਯੋਗ ਹੈ ਕਿ ਕੋਤਵਾਲੀ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਵਿਚ ਹੀ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਛੱਡ ਕਿ ਗਿਆ ਅਤੇ ਪੁਲਿਸ ਨੇ ਗੁਰਦੁਆਰਾ ਸਾਹਿਬ ਨੂੰ ਤਾਲਾ ਲਗਾ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button