Breaking NewsD5 specialEntertainmentNews

ਕਪਿਲ ਨੇ ਸੁਣਾਇਆ ਧੀ ਦਾ ਅਨੋਖਾ ਕਿੱਸਾ, ਹਿੰਦੀ-ਅੰਗ੍ਰੇਜ਼ੀ ਦੀ ਤੁਲਣਾ ‘ਚ ਬੰਗਾਲੀ ਜ਼ਿਆਦਾ ਸਮਝਦੀ ਹੈ ਅਨਾਇਰਾ

ਨਵੀਂ ਦਿੱਲੀ : ਕਪਿਲ ਸ਼ਰਮਾ ਭੱਜ-ਦੌੜ ਭਰੀ ਦੁਨੀਆ ‘ਚ ਲੋਕਾਂ ਦੇ ਚਿਹਰੇ ‘ਤੇ ਮੁਸਕਾਨ ਲਿਆਉਣ ਦਾ ਕੰਮ ਕਰਦੇ ਹਨ। ਉਹ ਕੁਝ ਵੀ ਬੋਲਦੇ ਹਨ ਲੋਕਾਂ ਨੂੰ ਹੱਸੀ ਆ ਜਾਂਦੀ ਹੈ। ਅਜਿਹਾ ਹੈ ਉਨ੍ਹਾਂ ਦਾ- ਸੈਂਸ ਆਫ ਹਿਊਮਰ। ਇਸ ਲਈ ਕਪਿਲ ਸਰਮਾ ਨੇ ਅੱਜ ਲੋਕਾਂ ਦੇ ਦਿਲਾਂ ‘ਚ ਆਪਣੀ ਖਾਸ ਥਾਂ ਬਣਾਈ ਹੈ। ਲੋਕ ਉਨ੍ਹਾਂ ਨੂੰ ਕਾਮੇਡੀ ਦਾ ਬਾਦਸ਼ਾਹ ਕਹਿੰਦੇ ਹੈ, ਜਿਸ ‘ਚ ਕੋਈ ਸ਼ੱਕ ਨਹੀਂ ਹੈ।

ਕੈਪਟਨ ਦੇ ਵੱਡੇ ਮੰਤਰੀ ਦਾ ਵੱਡਾ ਐਲਾਨ !ਕਿਸਾਨ ਕਰਤੇ ਬਾਗੋ ਬਾਗ਼ !

ਕਪਿਲ ਦੀ ਤਰ੍ਹਾਂ ਹੱਸਮੁਖ ਹੈ ਅਨਾਇਰਾ
ਕਪਿਲ ਦੀ ਤਰ੍ਹਾਂ ਉਨ੍ਹਾਂ ਦੀ ਪਿਆਰੀ ਜਿਹੀ ਧੀ ਅਨਾਇਰਾ ਵੀ ਪਿਤਾ ਦੀ ਤਰ੍ਹਾਂ ਹੱਸਮੁਖ ਹੈ। ਅਨਾਇਰਾ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਕਪਿਲ ਨੇ ਆਪਣੇ ਸ਼ੋਅ ‘ਚ ਸੁਣਾਇਆ ਸੀ,ਜਿਸਨੂੰ ਜਾਣਕੇ ਤੁਸੀ ਆਪਣੀ ਹੱਸੀ ਨਹੀਂ ਰੋਕ ਸਕੋਗੇ। ਦਰਅਸਲ ਕਪਿਲ ਨੇ ਆਪਣੇ ਫੈਂਨਸ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਹਿੰਦੀ ਜਾਂ ਅੰਗਰੇਜ਼ੀ ਨਹੀਂ ਸਮਝਦੀ। ਉਹ ਸਿਰਫ ਬੰਗਾਲੀ ਭਾਸ਼ਾ ਹੀ ਸਮਝਦੀ ਹੈ। ਫਿਰ ਕੀ ਸੀ ਕਪਿਲ ਦੇ ਫੈਂਨਜ਼ ਧੀ ਦੀ ਤਾਰੀਫ ਕਰਨ ਲੱਗੇ।

🔴LIVE🔴ਕਿਸਾਨਾਂ ਅੱਗੇ ਝੁੱਕਿਆ ਖੇਤੀਬਾੜੀ ਮੰਤਰੀ !ਭਾਜਪਾ ਦੇ ਵੱਡੇ ਲੀਡਰ ਨੇ ਲਈ ਮੋਦੀ ਨਾਲ ਟੱਕਰ !

ਕਪਿਲ ਸ਼ਰਮਾ ਦੇ ਸ਼ੋਅ ‘ਚ ਗੈਸਟ ਬਣ ਕੇ ਜਦੋਂ ਸੁਰੇਸ਼ ਰੈਨਾ ਅਤੇ ਉਨ੍ਹਾਂ ਦੀ ਪਤਨੀ ਪ੍ਰਿਅੰਕਾ ਆਏ ਸਨ ਤਾਂ ਹੱਸੀ- ਮਜ਼ਾਕ ਦੇ ਨਾਲ ਘਰ-ਪਰਿਵਾਰ ਦੇ ਅਜੀਬੋ-ਗਰੀਬ ਕਿੱਸੇ ਸ਼ੇਅਰ ਕੀਤੇ ਗਏ ਸਨ। ਕਪਿਲ ਨੇ ਦੱਸਿਆ ਸੀ ਕਿ ਧੀ ਅਨਾਇਰਾ ਹਿੰਦੀ ਅਤੇ ਅੰਗਰੇਜ਼ੀ ਬਹੁਤ ਘੱਟ ਸਮਝਦੀ ਹੈ ਪਰ ਬੰਗਾਲੀ ਭਾਸ਼ਾ ਸਭ ਤੋਂ ਜ਼ਿਆਦਾ ਸਮਝਦੀ ਹੈ। ਕਪਿਲ ਨੇ ਕਿਹਾ ਕਿ ਲੋਕ ਅਕਸਰ ਘਰ ‘ਚ ਹਿੰਦੀ, ਅੰਗਰੇਜ਼ੀ ਜਾਂ ਫਿਰ ਪੰਜਾਬੀ ਭਾਸ਼ਾ ‘ਚ ਗੱਲ ਕਰਦੇ ਹਨ ਪਰ ਅਨਾਇਰਾ ਨਾਲ ਜਦੋਂ ਅਸੀ ਬੰਗਾਲੀ ਭਾਸ਼ਾ ‘ਚ ਗੱਲ ਕਰਦੇ ਹਾਂ ਤਾਂ ਉਹ ਸਭ ਤੋਂ ਪਹਿਲਾਂ ਰਿਐਕਟ ਕਰਦੀ ਹੈ।

Donald Trump ਨੇ ਫਿਰ ਲਗਾਏ ਫਰਜ਼ੀਵਾੜੇ ਦੇ ਇਲਜ਼ਾਮ || Donald Trump

ਕਪਿਲ ਨੇ ਇਸਦਾ ਕਾਰਨ ਦੱਸਿਆ ਕਿ ਅਨਾਇਰਾ ਦੀ ਨਾਨੀ ਉਸਦਾ ਕਾਫ਼ੀ ਧਿਆਨ ਰੱਖਦੀ ਹੈ ਅਤੇ ਉਸ ਨਾਲ ਬੇਹੱਦ ਪਿਆਰ ਕਰਦੀ ਹੈ। ਅਨਾਇਰਾ ਦੀ ਨਾਨੀ ਬੰਗਾਲੀ ਹੈ ਤਾਂ ਇਸ ਵਜ੍ਹਾ ਨਾਲ ਉਹ ਬੰਗਾਲੀ ਜ਼ਿਆਦਾ ਸੁਣਦੀ ਹੈ।  ਕਪਿਲ ਦੀ ਦਿਲਚਸਪ ਗੱਲ ਸੁਣ ਕੇ ਸੁਰੇਸ਼ ਰੈਨਾ ਅਤੇ ਉਨ੍ਹਾਂ ਦੀ ਪਤਨੀ ਧੀ ਦੀ ਤਾਰੀਫ ਕਰਨ ਲੱਗੇ। ਕਪਿਲ ਅਕਸਰ ਧੀ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button