NewsEntertainmentPunjab

ਕਪਿਲ ਨੂੰ ਸਿੱਧੂ ਨੇ ਦੱਸਿਆ ‘ਜਿੰਦਾ ਸ਼ਹੀਦ’, ਕੁਝ ਖਾਸ ਅੰਦਾਜ ‘ਚ ਦਿੱਤੀ ਵਿਆਹ ਦੀ ਵਧਾਈ

ਜਲੰਧਰ : ਕਾਮੇਡੀ ਕਿੰਗ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ 12 ਦਸੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਵਿਆਹ ਵਿੱਚ ਟੀਵੀ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਦੇ ਨਾਲ- ਨਾਲ ਕਪ‍ਿਲ ਸ਼ਰਮਾ ਸ਼ੋਅ ਦੇ ਚਹੇਤੇ ਜੱਜ ਨਵਜੋਤ ਸਿੰਘ ਸਿੱਧੂ ਨੇ ਵੀ ਸ਼ਿਰਕਤ ਕੀਤੀ। ਸਿੱਧੂ ਨੇ ਕਪ‍ਿਲ ਨੂੰ ਆਪਣੇ ਅੰਦਾਜ਼ ‘ਚ ਵਧਾਈ ਦਿੰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ।

Read Also ਕਪਿਲ-ਗਿੰਨੀ ਦੇ ਵਿਆਹ ‘ਚ ਗਾਇਕ ਗੁਰਦਾਸ ਮਾਨ ਨੇ ਬੰਨ੍ਹਿਆ ਰੰਗ

ਸਿੱਧੂ ਨੇ ਟਵਿੱਟਰ ‘ਤੇ ਨਿਊਲੀ ਵੈਡ ਕਪਲ ਕਪ‍ਿਲ ਅਤੇ ਗ‍ਿੰਨੀ ਦੇ ਨਾਲ ਫੋਟੋ ਸਾਂਝੀ ਕਰਦੇ ਹੋਏ ਖਾਸ ਮੈਸੇਜ ਦਿੱਤਾ, ਵਿਆਹ ਇੱਕ ਰੋਮਾਂਸ ਹੈ, ਜ‍ਿਸ ਵਿਚ ਹੀਰੋ ਦੀ ਮੌਤ ਪਹਿਲੇ ਚੈਪਟਰ ਵਿੱਚ ਹੀ ਹੋ ਜਾਂਦੀ ਹੈ ਹੁਣ ਤੇਰਾ ਸ਼ਮਾਰ ‘ਜ਼ਿੰਦਾ ਸ਼ਹੀਦਾਂ’ ‘ਚ ਆਵੇਗਾ ਦੋਸਤ।

ਦੱਸ ਦੇਈਏ ਕਿ ਕਪ‍ਿਲ ਅਤੇ ਨਵਜੋਤ ਸਿੰਘ ਦੇ ਵਿਚ ਰਿਸ਼ਤਾ ਕਈ ਵਾਰ ਕਾਮੇਡੀ ਸ਼ੋਅ ਦੇ ਦੌਰਾਨ ਦੇਖਣ ਨੂੰ ਮਿਲਿਆ ਹੈ। ਲੰਬੇ ਸਮੇ ਤੋਂ ਟੀਵੀ ਤੋਂ ਦੂਰ ਕਪ‍ਿਲ ਨੂੰ ਫੈਂਨਜ਼ ਕਾਫ਼ੀ ਮਿਸ ਕਰ ਰਹੇ ਹਨ ਪਰ ਕਪ‍ਿਲ ਨੇ ਆਪਣੇ ਆਪ ਇਸ ਗੱਲ ਨੂੰ ਮੰਨਿਆ ਹੈ ਕਿ ਮੇਰੇ ਸ਼ੋਅ ਦੀ ਜਾਨ ਸਿੱਧੂ ਭਾਜੀ ਹਨ। ਕਾਮੇਡੀਅਨ-ਐਕਟਰ ਕਪਿਲ ਸ਼ਰਮਾ ਦੇ ਵਿਆਹ ਦੀਆਂ ਕਈ ਫੋਟੋਆਂ ਅਤੇ ਵੀਡੀਓ ਇੰਟਰਨੈਟ ‘ਤੇ ਵਾਇਰਲ ਹਨ।

kapilweddingBB

ਹੁਣ ਕਪਿਲ ਦੀ ਗੁਰਦੁਆਰੇ ਵਿੱਚ ਹੋਏ ਆਨੰਦ ਕਾਰਜ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ। ਵੀਰਵਾਰ ਸਵੇਰੇ ਕਪਿਲ ਨੇ ਸਿੱਖ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ। ਦੱਸ ਦੇਈਏ ਕਿ ਕਾਮੇਡੀ ਕਿੰਗ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦਾ ਵਿਆਹ ਗਿੰਨੀ ਦੇ ਹੋਮਟਾਊਨ ਜਲੰਧਰ ( ਪੰਜਾਬ ) ਵਿੱਚ ਹੋਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button