SportsTop News

ਕਦੇ ਜੋੜੀ ਬਣ ਕੇ ਖੇਡਦੇ ਸਨ, ਹੁਣ ਇਹ ਦੋ ਦਿੱਗਜ ਭਾਰਤੀ ਟੈਨਿਸ ਖਿਡਾਰੀ ਹੋਣਗੇ ਆਹਮੋ-ਸਾਹਮਣੇ

ਅਨੁਭਵੀ ਰੋਹਨ ਬੋਪੰਨਾ ਅਤੇ ਰਾਮਕੁਮਾਰ ਰਾਮਨਾਥਨ ਟਾਟਾ ਓਪਨ ਮਹਾਰਾਸ਼ਟਰ ਟੈਨਿਸ ਟੂਰਨਾਮੈਂਟ ‘ਚ ਇਕ-ਦੂਜੇ ਨਾਲ ਭਿੜਨਗੇ। ਉਸ ਤੋਂ ਇਲਾਵਾ ਸਾਬਕਾ ਅਮਰੀਕੀ ਓਪਨ ਚੈਂਪੀਅਨ ਅਤੇ ਮੌਜੂਦਾ ਰੈਂਕਿੰਗ ‘ਚ 17ਵੇਂ ਸਥਾਨ ‘ਤੇ ਕਾਬਜ਼ ਮਾਰਿਨ ਸਿਲਿਚ ਸ਼ਨੀਵਾਰ ਨੂੰ ਪੁਣੇ ‘ਚ ਕੁਆਲੀਫਾਇੰਗ ਦੌਰ ਨਾਲ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਦੇ ਪੰਜਵੇਂ ਪੜਾਅ ‘ਚ ਪੁਰਸ਼ ਸਿੰਗਲਜ਼ ‘ਚ ਚੁਣੌਤੀ ਦੇਣਗੇ। ਇਸ ‘ਚ ਟਾਪ-100 ‘ਚ ਰੈਂਕਿੰਗ ਵਾਲੇ 17 ਖਿਡਾਰੀ ਆਹਮੋ-ਸਾਹਮਣੇ ਹੋਣਗੇ।ਡਬਲਜ਼ ‘ਚ ਮੌਜੂਦਾ ਚੈਂਪੀਅਨ ਰੋਹਨ ਬੋਪੰਨਾ ਅਤੇ ਰਾਮਕੁਮਾਰ ਰਾਮਨਾਥਨ ਇਕ-ਦੂਜੇ ਖਿਲਾਫ ਚੁਣੌਤੀ ਪੇਸ਼ ਕਰਨਗੇ। ਰੋਹਨ ਅਤੇ ਰਾਮਕੁਮਾਰ ਸ਼ੁਰੂਆਤੀ ਦੌਰ ‘ਚ ਆਹਮੋ-ਸਾਹਮਣੇ ਹੋਣਗੇ। ਬੋਪੰਨਾ ਜੈਂਡਸਚੁਲਪ ਦੇ ਨਾਲ ਸਾਂਝੇਦਾਰੀ ਕਰਨਗੇ ਜਦਕਿ ਰਾਮਨਾਥਨ ਮੈਕਸੀਕੋ ਦੇ ਮਿਗੁਏਲ ਏਂਜਲ ਰੇਇਸ ਵਾਰੇਲਾ ਨਾਲ ਜੋੜੀ ਬਣਾਉਣਗੇ। ਰਾਜੀਵ ਰਾਮ ਅਤੇ ਜੋਅ ਸੈਲਿਸਬਰੀ ਦੀ ਸਿਖਰ ਦਰਜਾ ਪ੍ਰਾਪਤ ਜੋੜੀ ਦਾ ਸਾਹਮਣਾ ਬਾਏਜ਼ ਅਤੇ ਲੇਵਿਸ ਡੇਵਿਸ ਮਾਰਟੀਨੇਜ਼ ਨਾਲ ਹੋਵੇਗਾ।ਭਾਰਤ ਦੇ ਉੱਭਰਦੇ ਸਟਾਰ ਮਾਨਸ ਧਮਾਣੇ ਨੂੰ ਦੱਖਣੀ ਏਸ਼ੀਆ ਦੇ ਇਕਲੌਤੇ ਏਟੀਪੀ 250 ਟੂਰਨਾਮੈਂਟ ਦੇ ਸਿੰਗਲਜ਼ ਮੁੱਖ ਡਰਾਅ ਵਿੱਚ ਵਾਈਲਡ ਕਾਰਡ ਮਿਲਿਆ ਹੈ। ਮਾਨਸ ਹਾਲ ਹੀ ਵਿੱਚ 15 ਸਾਲ ਦਾ ਹੋਇਆ ਹੈ। ਪੁਣੇ ਵਿੱਚ ਜੰਮਿਆ ਨੌਜਵਾਨ ਮਾਨਸ ਹਾਲ ਹੀ ਵਿੱਚ ਏਸ਼ੀਅਨ ਜੂਨੀਅਰ ਚੈਂਪੀਅਨ ਬਣਿਆ। ਉਹ ਇਹ ਖਿਤਾਬ ਜਿੱਤਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀਆਂ ਵਿੱਚੋਂ ਇੱਕ ਸੀ। ਉਸ ਨੂੰ ‘ਗ੍ਰੈਂਡ ਸਲੈਮ ਪਲੇਅਰ ਗ੍ਰਾਂਟ’ ਪ੍ਰੋਗਰਾਮ 2023 ਵਿੱਚ ਵੀ ਚੁਣਿਆ ਗਿਆ ਹੈ।ਆਲ ਇੰਡੀਆ ਟੈਨਿਸ ਐਸੋਸੀਏਸ਼ਨ (ਏਆਈਟੀਏ) ਦੇ ਸੰਯੁਕਤ ਸਕੱਤਰ ਅਤੇ ਮਹਾਰਾਸ਼ਟਰ ਰਾਜ ਲਾਅਨ ਟੈਨਿਸ ਐਸੋਸੀਏਸ਼ਨ (ਐਮਐਲਟੀਏ) ਦੇ ਸਕੱਤਰ ਸੁੰਦਰ ਅਈਅਰ ਨੇ ਕਿਹਾ, ‘ਮਾਨਸ ਧਮਾਨੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਸ ਵਿੱਚ ਅਗਲਾ ਭਾਰਤੀ ਸਟਾਰ ਬਣਨ ਦੀ ਸਮਰੱਥਾ ਹੈ ਅਤੇ ਅਸੀਂ ਉਸ ਵਰਗੇ ਖਿਡਾਰੀ ਨੂੰ ਵਿਸ਼ਵ ਪੱਧਰੀ ਪਲੇਟਫਾਰਮ ਪ੍ਰਦਾਨ ਕਰਨ ਲਈ ਦ੍ਰਿੜ ਹਾਂ।ਮਈ ਵਿੱਚ ਮਾਨਸ ਨੇ ਇਟਲੀ ਵਿੱਚ ਇੱਕ ਚੈਲੇਂਜਰ ਟੂਰਨਾਮੈਂਟ ਵਿੱਚ ਖੇਡਿਆ ਸੀ। ਇਸ ਤੋਂ ਇਲਾਵਾ, ਉਸਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਟਿਊਨੀਸ਼ੀਆ ਵਿੱਚ ਦੋ ਆਈਟੀਐਫ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਸੀ। ਸੋਮਵਾਰ ਨੂੰ ਆਪਣੇ ਸ਼ੁਰੂਆਤੀ ਦੌਰ ਦੇ ਮੈਚ ‘ਚ ਉਸ ਦਾ ਸਾਹਮਣਾ ਅਮਰੀਕਾ ਦੇ ਮਾਈਕਲ ਮਾਮੋਹ (113ਵੇਂ ਸਥਾਨ ‘ਤੇ) ਨਾਲ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button