InternationalTop News

ਕਤਲ ਦੇ ਦੋਸ਼ੀ 58 ਸਾਲਾ ਕੇਨੇਥ ਯੂਜੀਨ ਸਮਿਥ ਨੂੰ ਦਿੱਤੀ ਗਈ ਨਾਈਟ੍ਰੋਜਨ ਗੈਸ ਨਾਲ ਮੌਤ ਦੀ ਸਜ਼ਾ

ਅਮਰੀਕਾ ਦੇ ਅਲਬਾਮਾ ਵਿੱਚ ਵੀਰਵਾਰ ਰਾਤ ਨੂੰ ਇੱਕ ਕਤਲ ਦੇ ਦੋਸ਼ੀ ਨੂੰ ਨਾਈਟ੍ਰੋਜਨ ਗੈਸ ਸਾਹ ਰਾਹੀਂ ਮੌਤ ਦੀ ਸਜ਼ਾ ਸੁਣਾਈ ਗਈ। ਇਹ ਤਰੀਕਾ ਅਮਰੀਕਾ ਵਿੱਚ ਪਹਿਲੀ ਵਾਰ ਮੌਤ ਦੀ ਸਜ਼ਾ ਲਈ ਵਰਤਿਆ ਗਿਆ ਸੀ। 1982 ਵਿੱਚ ਜ਼ਹਿਰੀਲੇ ਟੀਕੇ ਨਾਲ ਮੌਤ ਦੀ ਸਜ਼ਾ ਦੀ ਵਿਵਸਥਾ ਹੋਣ ਤੋਂ ਬਾਅਦ ਹੁਣ ਤੱਕ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਇੱਕ ਨਵੇਂ ਤਰੀਕੇ ਦੀ ਵਰਤੋਂ ਨਾਲ ਦੇਸ਼ ਵਿੱਚ ਇੱਕ ਵਾਰ ਫਿਰ ਮੌਤ ਦੀ ਸਜ਼ਾ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ।ਅਲਾਬਾਮਾ ਜੇਲ੍ਹ ਵਿੱਚ ਬੰਦ 58 ਸਾਲਾ ਕੇਨੇਥ ਯੂਜੀਨ ਸਮਿਥ ਨੂੰ ਮਾਸਕ ਰਾਹੀਂ ਨਾਈਟ੍ਰੋਜਨ ਗੈਸ ਦਿੱਤੀ ਗਈ ਸੀ। ਗੈਸ ਦਿੰਦੇ ਹੀ ਉਸ ਦਾ ਸਰੀਰ ਕੰਬਣ ਲੱਗਾ ਅਤੇ ਉਸ ਨੂੰ ਸਾਹ ਲੈਣ ‘ਚ ਤਕਲੀਫ ਹੋਣ ਲੱਗੀ। ਲਗਭਗ 22 ਮਿੰਟਾਂ ਦੀ ਪ੍ਰਕਿਰਿਆ ਤੋਂ ਬਾਅਦ, ਉਸ ਦਾ ਸਰੀਰ ਆਕੜ ਗਿਆ ਅਤੇ ਉਸ ਨੂੰ 08:25 ‘ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਸਜ਼ਾ ਸੁਣਾਏ ਜਾਣ ਸਮੇਂ ਸਮਿਥ ਦੇ ਪਰਿਵਾਰਕ ਮੈਂਬਰ ਮੌਜੂਦ ਸਨ।

1988 ਵਿੱਚ ਸਮਿਥ ਨੇ ਆਪਣੇ ਸਾਥੀ ਨਾਲ ਮਿਲ ਕੇ ਇੱਕ ਹਜ਼ਾਰ ਡਾਲਰ ਲਈ ਇੱਕ ਔਰਤ ਦਾ ਕਤਲ ਕਰ ਦਿੱਤਾ ਸੀ। 1996 ਵਿਚ ਉਸ ਨੂੰ ਕਤਲ ਦਾ ਦੋਸ਼ੀ ਠਹਿਰਾ ਕੇ ਮੌਤ ਦੀ ਸਜ਼ਾ ਸੁਣਾਈ ਗਈ ਅਤੇ 2002 ਵਿਚ ਉਸ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੇ ਹੱਥ ਵਿਚ ਨਾੜ ਨਾ ਲੱਬਣ ਕਾਰਨ ਸਜ਼ਾ ਨਹੀਂ ਦਿੱਤੀ ਜਾ ਸਕੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button