ਕਤਰ ਏਅਰਵੇਜ਼ ਦੀਆਂ ਦੋਹਾ – ਅੰਮ੍ਰਿਤਸਰ ਉਡਾਣਾਂ ਰੱਦ

ਅੰਮ੍ਰਿਤਸਰ: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਦੋਹਾ ਤੋਂ ਅੰਮ੍ਰਿਤਸਰ ਲਈ ਕਤਰ ਏਅਰਵੇਜ਼ ਦੀਆਂ ਉਡਾਣਾਂ ਰੱਦ ਹੋਣ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਕਤਰ ਏਅਰਵੇਜ਼ ਵੱਲੋਂ 18 ਦਸੰਬਰ ਤੋਂ 31 ਮਾਰਚ 2022 ਤੱਕ ਉਡਾਣਾਂ ਦੀ ਬੁਕਿੰਗ ਨੂੰ ਰੱਦ ਕਰਨਾ, ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਲਈ ਵੱਡਾ ਝਟਕਾ ਹੈ। ਗੁਮਟਾਲਾ ਨੇ ਕਿਹਾ ਕਿ ਭਾਰਤ ਵੱਲੋਂ ਅੰਤਰਰਾਸ਼ਟਰੀ ਉਡਾਣਾਂ 31 ਜਨਵਰੀ 2022 ਤੱਕ ਮੁਅੱਤਲ ਕੀਤੀਆ ਗਈਆਂ ਹਨ ਅਤੇ ਅੰਤਰਰਾਸ਼ਟਰੀ ਉਡਾਣਾਂ ਭਾਰਤ ਵੱਲੋਂ 33 ਤੋਂ ਵੀ ਵੱਧ ਮੁਲਕਾਂ ਨਾਲ ਕੀਤੇ ਗਏ ਅਸਥਾਈ ਹਵਾਈ ਸਮਝੋਤਿਆਂ (ਏਅਰ ਬੱਬਲ) ਨਾਲ ਸੰਚਾਲਨ ਹੋ ਰਹੀਆਂ ਹਨ। ਇਹਨਾਂ ਸਮਝੋਤਿਆਂ ਤਹਿਤ ਕਤਰ ਅਕਤੂਬਰ ਦੇ ਅੰਤ ਤੱਕ ਹਫ਼ਤੇ ਵਿੱਚ ਤਿੰਨ ਉਡਾਣਾਂ ਦਾ ਸੰਚਾਲਨ ਕਰ ਰਹੀ ਸੀ ਅਤੇ ਨਵੰਬਰ ਲਈ ਇਹਨਾਂ ਦੀ ਗਿਣਤੀ ਸਿਰਫ ਦੋ ਉਡਾਣਾਂ ਕਰ ਦਿੱਤੀ ਗਈ। ਹੁਣ ਅਚਾਨਕ ਹਜ਼ਾਰਾਂ ਯਾਤਰੀਆਂ ਨੂੰ 18 ਦਸੰਬਰ ਤੋਂ ਬਾਅਦ ਦੀਆਂ ਉਡਾਣਾਂ ਰੱਦ ਕੀਤੇ ਜਾਣ ਦੇ ਨੋਟਿਸ ਮਿਲੇ ਹਨ।
ਦਰਬਾਰ ਸਾਹਿਬ ਬੇਅਦਬੀ ਮਾਮਲੇ ਦਾ ਅਸਲ ਸੱਚ, ਗ੍ਰਹਿ ਮੰਤਰੀ ਦਾ ਐਕਸ਼ਨ || D5 Channel Punjabi
ਉਨ੍ਹਾਂ ਨੂੰ ਏਅਰਲਾਈਨ ਵੱਲੋਂ ਦਿੱਲੀ ਰਾਹੀਂ ਉਡਾਣ ਭਰਨ ਜਾਂ ਆਪਣੀਆਂ ਟਿਕਟਾਂ ਦੇ ਪੈਸੇ ਵਾਪਸ ਲੈਣ ਦਾ ਵਿਕਲਪ ਦਿੱਤਾ ਗਿਆ ਹੈ। ਉਹਨਾਂ ਵਲੋਂ ਯਾਤਰੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਏਅਰ-ਬਬਲ ਦੀਆਂ ਕੁੱਝ ਸੀਮਾਵਾਂ ਕਾਰਨ ਏਅਰਲਾਈਨ ਅੰਮ੍ਰਿਤਸਰ ਤੋਂ ਆਪਣੀਆਂ ਉਡਾਣਾਂ ਨੂੰ ਮੁਅੱਤਲ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਕੋਵਿਡ ਕਾਰਨ ਭਾਰਤ ਵੱਲੋਂ ਸ਼ੁਰੂ ਕੀਤੇ ਕਦੇ ਗਏ ਇਹ ਅਸਥਾਈ ਹਵਾਈ ਸਮਝੌਤੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਇਸ ਖੇਤਰ ਦੇ ਯਾਤਰੀਆਂ ਲਈ ਵੀ ਬਹੁਤ ਅਸੁਵਿਧਾ ਪੈਦਾ ਕਰ ਰਹੇ ਹਨ। ਇਹਨਾਂ ਵਿੱਚ ਵਿਦੇਸ਼ੀ ਏਅਰਲਾਈਨਾਂ ਨੂੰ ਉਹਨਾਂ ਦੇ ਮੁਲਕ ਦੇ ਹਵਾਈ ਅੱਡੇ ਰਾਹੀਂ ਯਾਤਰੀਆਂ ਨੂੰ ਹੋਰਨਾਂ ਮੁਲਕਾਂ ਨੂੰ ਲੈ ਕੇ ਜਾਣ ’ਤੇ ਵੀ ਪਾਬੰਦੀਆਂ ਹਨ। ਗੁਮਟਾਲਾ ਨੇ ਦੱਸਿਆ, “ਕਤਰ ਏਅਰਵੇਜ਼ ਅੰਮ੍ਰਿਤਸਰ ਨੂੰ ਪਿਛਲੇ 12 ਸਾਲਾਂ ਤੋੰ ਦੋਹਾ ਰਾਹੀਂ ਦੁਨੀਆਂ ਭਰ ਦੇ 100 ਤੋਂ ਵੀ ਵੱਧ ਸ਼ਹਿਰਾਂ ਨਾਲ ਜੋੜ ਰਹੀ ਹੈ ਜਿਸ ਵਿੱਚ ਯੂਰਪ, ਅਮਰੀਕਾ, ਕੈਨੇਡਾ, ਆਸਟਰੇਲੀਆ ਆਦਿ ਸ਼ਾਮਲ ਹਨ।
ਮੁੜ ਦਿੱਲੀ ਨੂੰ ਸਿੱਧੇ ਹੋਣਗੇ ਕਿਸਾਨ, ਜਥੇਬੰਦੀਆਂ ਦਾ ਧਮਾਕਾ! ਵੱਡਾ ਫੈਸਲਾ || D5 Channel Punjabi
ਦੁਨੀਆਂ ਭਰ ਵਿੱਚ ਵਸਦੇ ਪੰਜਾਬੀ ਦਿੱਲੀ ਦੀ ਬਜਾਏ ਦੋਹਾ ਰਾਹੀਂ ਅੰਮ੍ਰਿਤਸਰ ਲਈ ਉਡਾਣਾਂ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਦਿੱਲੀ ਦੇ ਰਸਤੇ ਯਾਤਰਾ ਕਰਨ ਵਿੱਚ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿੱਚ ਦਿੱਲੀ ਵਿਖੇ ਇਮੀਗ੍ਰੇਸ਼ਨ, ਲੰਬੇ ਸਮੇਂ ਤੱਕ ਅੰਮ੍ਰਿਤਸਰ ਲਈ ਉਡਾਣ ਦਾ ਇੰਤਜ਼ਾਰ ਕਰਨਾ ਅਤੇ ਸਮਾਨ ਦਾ ਮੁੜ ਜਮਾਂ ਕਰਵਾਉਣਾ ਹੈ। ਜੇਕਰ ਭਾਰਤੀ ਦੀਆਂ ਹਵਾਈ ਕੰਪਨੀਆਂ ਅੰਮ੍ਰਿਤਸਰ ਤੋਂ ਮਸਕਟ, ਬਹਿਰੇਨ, ਇਟਲੀ, ਦੋਹਾ ਆਦਿ ਲਈ ਸਿੱਧੀਆਂ ਉਡਾਣਾਂ ਚਲਾਉਣ ਤੋਂ ਅਸਮਰਥ ਹਨ, ਤਾਂ ਵਿਦੇਸ਼ੀ ਹਵਾਈ ਕੰਪਨੀਆਂ ਲਈ ਉਡਾਣਾਂ ਨੂੰ ਸੀਮਤ ਕਰਨ ਜਾਂ ਇਜਾਜ਼ਤ ਨਾ ਦੇਣ ਦੀ ਬਜਾਏ, ਸਰਕਾਰ ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਚਲਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤਾਂ ਜੋ ਯਾਤਰੀ ਦਿੱਲੀ ਤੋਂ ਸਫਰ ਕਰਨ ਦੀ ਅਸੁਵਿਧਾ ਤੋਂ ਬੱਚ ਸਕਣ। ਇਹ ਦਿੱਲੀ ਹਵਾਈ ਅੱਡੇ ਦੀ ਭੀੜ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ ਅਤੇ ਕੋਵਿਡ-19 ਦੇ ਫੈਲਣ ਨੂੰ ਵੀ ਘੱਟ ਕਰੇਗਾ। ਇਸ ਤੋਂ ਇਲਾਵਾ, ਇਹ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧੀਨ ਚੱਲ ਰਹੇ ਹਵਾਈ ਅੱਡੇ ਲਈ ਵਧੇਰੇ ਆਮਦਨ ਪੈਦਾ ਕਰੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.