PunjabPunjabTop News

ਔਰਤ ਨਾਲ ਪੁਲਸ ਵਲੋਂ ਕੀਤੇ ਝਗੜੇ ਕਾਰਨ ਤਿੰਨ ਪੁਲਸ ਅਧਿਕਾਰੀ ਲਾਈਨ ਹਾਜ਼ਰ


ਜਲੰਧਰ ਦੇ ਇਕ ਖੇਤਰ ਵਿਚ ਮਹਿਲਾ ਨਾਲ ਪੁਲਸ ਦੇ ਝਗੜੇ ਦੇ ਮਾਮਲੇ ਵਿਚ ਤਿੰਨ ਪੁਲਸ ਅਧਿਕਾਰੀਆਂ ਨੂੰ ਲਾਈਨ ਹਾਜ਼ਰਕੀਤਾ ਗਿਆ ਹੈ ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਸ  ਦੇ ਤਿੰਨ ਅਧਿਕਾਰੀ ਇਕ ਪ੍ਰਿਆ ਨਾਮ ਦੀ ਮਹਿਲਾ ਦੀ ਸਿਕਾਇਤ ‘ਤੇ ਘਰੇਲੂ ਝਗੜੇ ਸਬੰਧੀ ਸਿਕਾਇਤ ਦਰਜ ਕਰਵਾਉਣ ਤੇ ਜਦੋਂ ਪਹੁੰਚੇ ਤਾਂ ਉੇਥੇ ਪੁਲਸ ਅਧਿਕਾਰੀਆਂ ਵਲੋਂ ਮਹਿਲਾ ਨਾਲ ਹੋਈ ਝੜੱਪ ਦੇ ਚਲਦਿਆਂ ਉਸਨੂੰ ਵਾਲਾਂ ਤੋਂ ਪਕੜ ਕੇ ਘਸੀਟ ਦਿੱਤਾ ਗਿਆ, ਜਿਸ ਦੇ ਚਲਦਿਆਂ ਵਾਇਰਲ ਵੀਡੀਓ ਅਤੇ ਹੋਏ ਘਟਨਾਕ੍ਰਮ ਦੇ ਚਲਦਿਆਂ ਤਿੰਨਾਂ ਪੁਲਸ ਅਧਿਕਾਰੀਆਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ ।
ਪੰਜਾਬ ਮਹਿਲਾ ਕਮਿਸ਼ਨ  ਦੀ ਚੇਅਰਪਰਸਨ ਰਾਜ ਲਾਲੀ ਨੇ ਜਿਥੇ ਇਸ ਮਾਮਲੇ ਸਬੰਧੀ ਖੁਦ ਨੋਟਿਸ ਜਾਰੀ ਕੀਤਾ ਹੈ, ਉਥੇ ਕਮਿਸ਼ਨ ਨੇ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਹੈ ਅਤੇ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ । ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ- 2001 ਦੇ ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਮਿਸ਼ਨ ਨੇ ਪੁਲਸ ਪ੍ਰਸ਼ਾਸਨ  ਨੂੰ ਮਾਮਲੇ ਦੀ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ । ਕਮਿਸ਼ਨ ਨੇ ਸਬੰਧਤ ਪੁਲਸ ਅਧਿਕਾਰੀਆਂ ਨੂੰ 24 ਮਾਰਚ ਨੂੰ ਮਾਮਲੇ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਅਤੇ ਤੱਥਾਂ ਸਮੇਤ ਇਸ ਦੇ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button