Fatehgarh Sahib

ਐਸ.ਬੀ.ਆਈ. ਜਿ਼ਲ੍ਹੇ ਵਿੱਚ ਲਗਵਾਏਗਾ ਪੰਜ ਹਜ਼ਾਰ ਬੂਟੇ, ਦੋ ਸਕੂਲਾਂ ਨੂੰ ਦਿੱਤੀ ਕੰਪਿਊਟਰ ਲੈਬ: ਨਾਗਰਾ

- ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਵਿੱਚ ਕੀਤੇ ਗਏ ਵੱਡੇ ਸੁਧਾਰਾਂ ਸਦਕਾ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਬਣਿਆਂ

– ਸਰਕਾਰ ਵੱਲੋਂ ਪੈਨਸ਼ਨ ਦੀ ਰਾਸ਼ੀ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਤੇ ਆਸ਼ੀਰਵਾਦ ਸਕੀਮ ਦੀ ਰਕਮ ਵਧਾ ਕੇ 51,000 ਰੁਪਏ ਕੀਤੀ
– ਸਰਕਾਰੀ ਮਿਡਲ ਸਕੂਲ ਚੋਰਵਾਲਾ ਵਿਖੇ ਵਿਧਾਇਕ ਨਾਗਰਾ ਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਲਾਏ ਬੂਟੇ
– ਸਟੇਟ ਬੈਂਕ ਆਫ ਇੰਡੀਆ ਵੱਲੋਂ ਜਿ਼ਲ੍ਹੇ ਵਿੱਚ 5,000 ਬੂਟੇ ਲਗਉਣ ਦਾ ਮਿਥਿਆ ਟੀਚਾ ਤੇ ਤਿੰਨ ਸਰਕਾਰੀ ਸਕੂਲਾਂ ਨੂੰ ਕੀਤਾ ਅਡਾਪਟ
ਫ਼ਤਹਿਗੜ੍ਹ ਸਾਹਿਬ, 01 ਜੁਲਾਈ :
ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਵਿੱਚ ਕੀਤੇ ਵੱਡੇ ਸੁਧਾਰਾਂ ਸਦਕਾ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਬਣਿਆ ਹੈ ਜਿਸ ਕਾਰਨ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵੱਧ ਬੱਚਿਆ ਨੇ ਦਾਖਲਾ ਲਿਆ ਹੈ। ਇਹ ਜਾਣਕਾਰੀ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਦੇ ਨਾਲ ਸਰਕਾਰੀ ਮਿਡਲ ਸਕੂਲ ਚੋਰਵਾਲਾ ਵਿਖੇ ਐਸ.ਬੀ.ਆਈ. ਬੈਂਕ ਵੱਲੋਂ ਦਿੱਤੀ ਗਈ ਕੰਪਿਊਟਰ ਲੈਬ ਲੋਕ ਅਰਪਣ ਕਰਨ ਉਪ੍ਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਇਸ ਦੇ ਨਾਲ ਭਾਰਤੀ ਸਟੇਟ ਬੈਂਕ ਵੱਲੋਂ ਪਿੰਡ ਰੁੜਕੀ ਨੂੰ ਡਿਜੀਟਲ ਪਿੰਡ ਵਜੋਂ ਅਪਣਾਇਆ ਗਿਆ ਅਤੇ ਇਸ ਪਿੰਡ ਦੇ ਸਕੂਲ ਨੂੰ ਵੀ 10 ਕੰਪਿਊਟਰ ਦੇ ਕੇ ਕੰਪਿਊਟਰ ਲੈਬ ਪ੍ਰਦਾਨ ਕੀਤੀ।
ਇਸ ਮੌਕੇ ਵਿਧਾਇਕ ਸ. ਨਾਗਰਾ ਨੇ ਕਿਹਾ ਕਿ ਅੱਜ ਤੋਂ ਪੰਜਾਬ ਸਰਕਾਰ ਨੇ ਵੱਖ-ਵੱਖ ਪੈਨਸ਼ਨ ਸਕੀਮਾਂ ਅਧੀਨ ਦਿੱਤੀ ਜਾਂਦੀ 750/-ਰੁਪਏ ਪ੍ਰਤੀ ਮਹੀਨਾ ਦੀ ਰਕਮ ਨੂੰ ਵਧਾ ਕੇ 1500 ਰੁਪਏ ਕੀਤਾ ਹੈ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਲੜਕੀ ਦੇ ਵਿਆਹ ਮੌਕੇ ਆਸ਼ੀਰਵਦ ਸਕੀਮ ਤਹਿਤ ਦਿੱਤੀ ਜਾਂਦੀ 21,000 /-ਰੁਪਏ ਦੀ ਰਕਮ ਨੂੰ ਵਧਾ ਕੇ 51,000/-ਰੁਪਏ ਕਰ ਦਿੱਤਾ ਹੈ । ਜਿਸ ਨਾਲ ਸਬੰਧਤ ਵਰਗ ਦੇ ਲੋਕਾਂ ਨੂੰ ਕਾਫੀ ਲਾਭ ਹੋਵੇਗਾ। ਉਨ੍ਹਾਂ ਸਰਕਾਰੀ ਮਿਡਲ ਸਕੂਲ ਚੋਰਵਾਲਾ ਵਿਖੇ ਬੂਟੇ ਵੀ ਲਗਾਏ। ਸਰਕਾਰੀ ਮਿਡਲ ਸਕੂਲ ਬਧੋਛੀ ਕਲਾਂ ਵਿਖੇ ਕੰਪਿਊਟਰ ਲੈਬ ਨੂੰ ਵੀ ਲੋਕ ਅਰਪਣ ਕੀਤਾ।
ਵਿਧਾਇਕ ਨਾਗਰਾ ਨੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਜਿ਼ਲ੍ਹੇ ਦੇ ਤਿੰਨ ਸਰਕਾਰੀ ਸਕੂਲਾਂ ਨੂੰ ਅਡਾਪਟ ਕਰਨ ਤੇ ਜਿ਼ਲ੍ਹੇ ਵਿੱਚ ਵਾਤਾਵਰਣ ਪ੍ਰਦੂਸ਼ਣ ਨੂੰ ਘੱਟ ਕਰਨ ਲਈ 5,000 ਬੂਟੇ ਲਗਾਉਣ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਕੀਤੇ ਇਸ ਉਪਰਾਲੇ ਸਦਕਾ ਜਿ਼ਥੇ ਜਿ਼ਲ੍ਹੇ ਦਾ ਵਾਤਾਵਰਣ ਹਰਿਆ-ਭਰਿਆ ਹੋਵੇਗਾ ਅਤੇ ਲੋਕਾਂ ਨੂੰ ਵੀ ਸਵੱਛ ਵਾਤਾਵਰਣ ਮੁਹੱਈਆ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਚੋਰਵਾਲਾ ਵਿਖੇ ਬਣਾਈਆਂ ਗਈਆਂ ਹਨ ਜਿਸ ਨਾਲ ਵਿਦਿਆਰਥੀਆਂ ਨੂੰ ਪੜਾਈ ਕਰਨ ਵਿੱਚ ਵੱਡੀ ਸਹੂਲਤ ਮਿਲੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਸੜਕ ਕਿਨਾਰੇ ਹੋਣ ਕਾਰਨ ਵਿਦਿਆਰਥੀਆਂ ਨੂੰ ਪੜਾਈ ਕਰਨ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਪ੍ਰੰਤੂ ਹੁਣ ਲਿਸਨਿੰਗ ਲੈਬ ਹੋਣ ਕਾਰਨ ਬੱਚਿਆਂ ਨੂੰ ਬਿਨਾਂ ਕਿਸੇ ਬਾਹਰਲੀ ਆਵਾਜ ਤੋਂ ਪੜਾਈ ਕਰਵਾਈ ਜਾਂਦੀ ਹੈ। ਜੋ ਕਿ ਇੱਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਉਪਕਰਣ ਆਉਣ ਨਾਲ ਵਿਦਿਆਰਥੀ ਹੋਰ ਵਧੇਰੇ ਇਕਾਗਰਤਾ ਨਾਲ ਪੜ੍ਹ ਸਕਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆ ਦਾ ਮਿਆਰ ਹੋਰ ਵਧੇਰੇ ਵਧੀਆ ਹੋਇਆ ਹੈ ਜਿਸ ਕਾਰਨ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਟੇਟ ਬੈਂਕ ਆਫ ਇੰਡੀਆ ਵੱਲੋਂ ਪਹਿਲਾਂ ਹੀ ਚੋਰਵਾਲਾ ਸਕੂਲ ਦੇ ਖੇਡ ਮੈਦਾਨ ਤੇ ਪਿੰਡ ਦੀਆਂ ਖਾਲੀ ਜਮੀਨਾਂ ’ਤੇ 1200 ਬੂਟੇ ਲਗਾਏ ਗਏ ਹਨ ਜਦੋਂ ਕਿ ਜਿ਼ਲ੍ਹੇ ਵਿੱਚ ਪੰਜ ਹਜ਼ਾਰ ਬੂਟੇ ਹੋਰ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੈਂਕ ਵੱਲੋਂ ਸਰਕਾਰੀ ਮਿਡਲ ਸਕੂਲ ਰੁੜਕੀ ਵਿਖੇ ਕੰਪਿਊਟਰ ਲੈਬ ਲਈ 10 ਕੰਪਿਊਟਰ ਦਿੱਤੇ ਗਏ ਹਨ ਅਤੇ ਪਿੰਡ ਰੁੜਕੀ ਨੂੰ ਡਿਜੀਟਲ ਪਿੰਡ ਵਜੋਂ ਅਪਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਸਟੇਟ ਬੈਂਕ ਵੱਲੋਂ ਪਿੰਡ ਰੁੜਕੀ ਦੇ ਸਕੂਲ ਵਿੱਚ ਕੰਪਿਊਟਰ ਲੈਬ ਸਥਾਪਤ ਕਰਨ ਲਈ 10 ਕੰਪਿਊਟਰ, ਤਿੰਨ ਪ੍ਰਿੰਟਰ ਅਤੇ 10 ਕੁਰਸੀਆਂ ਦਿੱਤੀਆਂ ਹਨ।
ਇਸ ਮੌਕੇ ਚੇਅਰਮੈਨ ਭੁਪਿੰਦਰ ਸਿੰਘ ਬਧੌਛੀ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਸਟੇਟ ਬੈਂਕ ਆਫ ਇੰਡੀਆ ਦੇ ਡੀ.ਜੀ.ਐਮ. ਸ਼੍ਰੀ ਮਨੋਜ ਕੁਮਾਰ ਸਿਨਹਾ, ਖੇਤਰੀ ਮੈਨੇਜਰ (ਆਰ.ਬੀ.ਓ 06) ਕਮਲੇਸ਼ ਕੁਮਾਰ ਵਿਧਾਇਕ ਨਾਗਰਾ ਦੇ ਪੀ.ਆਰ.ਓ. ਪਰਮਵੀਰ ਸਿੰਘ ਟਿਵਾਣਾ,ਸਰਪੰਚ ਨੰਬਰਦਾਰ ਜਗਦੀਪ ਸਿੰਘ, ਸਰਪੰਚ ਜਤਿੰਦਰ ਸਿੰਘ, ਸੰਦੀਪ ਸਿੰਘ ਸੰਜੂ, ਜਖਵਾਲੀ ਦੇ ਬ੍ਰਾਂਚ ਮੈਨੇਜਰ ਰਨਵਿਜੇ ਸਿੰਘ, ਰੁੜਕੀ ਦੇ ਬ੍ਰਾਂਚ ਮੈਨੇਜਰ ਕੁਲਵਿੰਦਰ ਕੁਮਾਰ, ਚਨਾਰਥਲ ਕਲਾਂ ਦੇ ਬ੍ਰਾਂਚ ਮੈਨੇਜਰ ਸੁਰਿੰਦਰ ਕੁਮਾਰ, ਜਿ਼ਲ੍ਹਾ ਲੀਡ ਮੈਨੇਜਰ ਜਸਵੰਤ ਸਿੰਘ, ਡੀ.ਸੀ. ਕੰਪਲੈਕਸ ਦੀ ਬ੍ਰਾਂਚ ਮੈਨੇਜਰ ਉਪਾਸਨਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button