ਐਸ਼ਵਰਿਆ- ਆਰਾਧਿਆ ਦੇ ਹਸਪਤਾਲ ਤੋਂ ਡਿਸਚਾਰਜ ਹੋਣ ‘ਤੇ ਰੋ ਪਏ ਅਮਿਤਾਭ ਬੱਚਨ

ਨਵੀਂ ਦਿੱਲੀ : ਬੀਤੇ ਦਿਨਾਂ ਤੋਂ ਬੱਚਨ ਪਰਿਵਾਰ ਦੇ ਚਾਰ ਮੈਂਬਰ ਕੋਰੋਨਾ ਵਾਇਰਸ ਦੀ ਚਪੇਟ ‘ਚ ਸਨ। ਹੁਣ ਐਸ਼ਵਰਿਆ- ਆਰਾਧਿਆ ਦੇ ਹਸਪਤਾਲ ਤੋਂ ਡਿਸਚਾਰਜ ਹੋਣ ਨਾਲ ਅਮਿਤਾਭ ਬੱਚਨ ਭਾਵੁਕ ਹੋ ਗਏ ਹਨ। ਸੋਮਵਾਰ ਦਾ ਦਿਨ ਬੱਚਨ ਪਰਿਵਾਰ ਲਈ ਇੱਕ ਖੁਸ਼ਖਬਰੀ ਲੈ ਕੇ ਆਇਆ ਕਿਉਂਕਿ 10 ਦਿਨ ਤੋਂ ਐਸ਼ਵਰਿਆ ਰਾਏ ਬੱਚਨ ਅਤੇ ਉਨ੍ਹਾਂ ਦੀ ਧੀ ਆਰਾਧਿਆ ਬੱਚਨ ਨਾਨਾਵਟੀ ਹਸਪਤਾਲ ‘ਚ ਭਰਤੀ ਸਨ ਪਰ ਸੋਮਵਾਰ ਨੂੰ ਦੋਵਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ।
🔴 LIVE 🔴 ਅਕਾਲੀ ਦਲ ਨੂੰ ਛਿੜੀ ਕੰਬਣੀ, ਆਹ ਚੱਕੋ ਢੀਂਡਸਾ ਦਾ ਨਵਾਂ ਪੈਂਤੜਾ | Call- 0175-5000156
ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਹੁਣ ਵੀ ਨਾਨਾਵਟੀ ਹਸਪਤਾਲ ‘ਚ ਭਰਤੀ ਹਨ ਪਰ ਪਰਿਵਾਰ ਦੇ ਦੋ ਮੈਬਰਾਂ ਦੇ ਠੀਕ ਹੋਣ ਦੀ ਖਬਰ ਨੇ ਅਮਿਤਾਭ ਬੱਚਨ ਨੂੰ ਇੰਨਾ ਭਾਵੁਕ ਕਰ ਦਿੱਤਾ ਕਿ ਉਹ ਪਰਮਾਤਮਾ ਦਾ ਧੰਨਵਾਦ ਅਦਾ ਕਰਨ ਦੇ ਨਾਲ ਖੁਸ਼ੀ ‘ਚ ਰੋ ਵੀ ਪਏ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਹੈ। ਅਮਿਤਾਭ ਬੱਚਨ ਨੇ ਟਵੀਟ ਕਰਦੇ ਹੋਏ ਲਿਖਿਆ, ਆਪਣੀ ਛੋਟੀ ਧੀ, ਅਤੇ ਬਹੁਰਾਨੀ ਨੂੰ, ਹਸਪਤਾਲ ਤੋਂ ਛੁੱਟੀ ਮਿਲਣ ‘ਤੇ ਮੈਂ ਰੋਕ ਨਾ ਪਾਇਆ ਸਕਿਆ ਹੰਝੂ…ਪ੍ਰਭੂ ਤੁਹਾਡੀ ਕ੍ਰਿਪਾ ਬੇਹੱਦ।
T 3607 – T 3607 – अपनी छोटी बिटिया , और बहुरानी को ,अस्पताल से मुक्ति मिलने पर ; मैं रोक ना पाया अपने आंसू 🙏
प्रभु तेरी कृपा अपार , अपरम्पार 🙏🙏— Amitabh Bachchan (@SrBachchan) July 27, 2020
ਦੱਸ ਦਈਏ ਕਿ ਇਸ ਖੁਸ਼ਖਬਰੀ ਨੂੰ ਸ਼ੇਅਰ ਕਰਦੇ ਹੋਏ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਨੇ ਟਵੀਟ ‘ਤੇ ਜਾਣਕਾਰੀ ਦਿੰਦੇ ਹੋਏ ਲਿਖਿਆ ਸੀ, ਲਗਾਤਾਰ ਦੁਆਵਾਂ ਅਤੇ ਪ੍ਰਾਰਥਨਾਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਐਸ਼ਵਰਿਆ ਅਤੇ ਆਰਾਧਿਆ ਦਾ ਟੈਸਟ ਨੈਗੇਟਿਵ ਆਇਆ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਹੁਣ ਘਰ ‘ਚ ਹੋਣਗੇ।
Thank you all for your continued prayers and good wishes. Indebted forever. 🙏🏽
Aishwarya and Aaradhya have thankfully tested negative and have been discharged from the hospital. They will now be at home. My father and I remain in hospital under the care of the medical staff.— Abhishek Bachchan (@juniorbachchan) July 27, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.