Breaking NewsD5 specialIndiaNewsTop News

ਐਲੋਪੈਥੀ ਟਿੱਪਣੀ ਮਾਮਲਾ : ਸੁਪ੍ਰੀਮ ਕੋਰਟ ਪੁੱਜੇ Baba Ramdev, ਦੇਸ਼ ਭਰ ‘ਚ ਦਰਜ ਸਾਰੇ ਕੇਸ ਦਿੱਲੀ ਟਰਾਂਸਫਰ ਕਰਨ ਦੀ ਮੰਗ

ਨਵੀਂ ਦਿੱਲੀ : ਐਲੋਪੈਥੀ ‘ਤੇ ਦਿੱਤੇ ਗਏ ਵਿਵਾਦਿਤ ਬਿਆਨ ਦੇ ਮਾਮਲਿਆਂ ‘ਚ ਦੇਸ਼ ਭਰ ‘ਚ ਦਰਜ ਐਫਆਈਆਰ ਦਾ ਸਾਹਮਣਾ ਕਰ ਰਹੇ ਯੋਗ ਗੁਰੂ ਬਾਬਾ ਰਾਮਦੇਵ ਨੇ ਸੁਪ੍ਰੀਮ ਕੋਰਟ ਦਾ ਰੁਖ਼ ਕੀਤਾ ਹੈ। ਬਾਬਾ ਰਾਮਦੇਵ ਨੇ ਆਪਣੀ ਇਸ ਮੰਗ ‘ਚ ਐਲੋਪੈਥੀ ਨੂੰ ਲੈ ਕੇ ਕੀਤੀ ਗਈ ਟਿੱਪਣੀ ‘ਤੇ ਦੇਸ਼ ਦੇ ਵੱਖ – ਵੱਖ ਹਿੱਸਿਆਂ ‘ਚ ਦਰਜ ਐਫਆਈਆਰ ਨੂੰ ਕਲੱਬ ਯਾਨੀ ਕਿ ਇਕੱਠੇ ਕਰਨ ਦੀ ਮੰਗ ਕੀਤੀ ਹੈ।

ਭਗਵੰਤ ਮਾਨ ਖੜਕਾਊ ਗਲਾਸੀ ?ਅਕਾਲੀਆਂ ਨੇ ਕਰਤੇ ਵੱਡੇ ਖੁਲਾਸੇ ! ‘ਆਪ’ ‘ਚ ਪਊ ਗਾਹ !

ਇਸਤੋਂ ਇਲਾਵਾ ਉਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟਨਾ ਅਤੇ ਰਾਏਪੁਰ ‘ਚ ਦਰਜ ਐਫਆਈਆਰ ‘ਤੇ ਰੋਕ ਲਗਾਉਣ ਅਤੇ ਉਸਨੂੰ ਦਿੱਲੀ ਟਰਾਂਸਫਰ ਕਰਨ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਕੋਰੋਨਾ ਮਹਾਮਾਰੀ ਦੇ ‘ਚ ਬਾਬਾ ਰਾਮਦੇਵ ਦੇ ਐਲੋਪੈਥੀ ਦੇ ਖਿਲਾਫ ਦਿੱਤੇ ਬਿਆਨ ‘ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸਖ਼ਤ ਇਤਰਾਜ਼ ਜਤਾਇਆ ਸੀ। ਰਾਮਦੇਵ ਦੇ ਐਲੋਪੈਥੀ ਦੇ ਖਿਲਾਫ ਦਿੱਤੇ ਗਏ ਬਿਆਨ ‘ਤੇ ਕਈ ਥਾਵਾਂ ‘ਤੇ ਡਾਕਟਰਾਂ ਨੇ ਪ੍ਰਦਰਸ਼ਨ ਕੀਤਾ ਸੀ। ਉਥੇ ਹੀ ਕਈ ਰਾਜਾਂ ‘ਚ ਮਾਮਲਾ ਵੀ ਦਰਜ ਕੀਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button